ਕੀ ਮੋਦੀ ਸਰਕਾਰ ਤੁਹਾਨੂੰ ਵੀ ਦੇ ਰਹੀ ਹੈ 4000 ਰੁਪਏ ? ਜਾਣੋ ਕੀ ਹੈ ਸੱਚਾਈ

News18 Punjabi | Trending Desk
Updated: July 7, 2021, 6:44 PM IST
share image
ਕੀ ਮੋਦੀ ਸਰਕਾਰ ਤੁਹਾਨੂੰ ਵੀ ਦੇ ਰਹੀ ਹੈ 4000 ਰੁਪਏ ? ਜਾਣੋ ਕੀ ਹੈ ਸੱਚਾਈ
ਕੀ ਮੋਦੀ ਸਰਕਾਰ ਤੁਹਾਨੂੰ ਵੀ ਦੇ ਰਹੀ ਹੈ 4000 ਰੁਪਏ ? ਜਾਣੋ ਕੀ ਹੈ ਸੱਚਾਈ

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਕੇਂਦਰ ਸਰਕਾਰ ਦੀ ਕਈਆਂ ਯੋਜਨਾਵਾਂ ਨੂੰ ਲੈ ਕੇ ਸ਼ੋਸ਼ਲ ਮੀਡੀਆ ਤੇ ਅਫ਼ਵਾਹ ਫੈਲੀ ਰਹਿੰਦੀ ਹੈ । ਹਾਲ਼ ਹੀ ਵਿੱਚ ਇੱਕ ਮੈਸੇਜ ਵਾਇਰਲ ਹੋ ਰਿਹਾ ਹੈ ,ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਮਹਾਂਮਾਰੀ ਦੇ ਵਿੱਚ ਕੋਰੋਨਾ ਪੀੜਿਤ ਲੋਕਾਂ ਨੂੰ 4000 ਰੁਪਏ ਦੀ ਆਰਥਿਕ ਸਹਾਇਤਾ ਦੇ ਰਹੀ ਹੈ । ਇਹ ਮੈਸੇਜ ਇੰਨੀ ਤੇਜੀ ਨਾਲ਼ ਵਾਇਰਲ ਹੋ ਰਿਹਾ ਸੀ ਕਿ ਇਸਦਾ ਪਤਾ ਲਗਾਉਣ ਲਈ ਪੀਆਈਬੀ ਨੇ ਇਸਦਾ ਫੈਕਟ ਚੈੱਕ ਕੀਤਾ ।

ਤੁਹਾਨੂੰ ਦੱਸ ਦਈਏ ਕਿ ਭਾਰਤ ਸਰਕਾਰ ਦੇ ਅਧਿਕਾਰਿਤ ਟਵੀਟਰ ਹੈਂਡਲ ਪੀਆਈਬੀ ਫੈਕਟ ਚੈੱਕਰ ਨੇ ਜਦੋਂ ਇਸ ਮੈਸੇਜ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਇਹ ਮੈਸੇਜ ਪੂਰੀ ਤਰ੍ਹਾਂ ਫ਼ਰਜੀ ਹੈ । ਸਰਕਾਰ ਵੱਲੋਂ ਫਿਲਹਾਲ ਲਈ ਇਸ ਤਰ੍ਹਾਂ ਦੀ ਕੋਈ ਸਕੀਮ ਨਹੀਂ ਚਲਾਈ ਗਈ ਹੈ ।

PIB ਨੇ ਕੀਤਾ ਟਵੀਟ
ਇੱਕ WhatsApp ਮੈਸੇਜ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਕੋਰੋਨਾ ਕੇਅਰ ਫੰਡ ਯੋਜਨਾ ਦੇ ਤਹਿਤ ਸਭ ਨੂੰ 4000 ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕਰ ਰਹੀ ਹੈ । PIBFactCheck ਨੇ ਇਸ ਦਾਅਵੇ ਨੂੰ ਫ਼ਰਜੀ ਦੱਸਿਆ ਹੈ ।ਭਾਰਤ ਸਰਕਾਰ ਦੁਆਰਾ ਅਜਿਹੀ ਕੋਈ ਯੋਜਨਾ ਨਹੀਂ ਚਲਾਈ ਗਈ ।


