Reliance Jio ‘ਚ 0.39 ਫੀਸਦੀ ਹਿੱਸੇਦਾਰੀ ਖਰੀਦੇਗੀ Intel, 1894.50 ਕਰੋੜ ਰੁਪਏ ‘ਚ ਹੋਈ ਡੀਲ

News18 Punjabi | News18 Punjab
Updated: July 3, 2020, 12:33 PM IST
share image
Reliance Jio ‘ਚ 0.39 ਫੀਸਦੀ ਹਿੱਸੇਦਾਰੀ ਖਰੀਦੇਗੀ Intel, 1894.50 ਕਰੋੜ ਰੁਪਏ ‘ਚ ਹੋਈ ਡੀਲ
Reliance Jio ‘ਚ 0.39 ਫੀਸਦੀ ਹਿੱਸੇਦਾਰੀ ਖਰੀਦੇਗੀ Intel, 1894.50 ਕਰੋੜ ਰੁਪਏ ‘ਚ ਹੋਈ ਡੀਲ

ਅਮਰੀਕਾ ਦੀ ਮਲਟੀਨੈਸ਼ਨਲ ਕੰਪਨੀ ਇੰਟੇਲ ਰਿਲਾਇੰਸ ਇੰਡਸਟਰੀਜ਼ ਦੇ ਜਿਓ ਪਲੇਟਫਾਰਮਸ ਵਿਚ 1894.50 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸਦੇ ਨਾਲ ਹੀ ਰਿਲਾਇੰਸ ਜਿਓ ਵਿੱਚ ਲਗਭਗ ਤਿੰਨ ਮਹੀਨਿਆਂ ਵਿੱਚ ਵਿਦੇਸ਼ੀ ਕੰਪਨੀਆਂ ਦੁਆਰਾ ਕੀਤਾ ਗਿਆ ਇਹ 12ਵਾਂ ਨਿਵੇਸ਼ ਹੈ।

  • Share this:
  • Facebook share img
  • Twitter share img
  • Linkedin share img
ਅਮਰੀਕਾ ਦੀ ਮਲਟੀਨੈਸ਼ਨਲ ਕੰਪਨੀ ਇੰਟੇਲ ਰਿਲਾਇੰਸ ਇੰਡਸਟਰੀਜ਼ ਦੇ ਜਿਓ ਪਲੇਟਫਾਰਮਸ ਵਿਚ 1894.50 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸਦੇ ਨਾਲ ਹੀ ਰਿਲਾਇੰਸ ਜਿਓ ਵਿੱਚ ਲਗਭਗ ਤਿੰਨ ਮਹੀਨਿਆਂ ਵਿੱਚ ਵਿਦੇਸ਼ੀ ਕੰਪਨੀਆਂ ਦੁਆਰਾ ਕੀਤਾ ਗਿਆ ਇਹ 12ਵਾਂ ਨਿਵੇਸ਼ ਹੈ। ਇਸ ਤੋਂ ਪਹਿਲਾਂ, ਫੇਸਬੁੱਕ, ਸਿਲਵਰ ਲੇਕ ਪਾਰਟਨਰ, ਵਿਸਟਾ, ਜਨਰਲ ਅਟਲਾਂਟਿਕ, ਕੇਕੇਆਰ, ਮੁਬਾਡਾਲਾ, ਸਿਲਵਰ ਲੇਕ, ADIA, TPG, L Catterton, PIF ਨੇ ਜਿਓ ਵਿੱਚ ਨਿਵੇਸ਼ ਕੀਤਾ ਹੈ। ਦੱਸ ਦੇਈਏ ਕਿ ਰਿਲਾਇੰਸ ਨੇ ਜਿਓ ਪਲੇਟਫਾਰਮਸ ਦੀ ਹਿੱਸੇਦਾਰੀ ਵਿਕਰੀ ਤੋਂ 117,588.45 ਕਰੋੜ ਰੁਪਏ ਇਕੱਠੇ ਕੀਤੇ ਹਨ। ਆਰਆਈਐਲ ਨੇ ਹੁਣ ਤੱਕ ਜੀਓ ਪਲੇਟਫਾਰਮਸ ਵਿਚ 25.09 ਪ੍ਰਤੀਸ਼ਤ ਹਿੱਸੇਦਾਰੀ ਲਈ ਨਿਵੇਸ਼ ਮਿਲ ਚੁੱਕਾ ਹੈ।

ਮਨੀਕੰਟਰੋਲ ਦੇ ਅਨੁਸਾਰ ਇੰਟੇਲ ਕੈਪੀਟਲ ਦੇ ਨਾਲ ਇਹ ਨਿਵੇਸ਼ ਭਾਈਵਾਲੀ ਜੀਓ ਪਲੇਟਫਾਰਮਸ ਲਈ 4.91 ਲੱਖ ਕਰੋੜ ਰੁਪਏ ਦੇ ਇਕਵਿਟੀ ਵੈਲਯੂ 'ਤੇ ਹੋਈ ਹੈ। ਜੀਓ ਪਲੇਟਫਾਰਮਸ ਦਾ ਐਂਟਰਪ੍ਰਾਈਜ ਵੈਲਿਊ 5.16 ਲੱਖ ਕਰੋੜ ਰੁਪਏ ਨਿਰਧਾਰਤ ਕੀਤਾ ਗਿਆ ਹੈ। ਇਸ ਨਿਵੇਸ਼ ਦੇ ਜ਼ਰੀਏ, ਇੰਟੇਲ ਕੈਪੀਟਲ ਨੂੰ ਜੀਓ ਪਲੇਟਫਾਰਮਸ ਦੀ 0.39% ਹਿੱਸੇਦਾਰੀ ਫੁਲੀ ਡਾਇਲੂਟਿਡ ਅਧਾਰ 'ਤੇ ਦਿੱਤੀ ਜਾਵੇਗੀ।

ਇਸ ਡੀਲ 'ਤੇ RIL ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਹੈ ਕਿ ਗਲੋਬਲ ਤਕਨੀਕੀ ਕੰਪਨੀਆਂ ਲਈ ਇੰਟੇਲ ਇਕ ਮਹੱਤਵਪੂਰਨ ਭਾਈਵਾਲ ਹੈ। ਇੰਟੈਲ ਨਾਲ ਭਾਗੀਦਾਰੀ ਕਰਕੇ ਦੇਸ਼ ਵਾਸੀਆਂ ਨੂੰ ਫਾਇਦਾ ਹੋਵੇਗਾ। ਇਹ ਭਾਈਵਾਲੀ ਤਕਨੀਕੀ ਸਮਰੱਥਾ ਨੂੰ ਵਧਾਉਣ ਵਿੱਚ ਸਹਾਇਤਾ ਕਰੇਗੀ। ਇਸ ਸੌਦੇ 'ਤੇ ਇੰਟੇਲ ਦਾ ਕਹਿਣਾ ਹੈ ਕਿ ਜਿਓ ਦਾ ਧਿਆਨ ਕਿਫਾਇਤੀ ਡਿਜੀਟਲ ਸੇਵਾਵਾਂ 'ਤੇ ਹੈ। ਇਹ ਨਿਵੇਸ਼ ਭਾਰਤ ਦੀ ਡਿਜੀਟਲ ਸੇਵਾ ਵਿੱਚ ਯੋਗਦਾਨ ਪਾਏਗਾ। ਡਿਜੀਟਲ ਸੇਵਾਵਾਂ ਲੋਕਾਂ ਦੇ ਜੀਵਨ ਨੂੰ ਸੁਧਾਰਨਗੀਆਂ।

ਇੰਟੇਲ ਤਕਨਾਲੋਜੀ ਦੇ ਖੇਤਰ ਵਿਚ ਮੋਹਰੀ ਕੰਪਨੀਆਂ ਵਿਚੋਂ ਇਕ ਹੈ। ਇੰਟੇਲ ਕੈਪੀਟਲ, ਜਿਸ ਦੁਆਰਾ ਕੰਪਨੀ ਨੇ ਜਿਓ ਪਲੇਟਫਾਰਮਸ ਵਿਚ ਨਿਵੇਸ਼ ਕੀਤਾ ਹੈ, ਉਹ ਕਲਾਉਡ ਕੰਪਿਊਟਿੰਗ, ਆਰਟੀਫੀਸ਼ੀਅਲ  ਇੰਟੈਲੀਜੈਂਸ ਵਰਗੇ ਖੇਤਰਾਂ ਵਿਚ ਕੰਮ ਕਰਨ ਵਾਲੀਆਂ ਕੰਪਨੀਆਂ ਵਿਚ ਨਿਵੇਸ਼ ਕਰਦੀ ਹੈ।

 
First published: July 3, 2020, 12:27 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading