EXCLUSIVE: ਕਰਤਾਰਪੁਰ ਲਾਂਘੇ ਦਾ ਗਲਤ ਇਸਤੇਮਾਲ ਕਰ ਸਕਦਾ ਹੈ ਪਾਕਿਸਤਾਨ!

ਸੂਤਰਾਂ ਮੁਤਾਬਕ ਗੁਰਦੁਆਰਾ ਕਰਤਾਰਪੁਰ ਸਾਹਿਬ ਰਾਹੀਂ ਪਾਕਿਸਤਾਨ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖੇਡਣਾ ਚਾਹੁੰਦਾ ਹੈ

EXCLUSIVE: ਕਰਤਾਰਪੁਰ ਲਾਂਘੇ ਦਾ ਗਲਤ ਇਸਤੇਮਾਲ ਕਰ ਸਕਦਾ ਹੈ ਪਾਕਿਸਤਾਨ!

EXCLUSIVE: ਕਰਤਾਰਪੁਰ ਲਾਂਘੇ ਦਾ ਗਲਤ ਇਸਤੇਮਾਲ ਕਰ ਸਕਦਾ ਹੈ ਪਾਕਿਸਤਾਨ!

 • Share this:
  ਕਰਤਾਰਪੁਰ ਲਾਂਘੇ ਨੂੰ ਲੈ ਕੇ ਕਈ ਗੱਲਾਂ ਸਾਹਮਣੇ ਆਈਆਂ ਹਨ। ਸੀਐਨਐਨ ਨਿਊਜ਼18 ਨੂੰ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਇਸ ਧਾਰਮਿਕ ਜਗ੍ਹਾ ਦਾ ਇਸਤੇਮਾਲ ਆਪਣੇ ਫਾਇਦੇ ਲਈ ਕਰਨਾ ਚਾਹੁੰਦਾ ਹੈ। ਇਸਦੇ ਜ਼ਰੀਏ ਪਾਕਿਸਤਾਨ ਸਿੱਖ ਭਾਈਚਾਰੇ ਨਾਲ ਤਾਲਮੇਲ ਵਧਾਉਣ ਦੀ ਫਿਰਾਕ ਵਿੱਚ ਹੈ। ਇਹ ਜਾਣਕਾਰੀ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਤੇ ਖਾਲਿਸਤਾਨ ਦੇ ਵਿੱਚ ਗੱਲਬਾਤ ਉੱਤੇ ਆਧਾਰਿਤ ਹੈ।

  ਸੂਤਰਾਂ ਮੁਤਾਬਕ ਗੁਰਦੁਆਰਾ ਕਰਤਾਰਪੁਰ ਸਾਹਿਬ ਰਾਹੀਂ ਪਾਕਿਸਤਾਨ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖੇਡਣਾ ਚਾਹੁੰਦਾ ਹੈ, ਜਿਸ ਨਾਲ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਇਸਦਾ ਫਾਇਦਾ ਚੁੱਕ ਸਕਣ। ਪਾਕਿਸਤਾਨ ਨੂੰ ਲੱਗਦਾ ਹੈ ਕਿ ਇਸ ਲਾਂਘੇ ਦੇ ਖੁੱਲਣ ਨਾਲ ਭਾਰਤ ਦੇ ਜ਼ਿਆਦਾ ਤੋਂ ਜ਼ਿਆਦਾ ਸ਼ਰਧਾਲੂ ਉੱਥੇ ਆਉਣਗੇ। ਅਜਿਹੇ ਵਿੱਚ ਪਾਕਿਸਤਾਨ ਇੱਥੇ ਧਰਮ ਦੇ ਨਾਮ ਤੇ ਜ਼ਿਆਦਾ ਵਿਦੇਸ਼ ਫੰਡ ਇਕੱਠਾ ਕਰ ਸਕੇਗਾ।

  ਇੰਨਾ ਹੀ ਨਹੀਂ ਸੂਤਰਾਂ ਦੀ ਮੰਨੀਏ ਤਾਂ ਕਰਤਾਰਪੁਰ ਲਾਂਘਾ ਖੁੱਲਣ ਤੋਂ ਬਾਅਦ ਪਾਕਿਸਤਾਨ, ਭਾਰਤ ਤੋਂ ਰਾਵੀ ਨਦੀ ਤੋਂ ਜ਼ਿਆਦਾ ਪਾਣੀ ਦੀ ਮੰਗ ਕਰ ਸਕਦਾ ਹੈ। ਭਾਰਤ ਦੇ ਮਨ੍ਹਾਂ ਕਰਨ ਤੇ ਪਾਕਿਸਤਾਨ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਫਾਇਦਾ ਵੀ ਚੁੱਕ ਸਕਦਾ ਹੈ।

  ਸਾਲ 1947 ਤੋਂ ਹੀ ਕੁੱਝ ਸਿੱਖ ਨੇਤਾ ਅਲੱਗ ਦੇਸ਼ ਖਾਲਿਸਤਾਨ ਦੀ ਮੰਗ ਕਰ ਰਹੇ ਹਨ। ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਇੱਥੇ ਇੱਕ ਖਾਲੀਸਤਾਨੀ ਨੇਤਾ ਨਾਲ ਤਸਵੀਰ ਵੀ ਵਾਇਰਲ ਹੋਈ ਸੀ।
  First published: