• Home
 • »
 • News
 • »
 • national
 • »
 • INTOLERANT SITUATION IN COUNTRY INTELLECTUALS WRITE LETTER TO PRIME MINISTER

ਧਰਮ ਦੇ ਨਾਂਅ 'ਤੇ ਕਤਲ, ਹਜੂਮੀ ਹਿੰਸਾ ਖਿਲਾਫ 49 ਹਸਤੀਆਂ ਦੀ ਮੋਦੀ ਨੂੰ ਅਪੀਲ

 • Share this:
  ਦੇਸ਼ 'ਚ ਭੀੜ ਵੱਲੋਂ ਧਰਮ ਦੇ ਨਾ ਤੇ ਮਾਸੂਮ ਲੋਕਾਂ ਦੀ ਕੁੱਟਮਾਰ, ਇੱਥੋਂ ਤੱਕ ਜਾਨ ਲੈ ਲੈਣ ਦੀ ਵਧਦੀ ਘਟਨਾਵਾਂ ਖ਼ਿਲਾਫ਼ ਚਿੰਤਾ ਜ਼ਾਹਿਰ ਕਰਦੇ ਹੋਏ ਵੱਖ-ਵੱਖ ਖੇਤਰਾਂ ਦੀਆਂ 49 ਹਸਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਚਿੱਠੀ 'ਚ ਅਪਰਨਾ ਸੇਨ, ਕੋਂਕਣਾ ਸੇਨ ਸ਼ਰਮਾ, ਰਾਮਚੰਦਰ ਗੁਹਾ, ਅਨੁਰਾਗ ਕਸ਼ਯਪ, ਸ਼ੁਭਾ ਮੁਦਰਲ ਵਰਗੇ ਵੱਖ-ਵੱਖ ਖੇਤਰ ਦੇ ਦਿੱਗਜਾਂ ਦੇ ਦਸਤਖ਼ਤ ਹਨ। ਰਾਮ ਦੇ ਨਾ ਤੇ ਹੋ ਰਹੀ ਹਿੰਸਾ ਨੂੰ ਰੋਕਣ ਦੀ ਪੁਰਜ਼ੋਰ ਅਪੀਲ ਕੀਤੀ ਗਈ ਹੈ।

  ਪ੍ਰਧਾਨ ਮੰਤਰੀ ਮੋਦੀ ਨੂੰ ਸੰਬੋਧਨ ਕਰਦੇ ਹੋਏ ਚਿੱਠੀ 'ਚ ਲਿਖਿਆ ਗਿਆ ਹੈ ਕਿ ਇਹ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਭਗਵਾਨ ਰਾਮ ਦੇ ਨਾ ਤੇ ਅਜਿਹੀ ਹਿੰਸਾ ਹੋ ਰਹੀ ਹੈ ਜੋ ਬਹੁਤ ਦੁਖਦ ਹੈ ਤੇ ਹਰ ਧਰਮ ਦੇ ਖ਼ਿਲਾਫ਼ ਹੈ. ਦਲਿਤ, ਮੁਸਲਿਮ ਅਤੇ ਦੂਜੇ ਕਮਜ਼ੋਰ ਤਬਕਿਆਂ ਦੀ ਮੌਬ ਲਿੰਚਿੰਗ (ਭੀੜ ਵੱਲੋਂ ਕੁੱਟਮਾਰ) ਨੂੰ ਰੋਕਣ ਲਈ ਤੁਰਤ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ।

  ਚਿੱਠੀ 'ਚ ਲਿਖਿਆ ਗਿਆ,''ਆਦਰਨੀਯ ਪ੍ਰਧਾਨ ਮੰਤਰੀ... ਮੁਸਲਿਮ, ਦਲਿਤ ਅਤੇ ਦੂਜੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਲਿਚਿੰਗ ਤੁਰਤ ਪ੍ਰਭਾਵ ਨਾਲ ਬੰਦ ਹੋਣੀ ਚਾਹੀਦੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਦੇਖ ਅਸੀਂ ਹੈਰਾਨ ਹਾਂ। ਐੱਨ.ਸੀ.ਆਰ.ਬੀ. ਦੇ ਡਾਟਾ ਅਨੁਸਾਰ, ਦਲਿਤਾਂ ਨਾਲ 2016 'ਚ 840 ਹਿੰਸਕ ਘਟਨਾਵਾਂ ਹੋਈਆਂ। ਇਨ੍ਹਾਂ ਅਪਰਾਧਾਂ 'ਚ ਸ਼ਾਮਲ ਲੋਕਾਂ ਨੂੰ ਦੋਸ਼ੀ ਕਰਾਰ ਦੇਣ ਦੇ ਅੰਕੜਿਆਂ 'ਚ ਵੀ ਕਮੀ ਆਈ ਹੈ।''

