ਅਤਿਵਾਦ ਨੂੰ ਮੁੜ ਸਰਗਰਮ ਕਰਨ ਲਈ ਭਾਰਤ 'ਚ ਹਥਿਆਰ ਭੇਜ ਰਿਹੈ ਪਾਕਿਸਤਾਨ - ਇੰਟੈਲੀਜੈਂਸ ਰਿਪੋਰਟ

News18 Punjabi | News18 Punjab
Updated: January 14, 2020, 4:29 PM IST
share image
ਅਤਿਵਾਦ ਨੂੰ ਮੁੜ ਸਰਗਰਮ ਕਰਨ ਲਈ ਭਾਰਤ 'ਚ ਹਥਿਆਰ ਭੇਜ ਰਿਹੈ ਪਾਕਿਸਤਾਨ - ਇੰਟੈਲੀਜੈਂਸ ਰਿਪੋਰਟ
ਅਤਿਵਾਦ ਨੂੰ ਮੁੜ ਸਰਗਰਮ ਕਰਨ ਲਈ ਭਾਰਤ ਵਿਚ ਹਥਿਆਰ ਭੇਜ ਰਿਹੈ ਪਾਕਿਸਤਾਨ - ਇੰਟੈਲੀਜੈਂਸ ਰਿਪੋਰਟ

ਅਧਿਕਾਰੀ ਇਸ ਗੱਲ ਦਾ ਮੁਲਾਂਕਣ ਕਰ ਰਹੇ ਹਨ ਕਿ ਕੀ ਖਾਲਿਸਤਾਨੀ ਅੱਤਵਾਦੀਆਂ ਨੂੰ ਸਿਖਲਾਈ ਦੇਣ ਲਈ ਪਾਕਿਸਤਾਨ ਵਿੱਚ ਭਾਰਤੀ ਸਰਹੱਦ ਨੇੜੇ ਕੋਈ ਸਿਖਲਾਈ ਕੈਂਪ ਬਣਾਇਆ ਗਿਆ ਹੈ।

  • Share this:
  • Facebook share img
  • Twitter share img
  • Linkedin share img
ਕੇਂਦਰੀ ਗ੍ਰਹਿ ਮੰਤਰਾਲੇ (Home Ministry) ਦੇ ਸੀਨੀਅਰ ਅਧਿਕਾਰੀਆਂ ਦੀ ਨਜ਼ਰ ਪਾਕਿਸਤਾਨ ਵੱਲੋਂ ਭਾਰਤ ਵਿਚ ਭੇਜੇ ਜਾ ਰਹੇ ਹਥਿਆਰਾਂ ਬਾਰੇ ਖੁਫੀਆ ਰਿਪੋਰਟਾਂ ‘ਤੇ ਹੈ। ਰਿਪੋਰਟਾਂ ਦੇ ਅਨੁਸਾਰ ਪਾਕਿਸਤਾਨ ਫਿਰ ਤੋਂ ਭਾਰਤ ਵਿੱਚ ਖਾਲਿਸਤਾਨੀ ਅੱਤਵਾਦ (Khalistani Terrorism) ਪੈਦਾ ਕਰਨਾ ਚਾਹੁੰਦਾ ਹੈ। ਪਿਛਲੇ ਸਾਲ ਪੰਜਾਬ ਦੇ ਲੁਧਿਆਣਾ ਵਿਚ ਖਾਲਿਸਤਾਨੀ ਮੈਡਿਊਲ ਸਾਹਮਣੇ ਆਉਣ ਤੋਂ ਬਾਅਦ ਹਥਿਆਰਾਂ ਦੀ ਤਸਕਰੀ (Weapons Smuggling) ਦੀ ਜਾਂਚ ਸ਼ੁਰੂ ਹੋਈ ਸੀ। ਇਹ ਜਾਂਚ ਦੋ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ (Interrogation)  ਦੇ ਅਧਾਰ 'ਤੇ ਸ਼ੁਰੂ ਕੀਤੀ ਗਈ ਹੈ।

