ਸ਼ੁੱਕਰਵਾਰ ਨੂੰ ਤਿੱਬਤੀ ਅਧਿਆਤਮਿਕ ਆਗੂ ਦਲਾਈ ਲਾਮਾ ਨੇ ਸ਼ਾਂਤੀਪੂਰਨ ਸੰਸਾਰ ਦੀ ਸਥਾਪਨਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਲੋਕ ਹਥਿਆਰਾਂ ਉੱਤੇ ਬਹੁਤ ਪੈਸਾ ਖਰਚ ਕਰ ਰਹੇ ਹਨ ਜੋ ਸਹੀ ਨਹੀਂ ਹੈ ਅਤੇ ਪੂਰੀ ਤਰ੍ਹਾਂ ਗਲਤ ਹੈ। ਧਰਮਸ਼ਾਲਾ 'ਚ 2 ਦਿਨਾ ਸੰਮੇਲਨ ‘ਐਸ.ਈ.ਈ. ਲਰਨਿੰਗ ਏ ਵਰਲਡਵਾਈਡ ਇਨੀਸ਼ੀਏਟਿਵ ਫਾਰ ਐਜੂਕੇਟਿੰਗ ਦਿ ਹਾਰਟ ਐਂਡ ਮਾਈਂਡ’ ਦੇ ਉਦਘਾਟਨੀ ਸਮਾਗਮ 'ਚ ਆਪਣੇ ਸੰਬੋਧਨ ਦੌਰਾਨ ਦਲਾਈ ਲਾਮਾ ਨੇ ਕਿਹਾ ਕਿ ਸੱਚੀ ਹਮਦਰਦੀ ਆਪਣੀ ਰੱਖਿਆ ਲਈ ਸਭ ਤੋਂ ਵਧੀਆ ਹਥਿਆਰ ਹੈ।
ਧਰਮ ਗੁਰੁ ਦਲਾਈ ਲਾਮਾ ਨੇ ਇਸ ਮੌਕੇ ਇਕੱਠੇ ਹੋਏ ਲੋਕਾਂ ਨੂੰ ਕਿਹਾ ਕਿ ਸਾਨੂੰ ਇੱਕ ਸ਼ਾਂਤੀਪੂਰਨ ਅਤੇ ਹਮਦਰਦ ਸੰਸਾਰ ਦੀ ਸਥਾਪਨਾ ਵੱਲ ਜ਼ਿਆਦਾ ਧਿਾਨ ਦੇਣਾ ਹੋਵੇਗਾ। ਹਰ ਕੋਈ ਵਿਸ਼ਵ ਸ਼ਾਂਤੀ ਦੀ ਗੱਲ ਕਰਦਾ ਹੈ ਪਰ ਵਿਸ਼ਵ ਸ਼ਾਂਤੀ ਅਸਮਾਨ ਤੋਂ ਨਹੀਂ ਆਉਂਦੀ। ਵਿਸ਼ਵ ਸ਼ਾਂਤੀ ਪਰਿਵਾਰਕ ਅਤੇ ਭਾਈਚਾਰਕ ਸ਼ਾਂਤੀ ਦਾ ਆਧਾਰ ਹੀ ਹੈ।
ਕਾਨਫਰੰਸ ਦੇ ਉਦਘਾਟਨੀ ਸਮਾਗਮ ਦੇ ਵਿੱਚ ਦਲਾਈ ਲਾਮਾ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤੇ ਜਾਣ ਦੀ 33ਵੀਂ ਵਰ੍ਹੇਗੰਢ ਵੀ ਮਨਾਈ ਗਈ।ਤੁਹਾਨੂੰ ਦਸ ਦਈਏ ਕਿ ਇਸ ਕਾਨਫਰੰਸ ਦਾ ਆਯੋਜਨ ਚਿੰਤਨ ਵਿਗਿਆਨ ਅਤੇ ਹਮਦਰਦੀ ਆਧਾਰਿਤ ਨੈਤਿਕਤਾ ਲਈ ਕੇਂਦਰ ਵਲੋਂ ਦਲਾਈ ਲਾਮਾ ਟਰੱਸਟ ਅਤੇ ਇਮੋਰੀ ਯੂਨੀਵਰਸਿਟੀ ਵਿਖੇ ਸਾਂਝੇ ਤੌਰ ’ਤੇ ਕੀਤਾ ਜਾ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dalai Lama, Himachal, Weapons, World