• Home
 • »
 • News
 • »
 • national
 • »
 • IRCTC IPO TO OPEN ON SEPTEMBER 30 PRICE BAND SET AT RS 315 320 PER SHARE AK

30 ਸਤੰਬਰ ਤੋਂ ਖੁੱਲੇਗਾ IRCTC ਦਾ IPO, ਪੈਸਾ ਲਗਾਉਣ ਤੋਂ ਪਹਿਲਾਂ ਜਾਣੋ ਨਿਯਮਾਂ ਬਾਰੇ

IRCTC ਦੇ ਆਈਪੀਓ ਦਾ ਪ੍ਰਾਇਸ ਬੈਂਡ 315-320 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਹੈ। IRCTC ਦੇ ਆਈਪੀਓ ਰਾਹੀਂ ਸਰਕਾਰ ਦੀ 635.04-645.12 ਕਰੋੜ ਰੁਪਏ ਇਕੱਠੇ ਕਰਨ ਦੀ ਯੋਜਨਾ ਹੈ। ਸਰਕਾਰ ਆਈਪੀਓ ਦੇ ਰਾਹੀਂ ਵਿਕਰੀ ਲਈ 10 ਰੁਪਏ ਦੇ ਫੇਸ ਵੈਲਯੂ ਦੇ 2 ਕਰੋੜ ਸ਼ੇਅਰ ਦੀ ਪੇਸ਼ਕਸ਼ ਕਰੇਗੀ।

30 ਸਤੰਬਰ ਤੋਂ ਖੁੱਲੇਗਾ IRCTC ਦਾ IPO

 • Share this:
  ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜਮ ਕਾਰਪੋਰੇਸ਼ਨ (IRCTC) ਨੇ ਇੰਨੀਸ਼ੀਅਲ ਪਬਲਿਕ ਆਫਰ (IPO) 30 ਸਤੰਬਰ ਨੂੰ ਖੁਲੇਗਾ ਅਤੇ 3 ਅਕਤੂਬਰ ਨੂੰ ਬੰਦ ਹੋਵੇਗਾ। IRCTC ਦੇ ਆਈਪੀਓ ਦਾ ਪ੍ਰਾਇਸ ਬੈਂਡ 315-320 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਹੈ। IRCTC ਦੇ ਆਈਪੀਓ ਰਾਹੀਂ ਸਰਕਾਰ ਦੀ 635.04-645.12 ਕਰੋੜ ਰੁਪਏ ਇਕੱਠੇ ਕਰਨ ਦੀ ਯੋਜਨਾ ਹੈ। ਸਰਕਾਰ ਆਈਪੀਓ ਦੇ ਰਾਹੀਂ ਵਿਕਰੀ ਲਈ 10 ਰੁਪਏ ਦੇ ਫੇਸ ਵੈਲਯੂ ਦੇ 2 ਕਰੋੜ ਸ਼ੇਅਰ ਦੀ ਪੇਸ਼ਕਸ਼ ਕਰੇਗੀ। ਆਉ ਜਾਣੋ ਕਿਵੇਂ ਅਸੀਂ IRCTC ਦੇ ਆਈਪੀਓ ਵਿਚ ਨਿਵੇਸ਼ ਕਰ ਸਕਦੇ ਹਾਂ :

