ਸ਼੍ਰੀਨਗਰ: ਜੰਮੂ-ਕਸ਼ਮੀਰ (Jammu Kashmir) ਦੇ ਪਹਿਲਗਾਮ ਦੇ ਫਰਿਸਲਾਨ 'ਚ ਮੰਗਲਵਾਰ ਨੂੰ ITBP ਦੀ ਇਕ ਗੱਡੀ ਪਲਟ ਗਈ। ਇਸ ਹਾਦਸੇ 'ਚ ITBP ਦੇ ਕਈ ਜਵਾਨਾਂ ਦੇ ਜ਼ਖਮੀ ਹੋਣ ਦਾ (Accident) ਖਦਸ਼ਾ ਹੈ। ਇਹ ਜਵਾਨ ਅਮਰਨਾਥ ਯਾਤਰਾ (Amarnath yatra) ਲਈ ਇਲਾਕੇ ਵਿੱਚ ਤਾਇਨਾਤ ਸਨ। ਯਾਤਰਾ ਦੀ ਸਮਾਪਤੀ ਤੋਂ ਬਾਅਦ ਉਨ੍ਹਾਂ ਨੂੰ ਤਬਦੀਲ ਕੀਤਾ ਜਾ ਰਿਹਾ ਸੀ।
#WATCH Bus carrying 37 ITBP personnel and two J&K Police personnel falls into riverbed in Pahalgam after its brakes reportedly failed, casualties feared#JammuAndKashmir pic.twitter.com/r66lQztfKu
— ANI (@ANI) August 16, 2022
ਆਈਟੀਬੀਪੀ ਕਮਾਂਡੋਜ਼ ਨੂੰ ਮੌਕੇ 'ਤੇ ਰਵਾਨਾ ਕੀਤਾ ਗਿਆ ਹੈ ਤਾਂ ਜੋ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕੀਤਾ ਜਾ ਸਕੇ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ 33 ਆਈਟੀਬੀਪੀ ਦੇ ਜਵਾਨਾਂ ਅਤੇ ਦੋ ਪੁਲਿਸ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਚੰਦਨਵਾੜੀ ਅਤੇ ਪਹਿਲਗਾਮ ਵਿਚਕਾਰ ਡੂੰਘੀ ਖੱਡ ਵਿੱਚ ਡਿੱਗ ਗਈ। ITBP ਦੇ 6 ਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 10 ਹੋਰ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹਾਦਸੇ 'ਚ ਹੋਰ ਜਵਾਨ ਵੀ ਜ਼ਖਮੀ ਹੋਏ ਹਨ। ਬੱਸ ਚੰਦਨਵਾੜੀ ਤੋਂ ਪਹਿਲਗਾਮ ਪੁਲਿਸ ਕੰਟਰੋਲ ਰੂਮ ਵੱਲ ਆ ਰਹੀ ਸੀ।
ਜ਼ਿਕਰਯੋਗ ਹੈ ਕਿ ਊਧਮਪੁਰ ਜ਼ਿਲੇ 'ਚ ਪਿਛਲੇ ਹਫਤੇ ਇਕ ਮਿੰਨੀ ਬੱਸ ਸੜਕ ਤੋਂ ਫਿਸਲ ਕੇ ਖੱਡ 'ਚ ਡਿੱਗ ਗਈ ਸੀ, ਜਿਸ ਨਾਲ 18 ਲੋਕ ਜ਼ਖਮੀ ਹੋ ਗਏ ਸਨ। ਜ਼ਿਆਦਾਤਰ ਯਾਤਰੀ ਵਿਦਿਆਰਥੀ ਸਨ। ਇਹ ਮਿੰਨੀ ਬੱਸ ਬਰਮੀਨ ਤੋਂ ਊਧਮਪੁਰ ਵੱਲ ਜਾ ਰਹੀ ਸੀ ਕਿ ਅਚਾਨਕ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਖੋਹ ਗਿਆ ਅਤੇ ਬੱਸ ਪਿੰਡ ਘੋੜੀ ਨੇੜੇ ਖੱਡ ਵਿੱਚ ਜਾ ਡਿੱਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Amarnath Yatra, Itbp, Jammu and kashmir, Road accident