  ਨੈਸ਼ਨਲ ਐਵਾਰਡ ਵਿਨਰ ਡਾਇਰੈਕਟਰ ਅਪਰਨਾ ਸੇਨ ਅਤੇ ਮਸ਼ਹੂਰ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਵੀ ਇਸ ਪੱਤਰ 'ਤੇ ਦਸਤਖ਼ਤ ਕੀਤੇ ਹਨ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਚਿੱਠੀ 'ਚ ਠੋਸ ਕਾਨੂੰਨ ਦੀ ਮੰਗ ਕੀਤੀ ਗਈ। ਪੱਤਰ 'ਚ ਲਿਖਿਆ ਗਿਆ,''ਤੁਸੀਂ ਸੰਸਦ 'ਚ ਲਿਚਿੰਗ ਦੀ ਘਟਨਾ ਦੀ ਨਿੰਦਾ ਕੀਤੀ ਸੀ ਪਰ ਉਹ ਕਾਫ਼ੀ ਨਹੀਂ ਹੈ। ਸਾਨੂੰ ਸਾਰਿਆਂ ਨੂੰ ਅਜਿਹਾ ਮਜ਼ਬੂਤੀ ਨਾਲ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਅਪਰਾਧਾਂ ਨੂੰ ਗੈਰ-ਜ਼ਮਾਨਤੀ ਬਣਾਇਆ ਜਾਵੇ।

  "ਝਾਰਖੰਡ 'ਚ 24 ਸਾਲ ਦੇ ਨੌਜਵਾਨ ਦੀ ਲਿਚਿੰਗ ਦੀ ਪ੍ਰਧਾਨ ਮੰਤਰੀ ਮੋਦੀ ਨੇ ਜੂਨ 'ਚ ਨਿੰਦਾ ਕੀਤੀ ਸੀ। ਪੱਤਰ 'ਚ ਜੈ ਸ਼੍ਰੀ ਰਾਮ ਦੇ ਨਾਅਰੇ ਦੇ ਗ਼ਲਤ ਵਰਤੋਂ 'ਤੇ ਵੀ ਚਿੰਤਾ ਜ਼ਾਹਿਰ ਕੀਤੀ ਗਈ ਹੈ। ਪੱਤਰ ਅਨੁਸਾਰ,''ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਨ੍ਹੀਂ ਦਿਨੀਂ ਜੈ ਸ਼੍ਰੀ ਰਾਮ ਦਾ ਨਾਅਰਾ ਯੁੱਧ ਵਰਗਾ ਬਣਦਾ ਜਾ ਰਿਹਾ ਹੈ। ਕਾਨੂੰਨ ਅਤੇ ਵਿਵਸਥਾ ਤੋੜਨ ਲਈ ਹੋਰ ਬਹੁਤ ਵਾਰ ਲਿਚਿੰਗ ਦੇ ਸਮੇਂ ਵੀ ਇਸ ਨਾਅਰੇ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਦੇਖਣਾ ਹੈਰਾਨ ਕਰਨ ਵਾਲਾ ਹੈ ਕਿ ਧਰਮ ਦੇ ਨਾਂ 'ਤੇ ਅਜਿਹਾ ਕੀਤਾ ਜਾ ਰਿਹਾ ਹੈ। ਰਾਮ ਦੇ ਨਾਂ 'ਤੇ ਅਜਿਹੇ ਅਪਰਾਧਾਂ ਨੂੰ ਅੰਜਾਮ ਦੇਣ ਦੀਆਂ ਘਟਨਾਵਾਂ 'ਤੇ ਰੋਕ ਲੱਗਣੀ ਜ਼ਰੂਰੀ ਹੈ।"

   

  First published: