Home /News /national /

ਹਵਾ ਪ੍ਰਦੂਸ਼ਣ ਦਾ ਫਿਕਰ ਹੈ ਤਾਂ ਤਿੰਨ ਦਿਨ ਦਫਤਰ ਪੈਦਲ ਜਾਓ, ਬੱਚਿਆਂ ਨੂੰ ਪਟਾਕੇ ਚਲਾਉਣ ਦੀ ਖੁਸ਼ੀ ਤੋਂ ਵਾਂਝੇ ਨਾ ਕਰੋ: ਸਦਗੁਰੂ

ਹਵਾ ਪ੍ਰਦੂਸ਼ਣ ਦਾ ਫਿਕਰ ਹੈ ਤਾਂ ਤਿੰਨ ਦਿਨ ਦਫਤਰ ਪੈਦਲ ਜਾਓ, ਬੱਚਿਆਂ ਨੂੰ ਪਟਾਕੇ ਚਲਾਉਣ ਦੀ ਖੁਸ਼ੀ ਤੋਂ ਵਾਂਝੇ ਨਾ ਕਰੋ: ਸਦਗੁਰੂ

ਬੱਚਿਆਂ ਨੂੰ ਪਟਾਕੇ ਚਲਾਉਣ ਦੀ ਖੁਸ਼ੀ ਤੋਂ ਵਾਂਝੇ ਨਾ ਕਰੋ: ਸਦਗੁਰੂ (ਫਾਇਲ ਫੋਟੋ)

ਬੱਚਿਆਂ ਨੂੰ ਪਟਾਕੇ ਚਲਾਉਣ ਦੀ ਖੁਸ਼ੀ ਤੋਂ ਵਾਂਝੇ ਨਾ ਕਰੋ: ਸਦਗੁਰੂ (ਫਾਇਲ ਫੋਟੋ)

  • Share this:

    ਈਸ਼ਾ ਫਾਊਂਡੇਸ਼ਨ ਦੇ ਸੰਸਥਾਪਕ ਸਦਗੁਰੂ ਜੱਗੀ ਵਾਸੂਦੇਵ ਨੇ ਦੀਵਾਲੀ ਮੌਕੇ ਪਟਾਕੇ ਚਲਾਉਣ 'ਤੇ ਪਾਬੰਦੀ ਦਾ ਵਿਰੋਧ ਕੀਤਾ ਹੈ।  ਇਸ ਦੇ ਨਾਲ ਹੀ ਸਦਗੁਰੂ ਨੇ ਪਟਾਕੇ ਚਲਾਉਣ ਦਾ ਇੱਕ ਸਰਲ ਫਾਰਮੂਲਾ ਵੀ ਦੱਸਿਆ ਹੈ।

    ਧਾਰਮਿਕ ਆਗੂ ਨੇ ਟਵਿੱਟਰ 'ਤੇ ਕਿਹਾ, ''ਹਵਾ ਪ੍ਰਦੂਸ਼ਣ ਦੀ ਚਿੰਤਾ ਕੋਈ ਅਜਿਹਾ ਕਾਰਨ ਨਹੀਂ ਕਿ ਬੱਚਿਆਂ ਨੂੰ ਪਟਾਕੇ ਚਲਾਉਣ ਦੀ ਖੁਸ਼ੀ ਤੋਂ ਵਾਂਝੇ ਕਰ ਦਿੱਤਾ ਜਾਵੇ। ਜੇ ਤੁਸੀਂ ਉਨ੍ਹਾਂ ਲਈ ਕੁਝ ਕਰਨਾ ਚਾਹੁੰਦੇ ਹੋ, ਤਾਂ ਤਿੰਨ ਦਿਨਾਂ ਲਈ ਆਪਣੇ ਦਫ਼ਤਰ ਲਈ ਪੈਦਲ ਚੱਲੋ। ਬੱਚਿਆਂ ਨੂੰ ਪਟਾਕੇ ਚਲਾਉਣ ਦਾ ਅਨੰਦ ਲੈਣ ਦਿਓ।''

    ਇਸ ਤੋਂ ਪਹਿਲਾਂ ਸੋਮਵਾਰ ਨੂੰ ਸੁਪਰੀਮ ਕੋਰਟ ਦੀ ਵਿਸ਼ੇਸ਼ ਬੈਂਚ ਨੇ ਕਿਹਾ ਕਿ ਪਟਾਕਿਆਂ 'ਤੇ ਪੂਰਨ ਪਾਬੰਦੀ ਸੰਭਵ ਨਹੀਂ ਹੈ ਅਤੇ ਅਦਾਲਤ ਨੇ ਪੂਰਨ ਪਾਬੰਦੀ 'ਤੇ ਕੋਲਕਾਤਾ ਹਾਈ ਕੋਰਟ ਦੇ ਫੈਸਲੇ ਨੂੰ 'ਸਖਤ' ਕਰਾਰ ਦਿੱਤਾ ਸੀ।

    ਬੈਂਚ ਨੇ ਕਿਹਾ ਸੀ ਕਿ ਪਟਾਕਿਆਂ ਵਿੱਚ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਨੂੰ ਰੋਕਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਦੂਜੇ ਪਾਸੇ, ਸਦਗੁਰੂ ਨੇ ਦੀਵਾਲੀ ਦੇ ਮੌਕੇ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਦੀਵਾਲੀ ਤੁਹਾਡੀ ਮਾਨਵਤਾ ਨੂੰ ਪੂਰੀ ਸ਼ਾਨ ਨਾਲ ਰੋਸ਼ਨ ਕਰੇ।

    Published by:Gurwinder Singh
    First published:

    Tags: Cracker, Diwali 2021, Jaggi