• Home
 • »
 • News
 • »
 • national
 • »
 • INTERNATIONAL FEMALE BOXER ACCUSES HUSBAND OF SEXUAL ABUSE CASE REGISTERED UNDER VARIOUS SECTIONS

ਅੰਤਰਰਾਸ਼ਟਰੀ ਮਹਿਲਾ ਮੁੱਕੇਬਾਜ਼ ਨੇ ਪਤੀ 'ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼, ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

Haryana News: ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਅੰਤਰਰਾਸ਼ਟਰੀ ਮਹਿਲਾ ਮੁੱਕੇਬਾਜ਼ ਨੇ ਦੱਸਿਆ ਕਿ ਉਸ ਦਾ ਵਿਆਹ ਇਸ ਸਾਲ 9 ਮਹੀਨੇ ਪਹਿਲਾਂ ਹੋਇਆ ਸੀ। ਉਸਦਾ ਪਤੀ ਬੈਂਕ ਵਿੱਚ ਕੰਮ ਕਰਦਾ ਹੈ। ਉਸ ਦਾ ਪਤੀ ਅਤੇ ਸਹੁਰੇ ਵਿਆਹ ਸਮੇਂ ਦਿੱਤੇ ਜਾਣ ਵਾਲੇ ਦਾਜ ਤੋਂ ਖੁਸ਼ ਨਹੀਂ ਹਨ। ਮਹਿਲਾ ਮੁੱਕੇਬਾਜ਼ ਨੇ ਕਿਹਾ ਕਿ ਉਸ ਦੇ ਵਿਆਹ ਤੋਂ ਲੈ ਕੇ ਹੁਣ ਤੱਕ ਉਸ ਨੂੰ ਦਾਜ ਲਈ ਲਗਾਤਾਰ ਤੰਗ ਕੀਤਾ ਜਾ ਰਿਹਾ ਹੈ। ਉਸ 'ਤੇ ਵੱਖ-ਵੱਖ ਤਰੀਕਿਆਂ ਨਾਲ ਤਸ਼ੱਦਦ ਕੀਤਾ ਜਾ ਰਿਹਾ ਹੈ।

ਹਰਿਆਣਾ ਦੇ ਹਾਂਸੀ 'ਚ ਅੰਤਰਰਾਸ਼ਟਰੀ ਮਹਿਲਾ ਮੁੱਕੇਬਾਜ਼ ਨੇ ਪਤੀ 'ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼, ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

 • Share this:
  ਚੰਡੀਗੜ੍ਹ : ਇਕ ਅੰਤਰਰਾਸ਼ਟਰੀ ਮਹਿਲਾ ਮੁੱਕੇਬਾਜ਼ (International Female Boxer) ਨੇ ਆਪਣੇ ਪਤੀ 'ਤੇ ਮਾਨਸਿਕ ਅਤੇ ਸਰੀਰਕ ਸ਼ੋਸ਼ਣ (physically Abused) ਦਾ ਦੋਸ਼ ਲਗਾਇਆ ਹੈ। ਹਰਿਆਣਾ ਦੇ ਹਾਂਸੀ 'ਚ ਮਹਿਲਾ ਮੁੱਕੇਬਾਜ਼ ਦਾ ਦੋਸ਼ ਹੈ ਕਿ ਪਤੀ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਜਿਨਸੀ ਸ਼ੋਸ਼ਣ ਵੀ ਕੀਤਾ। ਸ਼ਿਕਾਇਤ 'ਤੇ ਪੁਲਿਸ ਨੇ ਪਤੀ ਅਤੇ ਹੋਰ ਸਹੁਰਿਆਂ ਦੇ ਖਿਲਾਫ ਕੁੱਟਮਾਰ, ਦਾਜ ਲਈ ਤੰਗ ਕਰਨ, ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਇਸ ਮਾਮਲੇ 'ਚ ਅਜੇ ਤੱਕ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

  ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਅੰਤਰਰਾਸ਼ਟਰੀ ਮਹਿਲਾ ਮੁੱਕੇਬਾਜ਼ ਨੇ ਦੱਸਿਆ ਕਿ ਉਸ ਦਾ ਵਿਆਹ ਇਸ ਸਾਲ 9 ਮਹੀਨੇ ਪਹਿਲਾਂ ਹੋਇਆ ਸੀ। ਉਸਦਾ ਪਤੀ ਬੈਂਕ ਵਿੱਚ ਕੰਮ ਕਰਦਾ ਹੈ। ਉਸ ਦਾ ਪਤੀ ਅਤੇ ਸਹੁਰੇ ਵਿਆਹ ਸਮੇਂ ਦਿੱਤੇ ਜਾਣ ਵਾਲੇ ਦਾਜ ਤੋਂ ਖੁਸ਼ ਨਹੀਂ ਹਨ। ਮਹਿਲਾ ਮੁੱਕੇਬਾਜ਼ ਨੇ ਕਿਹਾ ਕਿ ਉਸ ਦੇ ਵਿਆਹ ਤੋਂ ਲੈ ਕੇ ਹੁਣ ਤੱਕ ਉਸ ਨੂੰ ਦਾਜ ਲਈ ਲਗਾਤਾਰ ਤੰਗ ਕੀਤਾ ਜਾ ਰਿਹਾ ਹੈ। ਉਸ 'ਤੇ ਵੱਖ-ਵੱਖ ਤਰੀਕਿਆਂ ਨਾਲ ਤਸ਼ੱਦਦ ਕੀਤਾ ਜਾ ਰਿਹਾ ਹੈ।

  ਪੀੜਤ ਮੁੱਕੇਬਾਜ਼ ਦਾ ਦੋਸ਼ ਹੈ ਕਿ ਉਸ ਦੇ ਪਰਿਵਾਰ ਨੇ ਵਿਆਹ 'ਤੇ 60 ਲੱਖ ਰੁਪਏ ਖਰਚ ਕੀਤੇ ਸਨ। ਹੁਣ ਉਸ ਦਾ ਪਤੀ ਫਾਰਚੂਨਰ ਕਾਰ, ਹੀਰੇ ਦੀ ਮੁੰਦਰੀ ਅਤੇ ਨਕਦੀ ਦੀ ਮੰਗ ਕਰ ਰਿਹਾ ਹੈ। ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਪਤੀ ਨੇ ਉਸ ਦਾ ਜਿਨਸੀ ਸ਼ੋਸ਼ਣ ਵੀ ਕੀਤਾ।

  ਮਹਿਲਾ ਖਿਡਾਰਨ ਮੁਤਾਬਕ ਦਾਜ ਵਿਚ ਮਿਲੇ ਅਤੇ ਉਸ ਦਾ ਹੋਰ ਸਾਮਾਨ ਵੀ ਉਸ ਦੇ ਸਹੁਰਿਆਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਉਸ ਦੀ ਕੁੱਟਮਾਰ ਕਰਕੇ ਸਹੁਰੇ ਘਰੋਂ ਕੱਢ ਦਿੱਤਾ ਗਿਆ। ਸਹੁਰੇ ਘਰ ਵਿੱਚ ਪਤੀ ਦੇ ਨਾਲ-ਨਾਲ ਸੱਸ ਅਤੇ ਸਹੁਰਾ ਵੀ ਉਸ ਨਾਲ ਦੁਰਵਿਵਹਾਰ ਕਰਦੇ ਹਨ।

  506 ਤਹਿਤ ਮਾਮਲਾ ਦਰਜ ਕਰ ਲਿਆ ਹੈ

  ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਕਥਿਤ ਦੋਸ਼ੀ ਪਤੀ, ਸਹੁਰਾ ਅਤੇ ਸੱਸ ਖਿਲਾਫ਼ ਮਾਰਕੁੱਟ, ਜਿਨਸੀ ਸ਼ੋਸ਼ਣ, ਦਹੇਜ ਲਈ ਤਸ਼ਦੱਦ ਲਈ ਧਾਰਾ 323, 34, 354, 376, 377, 406, 498, 500 ਅਤੇ 506 ਦੇ ਤਹਿਤ ਦਰਜ ਕਰ ਲਿਆ ਹੈ। ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਮਹਿਲਾ ਖਿਡਾਰਨ ਨੇ ਆਪਣੇ ਪਤੀ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
  Published by:Sukhwinder Singh
  First published: