ਆਈਐਸਆਈਐਸ (ISIS) ਦੇ ਕਥਿਤ ਅੱਤਵਾਦੀ ਅਬੂ ਮੂਸਾ (Abu Musa) ਨੇ ਮੰਗਲਵਾਰ ਨੂੰ ਅਦਾਲਤ ਵਿੱਚ ਸੁਣਵਾਈ ਦੌਰਾਨ ਜੱਜ ਉੱਤੇ ਜੁੱਤੀ ਸੁੱਟ ਦਿੱਤੀ। ਉਸ ਉਤੇ ਸਖਤ ਯੂ.ਏ.ਪੀ.ਏ (UAPA) ਕਾਨੂੰਨ ਅਧੀਨ ਮੁਕੱਦਮਾ ਚੱਲ ਰਿਹਾ ਹੈ। ਹਾਲਾਂਕਿ ਇਹ ਜੁੱਤਾ ਜੱਜ ਪ੍ਰਸੇਨਜੀਤ ਵਿਸ਼ਵਾਸ ਨੂੰ ਨਹੀਂ ਲੱਗਿਆ।
ਇਸ ਜੁੱਤੇ ਦੇ ਨਿਸ਼ਾਨਾ ਉਤੇ ਰਾਸ਼ਟਰੀ ਜਾਂਚ ਏਜੰਸੀ (National Investigation Agency) ਦੇ ਵਕੀਲ ਤਮਲ ਮੁਖਰਜੀ ਆ ਗਏ। ਮੁਖਰਜੀ ਨੇ ਦਾਅਵਾ ਕੀਤਾ ਕਿ ਉਹ ਹਮਲੇ ਵਿੱਚ ਜ਼ਖਮੀ ਹੋ ਗਿਆ ਹੈ।
ਸਾਲ 2016 ਵਿਚ ਆਈਐਸਆਈਐਸ (ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ) ਅਤੇ ਜਮਾਤ ਉਲ ਮੁਜਾਹਿਦੀਨ ਬੰਗਲਾਦੇਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਮੂਸਾ ਨਿਆਇਕ ਹਿਰਾਸਤ ਵਿੱਚ ਹੈ ਅਤੇ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਵਿੱਚ ਉਸ ਦੀ ਕਥਿਤ ਭੂਮਿਕਾ ਲਈ ਮੁਕੱਦਮਾ ਚੱਲ ਰਿਹਾ ਹੈ।
ਮੁਲਜ਼ਮ ਪਹਿਲਾਂ ਵੀ ਜੇਲ੍ਹ ਵਿੱਚ ਹਿੰਸਕ ਵਿਵਹਾਰ ਕਰ ਚੁੱਕਾ ਹੈ। ਉਸ ਨੇ ਜੁੱਤੀ ਸੁੱਟਣ ਤੋਂ ਪਹਿਲਾਂ ਅਦਾਲਤ ਵਿੱਚ ਰੌਲਾ ਪਾਇਆ ਅਤੇ ਕਿਹਾ ਕਿ ਉਹ ਮਨੁੱਖਾਂ ਦੁਆਰਾ ਬਣਾਏ ਕਾਨੂੰਨ ‘ਤੇ ਵਿਸ਼ਵਾਸ ਨਹੀਂ ਕਰਦਾ ਅਤੇ ਉਸ ਨੂੰ ਨਿਆਂ ਨਹੀਂ ਮਿਲੇਗਾ। ਸਾਲ 2018 ਵਿਚ, ਮੂਸਾ ਨੇ ਸ਼ਹਿਰ ਦੀ ਪ੍ਰੈਜ਼ੀਡੈਂਸੀ ਜੇਲ੍ਹ ਵਿਚ ਇਕ ਜੇਲ੍ਹ ਵਾਰਡਨ ਉਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Attack, ISIS, Terrorist