 ਲੁਧਿਆਣਾ ਤੋਂ ਨਵੰਬਰ 2019 ਵਿਚ ਇਕ ਨਰਸ ਅਤੇ ਡਰਾਇਵਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਨਰਸ ਫਰੀਦਕੋਟ ਵਿਚ ਕੰਮ ਕਰਦੀ ਸੀ, ਜਦਕਿ ਡਰਾਇਵਰ ਦੁਬਈ ਵਿਚ ਨੌਕਰੀ ਕਰਦਾ ਸੀ। ਇੰਟੈਲੀਜੈਂਸ ਇਨਪੁਟ ਦੇ ਆਧਾਰ ਉਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਮੰਨਿਆ ਕਿ ਭਾਰਤ ਵਿਚ ਹਰਿਆਣਾ ਅਤੇ ਰਾਜਸਥਾਨ ਰਾਹੀਂ ਭਾਰੀ ਮਾਤਰਾ ਵਿਚ ਹਥਿਆਰ ਭੇਜੇ ਜਾ ਚੁੱਕੇ ਹਨ। ਸੂਤਰਾਂ ਅਨੁਸਾਰ ਭਾਰਤ ਵਿਚ ਖਾਲਿਸਤਾਨੀ ਅਤਿਵਾਦ ਨੂੰ ਮੁੜ ਜਿੰਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਾਕਿਸਤਾਨੀ ਹੈਂਡਲਰਸ ਨੇ ਇਸ ਸਬੰਧੀ ਬੱਬਰ ਖਾਲਸਾ ਇੰਟਰਨੈਸ਼ਨਲ (BKI) ਅਤੇ ਖਾਲਿਸਤਾਨ ਜਿੰਦਾਬਾਦ ਫੋਰਸ (KZF) ਦੇ ਸੀਨੀਅਰ ਲੋਕਾਂ ਨਾਲ ਮੀਟਿੰਗ ਕੀਤੀ ਸੀ।

ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਇਸ ਗੱਲ ਦਾ ਮੁਲਾਂਕਣ ਕਰ ਰਹੇ ਹਨ ਕਿ ਕੀ ਖਾਲਿਸਤਾਨੀ ਅੱਤਵਾਦੀਆਂ ਨੂੰ ਸਿਖਲਾਈ ਦੇਣ ਲਈ ਪਾਕਿਸਤਾਨ ਵਿੱਚ ਭਾਰਤੀ ਸਰਹੱਦ ਨੇੜੇ ਕੋਈ ਸਿਖਲਾਈ ਕੈਂਪ ਬਣਾਇਆ ਗਿਆ ਹੈ। ਇਸਦੇ ਨਾਲ ਹੀ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਭਾਰਤ ਵਿੱਚ ਹਥਿਆਰਾਂ, ਨਸ਼ਿਆਂ, ਵਿਦੇਸ਼ੀ ਮੁਦਰਾ, ਮਨੁੱਖੀ ਤਸਕਰੀ ਲਈ ਕਿਹੜੇ ਰਸਤੇ ਵਰਤਦਾ ਹੈ। ਦਰਅਸਲ, ਇਸ ਸਾਰੀ ਜਾਣਕਾਰੀ ਦੇ ਜ਼ਰੀਏ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਇਹ ਜਾਣਨਾ ਚਾਹੁੰਦੇ ਹਨ ਕਿ ਖਾਲਿਸਤਾਨੀ ਅੱਤਵਾਦੀ ਕਿਸ ਤਰੀਕੇ ਨਾਲ ਭਾਰਤ ਵਿਚ ਘੁਸਪੈਠ ਕਰ ਸਕਦੇ ਹਨ। ਪੰਜਾਬ ਪੁਲਿਸ ਵੱਲੋਂ ਕੀਤੀ ਪੜਤਾਲ ਅਨੁਸਾਰ ਦੋਵਾਂ ਮੁਲਜ਼ਮਾਂ ਉੱਤੇ ਪੰਜਾਬ ਵਿੱਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਸੌਂਪਿਆ ਗਿਆ ਸੀ। ਇਸ ਦੇ ਲਈ, ਉਨ੍ਹਾਂ ਨੂੰ ਵਿਦੇਸ਼ ਤੋਂ ਪੈਸੇ ਮਿਲ ਰਹੇ ਸਨ।
 
First published: January 14, 2020
ਹੋਰ ਪੜ੍ਹੋ
ਅਗਲੀ ਖ਼ਬਰ