ਕੋਰੋਨਾ ਮਹਾਮਾਰੀ (Corona epidemic) ਦੇ ਵਿਚਕਾਰ ਆਨਲਾਈਨ ਗਤੀਵਿਧੀ ਹੋਰ ਵਧ ਗਈ ਹੈ। ਪੜ੍ਹਾਈ, ਨੌਕਰੀ ਤੋਂ ਲੈ ਕੇ ਸ਼ਾਪਿੰਗ ਤੱਕ ਵੀ ਆਨਲਾਈਨ ਸ਼ੁਰੂ ਹੋ ਗਿਆ ਹੈ। ਇਸ ਨੂੰ ਦੇਖਦੇ ਹੋਏ ਤੇਲ ਅਵੀਵ 'ਚ ਇਕ ਇਜ਼ਰਾਇਲੀ ਕੰਪਨੀ ਨੇ ਇਕ ਸ਼ਾਨਦਾਰ ਰੋਬੋਟ (robots) ਤਿਆਰ ਕੀਤਾ ਹੈ।
ਇਸ ਰੋਬੋਟ ਨੂੰ ਆਨਲਾਈਨ ਸ਼ਾਪਿੰਗ ਨੂੰ ਹੋਰ ਰਫਤਾਰ ਦੇਣ ਲਈ ਤਿਆਰ ਕੀਤਾ ਗਿਆ ਹੈ। ਮੁਲਾਜ਼ਮਾਂ ਦੀ ਥਾਂ 'ਤੇ ਹੁਣ ਰੋਬੋਟ ਕੰਮ ਕਰਨਗੇ। ਰੋਬੋਟ ਨੂੰ 1M ਰੋਬੋਟਿਕਸ ਦੁਆਰਾ ਪਛਾਣਿਆਂ ਜਾਂਦਾ ਹੈ। ਇਹ ਰੋਬੋਟ ਆਰਡਰ ਲੈਂਦਾ ਅਤੇ ਪੈਕ ਕਰਦਾ ਹੈ ਅਤੇ ਸਾਮਾਨ ਤਿਆਰ ਕਰਦਾ ਹੈ, ਜਿਸ ਤੋਂ ਬਾਅਦ ਕਰਮਚਾਰੀ ਉਨ੍ਹਾਂ ਨੂੰ ਡਿਲੀਵਰ ਕਰਨ ਦਾ ਕੰਮ ਕਰਦੇ ਹਨ।
ਨਿਊਜ਼ ਏਜੰਸੀ ਏਐਫਪੀ ਦੀ ਰਿਪੋਰਟ ਮੁਤਾਬਕ ਇਹ ਕੌਫੀ ਨਾਲ ਭਰੀਆਂ ਦੋ ਲੰਬੀਆਂ ਅਲਮਾਰੀਆਂ ਵਿਚਕਾਰ ਚੱਕਰ ਲਾਉਂਦਾ ਰਹਿੰਦਾ ਹੈ। ਇਹ ਖੱਬੇ ਅਤੇ ਸੱਜੇ ਘੁੰਮਦਾ ਰਹਿੰਦਾ ਹੈ। ਸਾਮਾਨ ਨੂੰ ਚੁੱਕਦਾ ਹੈ ਤੇ ਪੈਕ ਕਰਦਾ ਹੈ।
1M ਰੋਬੋਟਿਕਸ ਦੇ ਸਹਿ-ਸੰਸਥਾਪਕ ਅਤੇ CEO Eyal Yair ਨੇ ਕਿਹਾ, “ਖਰੀਦਦਾਰ ਆਪਣੀਆਂ ਵਸਤੂਆਂ ਨੂੰ ਜਿੰਨੀ ਜਲਦੀ ਹੋ ਸਕੇ ਪ੍ਰਾਪਤ ਕਰਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ ਪਿਛਲੇ ਸਾਲ ਦੇ ਅਖੀਰ ਵਿੱਚ ਆਟੋਮੇਟਿਡ ਸਟੋਰਰੂਮ ਬਣਾਇਆ, ਜਿਸ ਵਿੱਚ ਇਹ ਰੋਬੋਟ ਕੰਮ ਕਰਦਾ ਹੈ। ਰੋਬੋਟ ਬਣਨ ਤੋਂ ਬਾਅਦ ਇਹ ਕੰਮ ਬਹੁਤ ਆਸਾਨ ਹੋ ਗਿਆ ਹੈ।
ਦੋ ਘੰਟਿਆਂ ਦਾ ਕੰਮ ਦਸ ਮਿੰਟਾਂ ਵਿਚ...