ਪੀਆਈਬੀ ਨੇ ਲੋਕਾਂ ਨੂੰ ਦਿੱਤੀ ਇਹ ਸਲਾਹ

#PIBFactCheck ਵਿੱਚ ਇਹ ਦਾਅਵਾ ਫਰਜੀ ਪਾਇਆ ਗਿਆ ਹੈ । ਪੀਆਈਬੀ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਅਜਿਹੀ ਕਿਸੇ ਵੀ ਯੋਜਨਾ ਲਈ ਆਵੇਦਨ ਕਰਨ ਤੋਂ ਪਹਿਲਾਂ ਇਸਦੀ ਚੰਗੀ ਤਰ੍ਹਾਂ ਨਾਲ਼ ਪੜਤਾਲ਼ ਕਰ ਲਵੋ ।ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਜਾਣ ਵਾਲ਼ੀ ਕਿਸੇ ਵੀ ਯੋਜਨਾ ਦੀ ਜਾਣਕਾਰੀ ਪਹਿਲਾਂ ਹੀ ਮੰਤਰਾਲੇ ਵਲੋਂ ਜਾਰੀ ਕੀਤੀ ਜਾਂਦੀ ਹੈ ।ਇਸ ਲਈ ਹਰ ਯੋਜਨਾ ਨਾਲ਼ ਸੰਬੰਧਿਤ ਮੰਤਰਾਲੇ ਦੀ ਵੈੱਬਸਾਈਟ, ਪੀਆਈਬੀ ਤੇ ਦੂਸਰੇ ਭਰੋਸੇਮੰਦ ਮਾਧਿਅਮਾਂ ਦੇ ਪੜਤਾਲ਼ ਕਰਨ ਤੋਂ ਬਾਅਦ ਹੀ ਕਿਸੇ ਯੋਜਨਾ ਲਈ ਆਵੇਦਨ ਕਰੋ । ਪੀਆਈਬੀ ਨੇ ਇਹ ਵੀ ਦੱਸਿਆ ਕਿ ਕਿਸੇ ਫਰਜੀ ਖ਼ਬਰ ਦੇ ਝਾਂਸੇ ਵਿੱਚ ਆਉਣ ਨਾਲ਼ ਤੁਹਾਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ ।

ਤੁਸੀਂ ਵੀ ਕਰਵਾ ਸਕਦੇ ਹੋ ਫੈਕਟਚੈੱਕ

ਜੇਕਰ ਤੁਹਾਨੂੰ ਵੀ ਕੋਈ ਅਜਿਹਾ ਮੈਸੇਜ ਮਿਲਦਾ ਹੈ ਤਾਂ ਉਸਨੂੰ ਪੀਆਈਬੀ ਫੈਕਟ ਚੈੱਕ ਲਈ https://factcheck.pib.gov.in/ ਇਸ ਲਿੰਕ ਜਾਂ ਫਿਰ ਵੱਟਸਐਪ ਨੰਬਰ +918799711259 ਤੇ pibfactcheck@gmail.com ਤੇ ਈਮੇਲ ਭੇਜ ਸਕਦੇ ਹੋ । ਇਹ ਜਾਣਕਾਰੀ ਪੀਆਈਬੀ ਦੀ ਵੈੱਬਸਾਈਟ https://pib.gov.inਤੇ ਵੀ ਉਪਲਬਧ ਹੈ ।
Published by: Ramanpreet Kaur
First published: July 7, 2021, 6:44 PM IST
ਹੋਰ ਪੜ੍ਹੋ
ਅਗਲੀ ਖ਼ਬਰ