ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ (Mukesh Ambani) ਨਾਨਾ ਬਣ ਗਏ ਹਨ। ਉਨ੍ਹਾਂ ਦੀ ਬੇਟੀ ਈਸ਼ਾ ਅੰਬਾਨੀ(Isha Ambani) ਅਤੇ ਜਵਾਈ ਆਨੰਦ ਪੀਰਾਮਲ(Anand Piramal) ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣ ਗਏ ਹਨ। ਇਹ ਖਬਰ ਸਾਹਮਣੇ ਆਉਂਦੇ ਹੀ ਦੋਵਾਂ ਪਰਿਵਾਰਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਪਰਿਵਾਰ ਨੇ ਮਿਲ ਕੇ ਛੋਟੇ ਮਹਿਮਾਨਾਂ ਦੇ ਨਾਂ ਵੀ ਰੱਖੇ ਹਨ। ਜੁੜਵਾਂ ਬੱਚਿਆਂ 'ਚ ਲੜਕੀ ਦਾ ਨਾਂ ਆਦਿਆ ਹੈ, ਜਦਕਿ ਲੜਕੇ ਦਾ ਨਾਂ ਕ੍ਰਿਸ਼ਨਾ ਹੈ।
2018 ਵਿੱਚ ਹੋਇਆ ਸੀ ਈਸ਼ਾ ਅਤੇ ਆਨੰਦ ਦਾ ਵਿਆਹ
ਈਸ਼ਾ ਅਤੇ ਆਨੰਦ 12 ਦਸੰਬਰ 2018 ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਈਸ਼ਾ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਇਕਲੌਤੀ ਬੇਟੀ ਹੈ। ਸਿਰਫ 23 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਰਿਲਾਇੰਸ ਦੇ ਕਾਰੋਬਾਰ ਨੂੰ ਸੰਭਾਲਣ ਵਿੱਚ ਆਪਣੇ ਪਿਤਾ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਅਕਤੂਬਰ 2014 ਵਿੱਚ ਰਿਲਾਇੰਸ ਰਿਟੇਲ ਅਤੇ ਰਿਲਾਇੰਸ ਜਿਓ ਦੇ ਬੋਰਡ ਵਿੱਚ ਜਗ੍ਹਾ ਦਿੱਤੀ ਗਈ ਸੀ। ਮੁਕੇਸ਼ ਅੰਬਾਨੀ 2020 ਵਿੱਚ ਹੀ ਦਾਦਾ ਬਣ ਗਏ ਸਨ, ਜਦੋਂ ਆਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਮਹਿਤਾ ਨੇ 10 ਦਸੰਬਰ ਨੂੰ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਹੁਣ ਮੁਕੇਸ਼ ਅੰਬਾਨੀ ਨਾਨਾ ਬਣ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Mukesh ambani, Reliance