ਖਤਰੇ 'ਚ ਧਰਤੀ! 16 ਲੱਖ KM ਦੀ ਰਫ਼ਤਾਰ ਨਾਲ ਧਰਤੀ ਵੱਲ ਵਧ ਰਿਹੈ ਸੂਰਜੀ ਤੂਫ਼ਾਨ, ਅੱਜ ਮਚਾ ਸਕਦੈ ਤਬਾਹੀ

News18 Punjabi | News18 Punjab
Updated: July 11, 2021, 7:34 PM IST
share image
ਖਤਰੇ 'ਚ ਧਰਤੀ! 16 ਲੱਖ KM ਦੀ ਰਫ਼ਤਾਰ ਨਾਲ ਧਰਤੀ ਵੱਲ ਵਧ ਰਿਹੈ ਸੂਰਜੀ ਤੂਫ਼ਾਨ, ਅੱਜ ਮਚਾ ਸਕਦੈ ਤਬਾਹੀ
ਖਤਰੇ 'ਚ ਧਰਤੀ! 16 ਲੱਖ KM ਦੀ ਰਫ਼ਤਾਰ ਨਾਲ ਧਰਤੀ ਵੱਲ ਵਧ ਰਿਹੈ ਸੂਰਜੀ ਤੂਫ਼ਾਨ, ਅੱਜ ਮਚਾ ਸਕਦੈ ਤਬਾਹੀ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਧਰਤੀ ਵੱਲ 16 ਲੱਖ ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸ਼ਕਤੀਸ਼ਾਲੀ ਸੂਰਜੀ ਤੂਫਾਨ ਵਧ ਰਿਹਾ ਹੈ ਤੇ ਇਹ ਐਤਵਾਰ ਜਾਂ ਸੋਮਵਾਰ ਨੂੰ ਧਰਤੀ ਨਾਲ ਖਹਿ ਜਾਵੇਗਾ।

ਸਪੇਸਵੈਦਰ ਡਾਟ ਕਾਮ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਤੂਫਾਨ ਸੂਰਜ ਦੇ ਵਾਯੂਮੰਡਲ ਤੋਂ ਆਇਆ ਹੈ। ਇਹ ਧਰਤੀ ਦੇ ਚੁੰਬਕੀ ਖੇਤਰ 'ਤੇ ਮਹੱਤਵਪੂਰਣ ਪ੍ਰਭਾਵ ਪਾਏਗਾ। ਸਪੇਸਵੈਦਰ ਡਾਟ ਕਾਮ ਨੇ ਕਿਹਾ ਹੈ ਕਿ ਸੂਰਜੀ ਤੂਫਾਨ ਕਾਰਨ ਧਰਤੀ ਦਾ ਬਾਹਰੀ ਵਾਤਾਵਰਣ ਗਰਮ ਹੋ ਸਕਦਾ ਹੈ, ਜਿਸ ਦਾ ਸਿੱਧਾ ਸੈਟੇਲਾਈਟ ਉੱਤੇ ਅਸਰ ਪੈ ਸਕਦਾ ਹੈ।

ਇਸ ਨਾਲ ਜੀਪੀਐੱਸ ਨੈਵੀਗੇਸ਼ਨ, ਮੋਬਾਈਲ ਫੋਨ ਸਿਗਨਲ ਅਤੇ ਸੈਟੇਲਾਈਟ ਟੀਵੀ ਪ੍ਰਭਾਵਿਤ ਹੋ ਸਕਦੇ ਹਨ। ਇਸ ਨਾਲ ਬਿਜਲੀ ਦੀਆਂ ਤਾਰਾਂ ’ਚ ਕਰੰਟ ਵੱਧ ਕੇ ਟ੍ਰਾਂਸਫਾਰਮਰਾਂ ਨੂੰ ਵੀ ਉਡਾ ਸਕਦਾ ਹੈ।
ਵਿਗਿਆਨੀਆਂ ਨੇ ਆਪਣੀ ਚਿਤਾਵਨੀ ਵਿਚ ਕਿਹਾ ਹੈ ਕਿ ਇਸ ਤੂਫਾਨ ਦਾ ਪ੍ਰਭਾਵ ਜਹਾਜ਼ਾਂ ਦੀ ਉਡਾਣ, ਰੇਡੀਓ ਸਿਗਨਲਾਂ, ਸੰਚਾਰ ਅਤੇ ਮੌਸਮ ਉਤੇ ਵੀ ਵੇਖਿਆ ਜਾ ਸਕਦਾ ਹੈ।

NASA ਨੇ ਇੱਕ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਸੂਰਜੀ ਤੂਫਾਨ ਦੀ ਰਫਤਾਰ 16 ਲੱਖ ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੋ ਸਕਦੀ ਹੈ। ਜੇ ਸਪੇਸ ਤੋਂ ਕੋਈ ਵੱਡਾ ਤੂਫਾਨ ਆਉਂਦਾ ਹੈ, ਤਾਂ ਧਰਤੀ ਦੇ ਹਰ ਸ਼ਹਿਰ ਦੀ ਬਿਜਲੀ ਗੁੱਲ ਹੋ ਸਕਦੀ ਹੈ। ਇਸ ਤੋਂ ਇਲਾਵਾ ਬਿਜਲੀ ਦੀਆਂ ਲਾਈਨਾਂ ਵਿੱਚ ਮੌਜੂਦਾ ਕਰੰਟ ਵੀ ਵੱਧ ਸਕਦਾ ਹੈ, ਜਿਸ ਕਾਰਨ ਟਰਾਂਸਫਾਰਮਰ ਵੀ ਸੜ ਸਕਦੇ ਹਨ।
Published by: Gurwinder Singh
First published: July 11, 2021, 3:35 PM IST
ਹੋਰ ਪੜ੍ਹੋ
ਅਗਲੀ ਖ਼ਬਰ