Home /News /national /

EXCLUSIVE: ਭਾਜਪਾ ਨੇ 4 ਵੱਡੇ ਮੁੱਦਿਆਂ ਨੂੰ ਲੋਕਾਂ 'ਚ ਲਿਆ ਰਹੀ, ਸ਼ਾਹ ਨੇ ਇੰਟਰਵਿਊ ਦੌਰਾਨ ਦੱਸੇ ਮਹੱਤਵਪੂਰਨ ਨੁਕਤੇ

EXCLUSIVE: ਭਾਜਪਾ ਨੇ 4 ਵੱਡੇ ਮੁੱਦਿਆਂ ਨੂੰ ਲੋਕਾਂ 'ਚ ਲਿਆ ਰਹੀ, ਸ਼ਾਹ ਨੇ ਇੰਟਰਵਿਊ ਦੌਰਾਨ ਦੱਸੇ ਮਹੱਤਵਪੂਰਨ ਨੁਕਤੇ

ਪੰਜਾਬ ਚੋਣਾਂ ਵਿਚ ਸਾਡੇ ਗੱਠਜੋੜ ਨੇ ਚੰਗੀ ਲੜਾਈ ਲੜੀ, ਸਰਹੱਦੀ ਸੁਰੱਖਿਆ ਵੱਡਾ ਮੁੱਦਾ: ਅਮਿਤ ਸ਼ਾਹ

ਪੰਜਾਬ ਚੋਣਾਂ ਵਿਚ ਸਾਡੇ ਗੱਠਜੋੜ ਨੇ ਚੰਗੀ ਲੜਾਈ ਲੜੀ, ਸਰਹੱਦੀ ਸੁਰੱਖਿਆ ਵੱਡਾ ਮੁੱਦਾ: ਅਮਿਤ ਸ਼ਾਹ

Amit Shah interview on News18: ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ (BJP) ਦੇ ਮੁੱਖ ਚੋਣ ਰਣਨੀਤੀਕਾਰ ਅਮਿਤ ਸ਼ਾਹ (Amit Shah) ਦਾ ਕਹਿਣਾ ਹੈ ਕਿ ਭਾਜਪਾ 4 ਵੱਡੇ ਮੁੱਦਿਆਂ ਨੂੰ ਲੈ ਕੇ ਲੋਕਾਂ ਵਿੱਚ ਆ ਰਹੀ ਹੈ: ਕਾਨੂੰਨ ਅਤੇ ਵਿਵਸਥਾ, ਗਰੀਬ ਕਲਿਆਣ, ਵਿਕਾਸ। ਉਨ੍ਹਾਂ ਕਿਹਾ ਕਿ ਜਿਵੇਂ ਉਨ੍ਹਾਂ ਨੇ ਯੂਪੀ ਵਿੱਚ ਪ੍ਰਸ਼ਾਸਨ ਨੂੰ ਬਦਲਿਆ ਹੈ, ਇੱਕ ਵੱਡਾ ਮੁੱਦਾ ਹੈ। ਨੈੱਟਵਰਕ18 (Network18) ਦੇ ਗਰੁੱਪ ਐਡੀਟਰ-ਇਨ-ਚੀਫ ਰਾਹੁਲ ਜੋਸ਼ੀ ਨਾਲ ਗੱਲ ਕਰਦੇ ਹੋਏ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਕਿ ਉਹ ਲੋਕਾਂ ਨੂੰ ਇਹ ਦੱਸਣ ਵਿੱਚ ਸਫਲ ਹੋਏ ਹਨ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰ ਰਹੇ ਹਨ।

ਹੋਰ ਪੜ੍ਹੋ ...
 • Share this:

Amit Shah interview on News18: ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ (BJP) ਦੇ ਮੁੱਖ ਚੋਣ ਰਣਨੀਤੀਕਾਰ ਅਮਿਤ ਸ਼ਾਹ (Amit Shah) ਦਾ ਕਹਿਣਾ ਹੈ ਕਿ ਭਾਜਪਾ 4 ਵੱਡੇ ਮੁੱਦਿਆਂ ਨੂੰ ਲੈ ਕੇ ਲੋਕਾਂ ਵਿੱਚ ਆ ਰਹੀ ਹੈ: ਕਾਨੂੰਨ ਅਤੇ ਵਿਵਸਥਾ, ਗਰੀਬ ਕਲਿਆਣ, ਵਿਕਾਸ। ਉਨ੍ਹਾਂ ਕਿਹਾ ਕਿ ਜਿਵੇਂ ਉਨ੍ਹਾਂ ਨੇ ਯੂਪੀ ਵਿੱਚ ਪ੍ਰਸ਼ਾਸਨ ਨੂੰ ਬਦਲਿਆ ਹੈ, ਇੱਕ ਵੱਡਾ ਮੁੱਦਾ ਹੈ। ਨੈੱਟਵਰਕ18 (Network18) ਦੇ ਗਰੁੱਪ ਐਡੀਟਰ-ਇਨ-ਚੀਫ ਰਾਹੁਲ ਜੋਸ਼ੀ ਨਾਲ ਗੱਲ ਕਰਦੇ ਹੋਏ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਕਿ ਉਹ ਲੋਕਾਂ ਨੂੰ ਇਹ ਦੱਸਣ ਵਿੱਚ ਸਫਲ ਹੋਏ ਹਨ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਕੁੱਝ ਮਹੱਤਵਪੂਰਨ ਨੁਕਤਿਆਂ 'ਤੇ ਗੱਲ ਕੀਤੀ...


 • ਪੰਜਾਬ ਚੋਣਾਂ ਅਤੇ ਕਾਂਗਰਸ ਬਾਰੇ: ਉਨ੍ਹਾਂ ਪੰਜਾਬ ਚੋਣਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ 'ਚ ਬਹੁਤ ਹੀ ਅਜੀਬ ਚੋਣ ਹੋਈ, ਹਾਲਾਂਕਿ ਸਾਨੂੰ ਕਾਮਯਾਬੀ ਮਿਲੇਗੀ, ਬਾਅਦ 'ਚ ਕੀ ਹੋਵੇਗਾ ਗਿਣਤੀ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਨਾਲ ਹੀ ਕਾਂਗਰਸ ਬਾਰੇ ਕਿਹਾ ਕਿ ਕਾਂਗਰਸ ਨੂੰ ਹਰ ਥਾਂ ਵੱਖਰੀ ਗੱਲ ਕਰਨ ਦੀ ਆਦਤ ਹੈ ਪਰ ਮੈਂ ਅਜਿਹੇ ਬਿਆਨ ਨੂੰ ਸਹੀ ਨਹੀਂ ਸਮਝਦਾ।

 • ਕਿਸਾਨਾਂ ਦੇ ਮੁੱਦੇ 'ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸਾਨ ਸਾਡੇ ਨਾਲ ਹੈ, ਹਾਲਾਂਕਿ ਵਿਰੋਧੀ ਪਾਰਟੀਆਂ ਵੱਲੋਂ ਭਾਜਪਾ ਸਰਕਾਰ ਵਿਰੋਧੀ ਧਾਰਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰੰਤੂ ਉਹ ਕਾਮਯਾਬ ਨਹੀਂ ਹੋਏ।

 • ਡਾ. ਕੁਮਾਰ ਵਿਸ਼ਵਾਸ ਵੱਲੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ 'ਤੇ ਲਾਏ ਦੋਸ਼ਾਂ ਬਾਰੇ ਕੇਂਦਰੀ ਮੰਤਰੀ ਨੈ ਕਿਹਾ ਕਿ ਅਸੀਂ ਇਸਦੀ ਜਾਂਚ ਜ਼ਰੂਰ ਕਰਵਾਵਾਂਗੇ, ਜਦੋਂ ਚੁਣੇ ਹੋਏ ਮੁੱਖ ਮੰਤਰੀ ਪੱਤਰ ਲਿਖਦੇ ਹਨ, ਤਾਂ ਉਸ 'ਤੇ ਕਾਰਵਾਈ ਕਰਨਾ ਮੇਰਾ ਫਰਜ਼ ਹੈ।

 • ਯੂਪੀ ਚੋਣਾਂ 2022 ਬਾਰੇ ਸ਼ਾਹ: ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਬਾਰੇ ਗੱਲਬਾਤ ਦੌਰਾਨ ਸ਼ਾਹ ਨੇ ਕਿਹਾ ਕਿ ਭਾਜਪਾ ਯੂਪੀ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਉਤਰ ਪ੍ਰਦੇਸ਼ ਵਿੱਚ ਬਹੁਤ ਵਧੀਆ ਕੰਮ ਕੀਤੇ ਹਨ, ਜਿਸ ਨਾਲ ਪੀਐਮ ਮੋਦੀ ਦੀ ਵੀ ਲੋਕਪ੍ਰਿਅਤਾ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ 2017 ਦੇ ਸਰਵੇਖਣ ਦੀ ਔਸਤ 238 ਸੀ ਪਰੰਤੂ ਸਾਡੇ ਕੋਲ 325 ਸੀਟਾਂ ਸਨ... ਕਈ ਵਾਰ ਸਰਵੇਖਣ ਵਿੱਚ ਧਾਰਨਾ ਮਹੱਤਵਪੂਰਨ ਹੁੰਦੀ ਹੈ।

 • ਭਾਜਪਾ ਨੇ ਉਤਰ ਪ੍ਰਦੇਸ਼ 'ਚ ਬਦਲਿਆ ਨਿਜ਼ਾਮ: ਸ਼ਾਹ ਨੇ ਕਿਹਾ ਕਿ ਉਤਰ ਪ੍ਰਦੇਸ਼ ਵਿੱਚ ਪਹਿਲਾਂ ਇੱਕ ਸਰਕਾਰ ਇੱਕ ਜਾਤ ਲਈ ਕੰਮ ਕਰਦੀ ਸੀ ਅਤੇ ਦੂਜੀ ਜਾਤ ਲਈ ਦੂਜੀ ਸਰਕਾਰ…। ਉਨ੍ਹਾਂ ਕਿਹਾ ਜਦੋਂ ਸਮਾਜਵਾਦੀ ਪਾਰਟੀ (SP) ਦੀ ਸਰਕਾਰ ਸੀ ਤਾਂ ਇੱਕ ਖਾਸ ਧਰਮ ਦੇ ਲੋਕਾਂ ਨੂੰ ਖੁੱਲ੍ਹ ਦਿੱਤੀ ਜਾਂਦੀ ਸੀ... ਕਿਸਾਨਾਂ ਦੇ ਘਰੋਂ ਗਾਵਾਂ ਨੂੰ ਚੁੱਕ ਕੇ ਲੈ ਜਾਂਦੇ ਸਨ ਤੇ ਉਹ ਕੁਝ ਵੀ ਨਹੀਂ ਕਰ ਸਕਦੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਉਤਰ ਪ੍ਰਦੇਸ਼ ਵਿੱਚ ਮਾਫੀਆ, ਗੈਂਗਸਟਰਾਂ ਅਤੇ ਬਾਹੂਬਲੀਆਂ ਦਾ ਰਾਜ ਸੀ ਪਰੰਤੂ ਆਜ਼ਮ ਖਾਨ, ਅਤੀਕ ਅਹਿਮਦ ਅਤੇ ਮੁਖਤਾਰ ਅੰਸਾਰੀ ਹੁਣ ਜੇਲ ਵਿੱਚ ਹਨ… ਸਰਕਾਰ ਨੇ ਮਾਫੀਆ ਤੋਂ 2 ਹਜ਼ਾਰ ਕਰੋੜ ਰੁਪਏ ਮੁਕਤ ਕੀਤੇ ਹਨ। ਮੈਂ ਅੱਧੀ ਰਾਤ ਨੂੰ ਕਾਨਪੁਰ ਵਿੱਚ ਸਕੂਟੀ 'ਤੇ ਕੁੜੀਆਂ ਨੂੰ ਦੇਖਿਆ ਹੈ... ਯੂਪੀ ਹੁਣ ਸੁਰੱਖਿਅਤ ਹੈ।

 • ਅੱਤਵਾਦ ਦੇ ਮੁੱਦੇ 'ਤੇ ਕੀ ਬੋਲੇ ਸ਼ਾਹ: ਸ਼ਾਹ ਨੇ ਕਿਹਾ ਕਿ ਉਤਰ ਪ੍ਰਦੇਸ਼ ਵਿੱਚ ਸਪਾ, ਬਸਪਾ ਅੱਤਵਾਦੀ ਮਾਮਲਿਆਂ ਵਿੱਚ ਵੀ ਸ਼ਾਮਲ ਹਨ। ਸਪਾ, ਬਸਪਾ ਦੇ ਸਮੇਂ 11 ਅਜਿਹੇ ਕੇਸ, ਜਿੱਥੇ POTA ਅਤੇ UAPA ਵਾਪਸ ਲਏ ਗਏ ਸਨ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਨੂੰ ਜਵਾਬ ਦੇਣਾ ਹੋਵੇਗਾ ਕਿ ਉਹ ਕੌਮੀ ਸੁਰੱਖਿਆ ਬਾਰੇ ਕੀ ਸੋਚਦੇ ਹਨ, ਜਿਨ੍ਹਾਂ 'ਤੇ POTA ਅਤੇ UAPA ਦੇ ਦੋਸ਼ ਹਨ, ਤੁਸੀਂ ਇਸ ਨੂੰ ਵੋਟ ਬੈਂਕ ਕਰਕੇ ਹਟਾ ਰਹੇ ਹੋ...। ਉਨ੍ਹਾਂ ਕਿਹਾ ਕਿ ਇਨ੍ਹਾਂ ਅਪਰਾਧਾਂ ਦੇ ਪੀੜਤ ਵੋਟ ਬੈਂਕ ਨਹੀਂ ਹਨ?

 • ਧਰੁਵੀਕਰਨ ਦੀ ਰਾਜਨੀਤੀ: ਕੇਂਦਰੀ ਮੰਤਰੀ ਨੇ ਕਿਹਾ ਕਿ ਗਰੀਬ, ਧਰੁਵੀਕਰਨ ਦੀ ਰਾਜਨੀਤੀ ਮਹਿਸੂਸ ਕਰ ਰਿਹਾ ਹੈ, ਕਿਸਾਨ ਧਰੁਵੀਕਰਨ ਮਹਿਸੂਸ ਕਰ ਰਹੇ ਹਨ, ਪਰੰਤੂ ਵੋਟਿੰਗ ਦੇ ਪੈਟਰਨ ਨੂੰ ਧਰੁਵੀਕਰਨ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਲਾਭ ਦੇ ਹੱਕਦਾਰ ਲੋਕਾਂ ਨੂੰ ਜਾਤ-ਪਾਤ, ਫਿਰਕੇ ਅਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਲਾਭ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ 1 ਕਰੋੜ 67 ਲੱਖ ਔਰਤਾਂ ਨੂੰ ਗੈਸ ਸਿਲੰਡਰ ਦਿੱਤੇ ਹਨ, ਯੂਪੀ ਵਿੱਚ 15 ਕਰੋੜ ਗਰੀਬਾਂ ਨੂੰ ਮੁਫਤ ਅਨਾਜ ਦਿੱਤਾ ਗਿਆ,  42 ਲੱਖ ਤੋਂ ਵੱਧ ਲੋਕਾਂ ਨੂੰ ਘਰ ਦਿੱਤੇ ਗਏ ਅਤੇ ਅਸੀਂ 2024 ਤੱਕ ਸਾਰਿਆਂ ਨੂੰ ਘਰ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਯੋਜਨਾਵਾਂ, ਜੋ ਵੀ ਪ੍ਰਧਾਨ ਮੰਤਰੀ ਮੋਦੀ ਨੇ ਬਣਾਈਆਂ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗਰੀਬਾਂ ਤੱਕ ਪਹੁੰਚਾਈਆਂ ਹਨ।

 • ਮੁਸਲਮਾਨਾਂ ਨਾਲ ਭਾਜਪਾ ਦੇ ਸਬੰਧ: ਸ਼ਾਹ ਨੇ ਕਿਹਾ ਕਿ ਇਹ ਉਹੀ ਸਬੰਧ ਹੋਣਾ ਚਾਹੀਦਾ ਹੈ, ਜੋ ਸਰਕਾਰ ਅਤੇ ਇਸਦੇ ਲੋਕਾਂ ਵਿਚਕਾਰ ਅਤੇ ਇੱਕ ਜ਼ਿੰਮੇਵਾਰ ਰਾਜਨੀਤਿਕ ਪਾਰਟੀ ਅਤੇ ਇਸਦੇ ਨਾਗਰਿਕ ਵਿਚਕਾਰ ਹੋਣੇ ਚਾਹੀਦੇ ਹਨ। ਪਰ ਸਾਨੂੰ ਇਹ ਵੀ ਦੇਖਣ ਦੀ ਜ਼ਰੂਰਤ ਹੈ ਕਿ ਚੋਣਾਂ ਵਿੱਚ ਕਿਸ ਨੂੰ ਵੋਟ ਮਿਲਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸੰਵਿਧਾਨ ਦੇ ਅਨੁਸਾਰ ਕੰਮ ਕਰਦੀ ਹੈ।