ਉਸ ਦਾ ਕਹਿਣਾ ਹੈ ਕਿ ਜੋ ਕੰਮ ਪਹਿਲਾਂ ਦੋ ਘੰਟੇ ਵਿੱਚ ਹੁੰਦਾ ਸੀ, ਉਹ ਹੁਣ 10 ਮਿੰਟ ਵਿੱਚ ਹੋ ਜਾਂਦਾ ਹੈ। ਪਹਿਲਾਂ ਲੋਕ ਕਈ ਦਿਨਾਂ ਬਾਅਦ ਉਤਪਾਦ ਦੀ ਡਿਲੀਵਰੀ ਕਰਵਾਉਂਦੇ ਸਨ, ਪਰ ਹੁਣ ਇਸ ਵਿੱਚ ਸਿਰਫ਼ ਇੱਕ ਦਿਨ ਲੱਗਦਾ ਹੈ। ਰੋਬੋਟ ਆਰਡਰ ਪ੍ਰਾਪਤ ਕਰਦਾ ਹੈ, ਪੈਕ ਕਰਦਾ ਹੈ ਅਤੇ ਤਿਆਰ ਕਰਦਾ ਹੈ।
ਬਹੁਤ ਸਾਰੇ ਦੇਸ਼ਾਂ ਵਿਚ ਮੰਗ...
ਕੋਵਿਡ -19 ਮਹਾਮਾਰੀ ਦੇ ਕਾਰਨ ਈ-ਕਾਮਰਸ ਬਾਜ਼ਾਰ ਵਧੇਰੇ ਸਰਗਰਮ ਹੋ ਗਿਆ ਹੈ। ਰੋਬੋਟਾਂ ਦੀ ਵਰਤੋਂ ਦੁਨੀਆ ਭਰ ਦੀਆਂ ਵੱਡੀਆਂ ਸੁਪਰਮਾਰਕੀਟਾਂ ਵਿੱਚ ਕਰਿਆਨੇ ਦਾ ਸਮਾਨ ਪੈਕ ਕਰਨ ਲਈ ਵੀ ਕੀਤੀ ਜਾਂਦੀ ਹੈ।
ਇਹ ਰੋਬੋਟ ਫਲਾਂ ਅਤੇ ਸਬਜ਼ੀਆਂ ਨੂੰ ਧਿਆਨ ਨਾਲ ਚੁੱਕਣ ਅਤੇ ਪੈਕ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਵੀ ਤਿਆਰ ਕੀਤਾ ਗਿਆ ਹੈ। ਯੇਅਰ ਨੇ ਕਿਹਾ ਕਿ ਉਸ ਦੇ ਰੋਬੋਟ ਅਤੇ ਸਟੋਰੇਜ ਯੂਨਿਟ ਜਲਦੀ ਹੀ ਬ੍ਰਾਜ਼ੀਲ ਵਿੱਚ ਇੱਕ ਵਾਈਨ ਸ਼ਾਪ, ਜਰਮਨੀ ਵਿੱਚ ਇੱਕ ਮਿਨੀ ਮਾਰਕੀਟ ਅਤੇ ਦੱਖਣੀ ਅਫਰੀਕਾ ਵਿੱਚ ਇੱਕ ਸੈਲਫੋਨ ਕੰਪਨੀ ਨਾਲ ਕੰਮ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ccoronavirus, Israeli, Online shopping, Robotics, Robots, SHOPPING MALLS