Viral Video: ਪੁਲਿਸ ਕਿਸੇ ਸ਼ਹਿਰ ਵਿਚ ਆਪਣਾ ਕੰਮ ਸਹੀ ਢੰਗ ਨਾਲ ਕਰ ਰਹੀ ਹੈ ਜਾਂ ਨਹੀਂ, ਇਹ ਪਤਾ ਲਗਾਉਣ ਲਈ ਅਧਿਕਾਰੀ ਕਈ ਤਰ੍ਹਾਂ ਦੇ ਢੰਗ ਅਪਣਾਉਂਦੇ ਹਨ। ਇਸੇ ਕੜੀ 'ਚ ਇਨ੍ਹੀਂ ਦਿਨੀਂ ਉੱਤਰ ਪ੍ਰਦੇਸ਼ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ।
ਇਕ ਮਹਿਲਾ ਆਈਪੀਐਸ ਅਧਿਕਾਰੀ ਇਹ ਪਤਾ ਲਗਾਉਣ ਲਈ ਨਿਕਲ ਪਈ ਕਿ ਉਸ ਦੇ ਜ਼ਿਲ੍ਹੇ ਵਿੱਚ ਪੁਲਿਸ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਚੰਗੀ ਤਰ੍ਹਾਂ ਸੁਣਦੀ ਹੈ ਜਾਂ ਨਹੀਂ। ਇਸ ਲਈ ਉਸ ਨੇ ਆਪਣਾ ਭੇਸ ਬਦਲ ਲਿਆ ਅਤੇ ਝੂਠੀ ਸ਼ਿਕਾਇਤ ਦਰਜ ਕਰਵਾਈ।
जनपदीय पुलिस के रिस्पांस टाइम व सतर्कता को चेक करने हेतु पुलिस अधीक्षक औरैया @ipsCharuNigam ने स्वयं की पहचान छुपाते हुए सुनसान रोड पर तमंचे के बल पर बाइक सवार अज्ञात व्यक्तियों द्वारा झूठी लूट की सूचना कंट्रोल रूम व डायल112 पर दी गयी जिसमे जनपदीय पुलिस की कार्यवाही संतोषजनक रही। pic.twitter.com/I4n3yJoUHP
— Auraiya Police (@auraiyapolice) November 3, 2022
ਯੂਪੀ ਦੇ ਔਰਯਾ ਜ਼ਿਲ੍ਹੇ ਵਿਚ ਪੁਲਿਸ ਸੁਪਰਡੈਂਟ ਵਜੋਂ ਤਾਇਨਾਤ ਇਕ ਆਈਪੀਐਸ ਅਧਿਕਾਰੀ ਚਾਰੂ ਨਿਗਮ ਨੇ ਸਥਾਨਕ ਅਧਿਕਾਰੀਆਂ ਦੀ ਚੌਕਸੀ ਤੇ ਪ੍ਰਤੀਕਿਰਿਆ ਦੇ ਸਮੇਂ ਦੀ ਜਾਂਚ ਕਰਨ ਲਈ ਆਪਣਾ ਭੇਸ ਬਦਲ ਲਿਆ। ਇਸ ਤੋਂ ਬਾਅਦ ਉਸ ਨੇ ਖੁਦ ਡਾਇਲ 112 ਉਤੇ ਫੋਨ ਕਰਕੇ ਲੁੱਟ ਦੀ ਝੂਠੀ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਵੀ ਕੁਝ ਮਿੰਟਾਂ ਵਿੱਚ ਹੀ ਮੌਕੇ ’ਤੇ ਪਹੁੰਚ ਗਈ।
ਮੌਕੇ 'ਤੇ ਕੀ ਹੋਇਆ?
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮੌਕੇ 'ਤੇ ਮੌਜੂਦ ਪੁਲਿਸ ਫੋਰਸ ਵੀ ਮਹਿਲਾ ਅਧਿਕਾਰੀ ਨੂੰ ਪਛਾਣ ਨਹੀਂ ਸਕੀ। ਉਸ ਨੂੰ ਪੀੜਤ ਸਮਝਦੇ ਹੋਏ ਘਟਨਾ ਦੀ ਪੂਰੀ ਜਾਣਕਾਰੀ ਲਈ। ਐਸਪੀ ਨੂੰ ਪੁਲਿਸ ਦਾ ਜਵਾਬ ਤਸੱਲੀਬਖਸ਼ ਲੱਗਿਆ।
ਇਸ ਤੋਂ ਬਾਅਦ ਜਦੋਂ ਐੱਸਪੀ ਨੇ ਉਸ ਦੇ ਚਿਹਰੇ ਤੋਂ ਮਾਸਕ ਹਟਾਇਆ ਤਾਂ ਉੱਥੇ ਮੌਜੂਦ ਕਾਂਸਟੇਬਲ ਅਤੇ ਹੋਰ ਮੁਲਾਜ਼ਮ ਦੇਖ ਕੇ ਹੈਰਾਨ ਰਹਿ ਗਏ। ਇਹ ਸਾਰੇ ਸੂਟ ਵਿੱਚ ਖੜ੍ਹੀ ਔਰਤ ਨੂੰ ਸਲਾਮ ਕਰਨ ਲੱਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Viral video