 • ਮੁਜ਼ੱਫਰਨਗਰ ਅਤੇ ਕੈਰਾਨਾ: ਇਹ ਅੱਜ ਵੀ ਇੱਕ ਮੁੱਦਾ ਹੈ... ਪਰ ਜਿਹੜੇ ਆਏ ਹਨ ਉਹ ਹੁਣ ਸ਼ਾਂਤੀ ਨਾਲ ਰਹਿ ਰਹੇ ਹਨ। ਸਥਿਤੀ ਬਦਲ ਗਈ ਹੈ। ਭਾਜਪਾ ਅਤੇ ਯੋਗੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਰਾਜਨੀਤੀ ਦਾ ਅਪਰਾਧੀਕਰਨ ਅਤੇ ਪ੍ਰਸ਼ਾਸਨ ਦਾ ਸਿਆਸੀਕਰਨ ਹੋਇਆ। ਭਾਜਪਾ ਸਰਕਾਰ ਅਤੇ ਸੀਐਮ ਯੋਗੀ ਦੀ ਅਗਵਾਈ ਵਿੱਚ ਇਸਨੂੰ ਬਦਲਿਆ ਗਿਆ ਹੈ। ਜੋ ਲੋਕਤੰਤਰ ਅਤੇ ਲੋਕਾਂ ਦੇ ਕਲਿਆਣ ਲਈ ਸਮੱਸਿਆ ਸਨ... ਅਸੀਂ ਉਸ ਨੂੰ ਸਮੇਂ ਤੋਂ ਪਹਿਲਾਂ ਦੂਰ ਕਰਨ 'ਚ ਸਫਲ ਰਹੇ... ਜਦੋਂ ਤੋਂ ਮੋਦੀ ਜੀ ਨੇ ਰਾਸ਼ਟਰੀ ਪੱਧਰ 'ਤੇ ਕਾਰਜਭਾਰ ਸੰਭਾਲਿਆ ਹੈ... ਵੰਸ਼ਵਾਦ, ਧਰਮਵਾਦ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਖਤਮ ਹੋ ਗਈ ਹੈ ਅਤੇ ਪ੍ਰਦਰਸ਼ਨ ਦੀ ਰਾਜਨੀਤੀ ਨੇ ਉਸ ਜਗ੍ਹਾ ਲੈ ਲਈ ਹੈ। ਲੋਕ ਉਸ ਨੂੰ ਚੁਣਨ ਲਈ ਜਾ ਰਹੇ ਹਨ ਜੋ ਪ੍ਰਦਰਸ਼ਨ ਕਰੇਗਾ।

 • ਯੂਪੀ ਦੀ ਅਰਥਵਿਵਸਥਾ: ਸ਼ਾਹ ਨੇ ਕਿਹਾ ਕਿ ਯੂਪੀ ਵਿੱਚ ਸਪਾ-ਬਸਪਾ ਦੇ 15 ਸਾਲਾਂ ਦੇ ਸ਼ਾਸਨ ਤੋਂ ਬਾਅਦ… ਅਰਥਵਿਵਸਥਾ 8ਵੇਂ-9ਵੇਂ ਸਥਾਨ 'ਤੇ ਸੀ ਪਰੰਤੂ ਭਾਜਪਾ ਨੇ 5 ਸਾਲਾਂ ਵਿੱਚ ਇਸਨੂੰ ਦੂਜੇ ਸਥਾਨ 'ਤੇ ਲਿਆਂਦਾ ਅਤੇ ਅਸੀਂ ਮੁੜ ਭਾਜਪਾ ਦੀ ਸਰਕਾਰ ਬਣਨ ਦੇ 2 ਸਾਲਾਂ ਦੇ ਅੰਦਰ ਇਸ ਨੂੰ ਨੰਬਰ 1 ਬਣਾ ਲਵਾਂਗੇ। ਇਹ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਯੂਪੀ ਦੀ ਜੀਡੀਪੀ ਹੁਣ ਲਗਭਗ ਦੁੱਗਣੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਖਿਲੇਸ਼ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਅਸੀਂ ਮੁੱਦੇ ਤੋਂ ਹਟ ਗਏ ਹਾਂ ਜਾਂ ਉਹ?

 • ਮਹਿੰਗਾਈ ਬਾਰੇ ਸ਼ਾਹ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਪੂਰੀ ਦੁਨੀਆ ਵਿੱਚ ਮਹਿੰਗਾਈ ਵਧੀ ਹੈ ਪਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਅਤੇ… ਇਹ ਅਸਥਾਈ ਪੜਾਅ ਹੈ।

 • ਹਿਜ਼ਾਬ ਬਾਰੇ ਸ਼ਾਹ ਨੇ ਕਿਹਾ ਕਿ, ਮੈਂ ਨਿੱਜੀ ਤੌਰ 'ਤੇ ਵਿਸ਼ਵਾਸ ਕਰਦਾ ਹਾਂ ਕਿ ਸਾਰੇ ਧਰਮਾਂ ਨੂੰ ਸਕੂਲ ਡਰੈੱਸ ਕੋਡ ਦੀ ਪਾਲਣਾ ਕਰਨੀ ਚਾਹੀਦੀ ਹੈ। ਸਾਰਿਆਂ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

 • ਜਾਤੀ ਕਾਰਨ ਦੀ ਰਾਜਨੀਤੀ ਬਾਰੇ ਸ਼ਾਹ ਨੇ ਕਿਹਾ ਕਿ ਉਤਰ ਪ੍ਰਦੇਸ਼ ਵਿੱਚ 2019 ਵਿੱਚ ਸਾਰੀਆਂ 4 ਪਾਰਟੀਆਂ ਇਕੱਠੀਆਂ ਸਨ, ਪਰ ਅਸੀਂ 64 ਲੋਕ ਸਭਾ ਸੀਟਾਂ ਜਿੱਤੀਆਂ, ਰਾਜਨੀਤੀ ਇਸ ਤਰ੍ਹਾਂ ਨਹੀਂ ਚੱਲਦੀ। ਮੈਨੂੰ ਯਕੀਨ ਹੈ ਕਿ 2022 ਵਿੱਚ ਵੀ ਅਸੀਂ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰੀ ਬਹੁਮਤ ਨਾਲ ਆਵਾਂਗੇ।

 • ਉਤਰ ਪ੍ਰਦੇਸ਼ 'ਚ ਬਸਪਾ ਬਾਰੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਬਸਪਾ ਲੋਕਾਂ ਵਿੱਚ ਆਪਣੀ ਸਾਰਥਕਤਾ ਬਣਾਈ ਰੱਖਣ ਵਿੱਚ ਸਫਲ ਰਹੀ ਹੈ... ਉਨ੍ਹਾਂ ਨੂੰ ਵੋਟਾਂ ਮਿਲਣਗੀਆਂ... ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਪ੍ਰਸੰਗਿਕ ਨਹੀਂ ਹੈ... ਪਰੰਤੂ ਭਾਜਪਾ ਨੂੰ ਯੂਪੀ ਵਿੱਚ ਸਰਕਾਰ ਬਣਾਉਣ ਲਈ ਕਿਸੇ ਦੇ ਸਮਰਥਨ ਦੀ ਲੋੜ ਨਹੀਂ ਹੈ।

 • ਬਾਲਾਕੋਟ ਮੁੱਦੇ 'ਤੇ ਅਮਿਤ ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਨਹੀਂ ਪਤਾ ਦੇਸ਼ ਦਾ ਇਤਿਹਾਸ, 62 'ਚ ਕੀ ਹੋਇਆ? ਭਾਰਤ ਨੇ ਯੂਆਰਆਈ ਅਤੇ ਬਾਲਾਕੋਟ 'ਤੇ ਆਪਣਾ ਸਟੈਂਡ ਮਜ਼ਬੂਤ ​​ਰੱਖਿਆ ਹੈ... ਮੈਂ ਉਸ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਉਹ ਸਾਰੇ ਪ੍ਰੋਟੋਕੋਲ ਤੋੜ ਕੇ ਚੀਨੀ ਲੋਕਾਂ ਨਾਲ ਕੀ ਗੱਲ ਕਰ ਰਿਹਾ ਸੀ।

 • ਗੋਆ ਚੋਣਾਂ ਅਤੇ CAA ਬਾਰੇ: ਗੋਆ ਵਿੱਚ ਚੋਣਾਂ ਦੇ ਸਬੰਧ ਵਿੱਚ ਸਰਕਾਰ ਨੇ ਕਿਹਾ ਕਿ ਉਥੇ ਇਸ ਵਾਰ ਭਾਜਪਾ ਵੱਧ ਸੀਟਾਂ ਮਿਲਣਗੀਆਂ ਅਤੇ ਭਾਜਪਾ ਉਥੇ ਸਰਕਾਰ ਬਣਾਵੇਗੀ। ਸੀਏਏ ਕਾਨੂੰਨ 'ਤੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਰਾਹਤ ਮਿਲਣ ਤੋਂ ਬਾਅਦ ਕਾਰਵਾਈ ਹੋਵੇਗੀ, ਇਸ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

Published by:Krishan Sharma
First published:

Tags: Amit Shah, BJP, NETWORK 18, Network18, Punjab Assembly Polls 2022