  1. ਰਿਟੇਲ ਇਨਵੈਸਟਰਸ ਨੂੰ 10 ਰੁਪਏ ਪ੍ਰਤੀ ਸ਼ੇਅਰ ਦਾ ਡਿਸਕਾਊਂਟ : IRCTC ਦੇ ਆਈਪੀਓ ਦੇ ਲਾਟ ਦਾ ਸਾਇਜ਼ 40 ਇਕਵਿਟੀ ਸ਼ੇਅਰਾਂ ਦਾ ਹੈ। ਇਸਦਾ ਮਤਲਬ IPO ਦੇ ਲਈ ਘੱਟੋ-ਘੱਟ 40 ਸ਼ੇਅਰਾਂ ਦੀ ਬੋਲੀ ਲਗਾ ਸਕਦੇ ਹੋ। ਇਸ ਤੋਂ ਬਾਅਦ ਤੁਸੀਂ 40 ਇਕੁਇਟੀ ਸ਼ੇਅਰਾਂ ਦੇ ਗੁਣਕਾਂ ਵਿੱਚ ਅਪਲਾਈ ਕਰ ਸਕਦੇ ਹੋ। ਰਿਟੇਲ ਨਿਵੇਸ਼ਕ ਅਤੇ ਕਰਮਚਾਰੀ ਅੰਤਮ ਪੇਸ਼ਕਸ਼ ਕੀਮਤ ਵਿੱਚ ਪ੍ਰਤੀ ਸ਼ੇਅਰ 10 ਰੁਪਏ ਦੀ ਛੂਟ ਪ੍ਰਾਪਤ ਕਰਨਗੇ।

  2. ਆਈਪੀਓ ਦੇ ਮੈਨੇਜਰ: IDBI ਕੈਪੀਟਲ ਮਾਰਕੀਟਸ ਐਂਡ ਸਕਿਊਰਿਟੀਜ਼, SBI ਕੈਪੀਟਲ ਮਾਰਕੀਟਿਸ ਅਤੇ ਯਸ ਸਕਿਊਰਿਟੀਜ਼ (ਇੰਡੀਆ) ਆਈਆਰਸੀਟੀਸੀ ਆਈਪੀਓ ਦੇ ਮੈਨੇਜਰ ਹੈ।

  3. ਆਈਆਰਟੀਸੀ ਦਿੰਦੀ ਹੈ ਸਰਵਿਸ : IRCTC ਰੇਲਵੇ ਨੂੰ ਕੈਟਰਿੰਗ ਸਰਵਿਸਿਜ਼, ਆਨਲਾਇਨ ਰੇਲ ਟਿਕਟ ਬੁਕ ਕਰਾਉਣ ਦੀ ਸੁਵਿਧਾ ਅਤੇ ਦੇਸ਼ ਦੇ ਰੇਲਵੇ ਸਟੇਸ਼ਨਾਂ, ਟਰੇਨਾਂ ਵਿਚ ਰੇਲ ਗੱਡੀਆਂ ਵਿਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਂਦਾ ਹੈ।

  4. IPO ਵਿਚ ਕਿਵੇ ਕਰੀਏ ਨਿਵੇਸ਼ : ਤੁਸੀਂ ਆਈਪੀਓ ਵਿਚ ਆਪਣੇ ਪੱਧਰ ਉਤੇ ਸਿੱਧਾ ਨਿਵੇਸ਼ ਕਰ ਸਕਦੇ ਹੋ। ਇਸ ਲਈ ਤੁਹਾਡੇ ਕੋਲ ਡੀਮੈਟ ਅਕਾਊਂਟ ਹੋਣਾ ਜ਼ਰੂਰੀ ਹੈ। ਇਸ ਵਿਚ ਬਰੋਕਰ ਦੇ ਜ਼ਰੀਏ ਵੀ ਨਿਵੇਸ਼ ਕੀਤਾ ਜਾ ਸਕਦਾ ਹੈ। ਹਰੇਕ ਬਰੋਕਰ ਹਾਊਸ IPO ਵਿਚ ਨਿਵੇਸ਼ ਕਰਨ ਲਈ ਆਪਣੀ ਵੈਬਸਾਇਟ ਉਤੇ ਇਕ ਵੱਖਰਾ ਸੈਕਸ਼ਨ ਰੱਖਦਾ ਹੈ। ਜਿਥੇ ਤੁਸੀਂ ਸੂਚਨਾਵਾਂ ਭਰਣ ਤੋਂ ਬਾਅਦ IPO ਲਈ ਅਪਲਾਈ ਕਰ ਸਕਦੇ ਹੋ। ਇਨ੍ਹਾਂ ਸੂਚਨਾਵਾਂ ਵਿਚ ਪ੍ਰਮੁਖ ਗੱਲ ਇਹ ਹੈ ਕਿ ਕਿੰਨੇ ਸਟਾਕ ਲਈ ਕਿਸ ਕੀਮਤ ਉਪਰ ਅਪਲਾਈ ਕਰਨਾ ਚਾਹੁੰਦੇ ਹੋ। ਤੁਹਾਡੇ ਫਾਰਮ ਦੇ ਹਿਸਾਬ ਨਾਲ ਉਨ੍ਹੀਂ ਰਕਮ IPO ਬੰਦ ਹੋਣ ਤੋਂ ਲਿਸਟਿੰਗ ਤਕ ਬਲਾਕ ਕਰ ਦਿੱਤੀ ਜਾਂਦੀ ਹੈ।

  5. ਘੱਟ ਤੋਂ ਘੱਟ ਇੰਨਾਂ ਨਿਵੇਸ਼ ਕਰਨਾ ਹੋਵੇਗਾ : ਆਈਪੀਓ ਵਿਚ ਨਿਵੇਸ਼ ਕਰਨ ਲਈ ਇਕ ਨਿਸ਼ਚਿਤ ਰਕਮ ਲਗਾਉਣੀ ਜ਼ਰੂਰੀ ਹੈ। IPO ਵਿਚ ਇਕ ਸ਼ੇਅਰ ਲਈ ਬਿਡ ਨਹੀਂ ਲਗਾ ਸਕਦੇ। ਇਥੇ ਐਪਲੀਕੇਸ਼ਨ ਲਾਟ ਸਾਇਜ਼ ਦੇ ਹਿਸਾਬ ਨਾਲ ਹੁੰਦੀ ਹੈ। ਇਸ ਲਈ ਤੁਹਾਨੂੰ ਘੱਟ ਤੋਂ ਘੱਟ ਇਕ ਨਿਸ਼ਚਿਤ ਗਿਣਤੀ ਵਿਚ ਸਟਾਕਸ ਲਈ ਬਿੱਡ ਦੇਣੀ ਹੋਵੇਗੀ। IRCTC ਦੇ ਆਈਪੀਏ ਦਾ ਪ੍ਰਾਈਸ ਬੈਂਜ 315-320 ਰੁਪਏ ਪ੍ਰਤੀ ਸ਼ੇਅਰ ਹੈ ਅਤੇ ਇਸ ਵਿਚ 40 ਇਕੁਵਿਟੀ ਸ਼ੇਅਰਾਂ ਦੇ ਲਾਟ ਦਾ ਸਾਈਜ਼ ਹੈ। ਇਸ ਹਿਸਾਬ ਨਾਲ ਇਕ ਲਾਟ ਨੂੰ ਖਰੀਦਣ ਲਈ 12,600-12,800 ਰੁਪਏ ਨਿਵੇਸ਼ ਕਰਨਾ ਹੋਵੇਗਾ।

  6. ਸੱਤ ਦਿਨਾਂ ਦੇ ਅੰਦਰ ਕੰਪਨੀ ਲਿਸਟ : ਆਈਪੀਓ ਜਾਰੀ ਹੋਣ ਦੇ 7 ਦਿਨਾਂ ਦੇ ਅੰਦਰ ਕੰਪਨੀ ਲਿਸਟ ਹੋ ਜਾਂਦੀ ਹੈ। ਆਈਪੀਓ ਵਿਚ ਅਲਾਟਮੈਂਟ ਲਾਟਰੀ ਦੇ ਜ਼ਰੀਏ ਹੁੰਦਾ ਹੈ।

  First published:
  Advertisement
  Advertisement