
ਪਿੰਡ ਵਾਸੀਆਂ ਨੇ ਦੱਸਿਆ ਅਸੀਂ ਸਵੈ-ਇੱਛਾ ਨਾਲ ਹਿੰਦੂ ਧਰਮ ਅਪਣਾਇਆ
ਅਯੁੱਧਿਆ ਵਿੱਚ ਰਾਮ ਮੰਦਰ ਨਿਰਮਾਣ ਦੇ ਮੌਕੇ, ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਪਾਇਲਾ ਕੱਲਾ ਪੰਚਾਇਤ ਸੰਮਤੀ ਦੇ ਮੋਤੀਸਾਰਾ ਪਿੰਡ ਵਿੱਚ ਰਹਿਣ ਵਾਲੇ 50 ਮੁਸਲਿਮ ਪਰਿਵਾਰਾਂ ਨੇ ਬੁੱਧਵਾਰ ਨੂੰ ਹਿੰਦੂ ਧਰਮ ਨੂੰ ਕਬੂਲਿਆ। ਹਿੰਦੂ ਧਰਮ ਨੂੰ ਅਪਣਾਉਣ ਵਾਲੇ ਪਰਵਾਰ ਦੇ ਬਜ਼ੁਰਗ ਕਹਿੰਦੇ ਹਨ ਕਿ ਉਨ੍ਹਾਂ ਦੇ ਪੁਰਖੇ ਹਿੰਦੂ ਸਨ। ਇਤਿਹਾਸ ਦਾ ਗਿਆਨ ਹੋਣ ਤੋਂ ਬਾਅਦ ਉਨ੍ਹਾਂ ਬਿਨਾਂ ਕਿਸੇ ਦਬਾਅ ਦੇ ਆਪਣੀ ਮਰਜ਼ੀ ਨਾਲ ਹਿੰਦੂ ਧਰਮ ਨੂੰ ਸਵੀਕਾਰ ਕਰ ਲਿਆ।
ਹਿੰਦੂ ਧਰਮ ਕਬੂਲਣ ਵਾਲੇ ਸੁਭਾਨਰਾਮ ਨੇ ਕਿਹਾ ਕਿ ਮੁਗਲ ਕਾਲ ਦੌਰਾਨ ਮੁਸਲਮਾਨਾਂ ਨੇ ਸਾਡੇ ਪੁਰਖਿਆਂ ਨੂੰ ਡਰਾ-ਧਮਕਾ ਕੇ ਮੁਸਲਮਾਨ ਬਣਾਇਆ ਸੀ ਪਰ ਅਸੀਂ ਹਿੰਦੂ ਧਰਮ ਨਾਲ ਸਬੰਧਤ ਹਾਂ। ਇਸ ਲਈ ਮੁਸਲਮਾਨ ਸਾਡੇ ਤੋਂ ਦੂਰੀ ਬਣਾਉਂਦੇ ਹਨ। ਸੁਭਾਨਰਾਮ ਨੇ ਦੱਸਿਆ ਕਿ ਇਤਿਹਾਸ ਨੂੰ ਜਾਣਨ ਤੋਂ ਬਾਅਦ, ਅਸੀਂ ਇਸ ਤੱਥ ਨੂੰ ਦੇਖਿਆ ਕਿ ਅਸੀਂ ਹਿੰਦੂ ਹਾਂ ਅਤੇ ਸਾਨੂੰ ਵਾਪਸ ਹਿੰਦੂ ਧਰਮ ਵਿਚ ਜਾਣਾ ਚਾਹੀਦਾ ਹੈ। ਸਾਡੇ ਰਿਵਾਜ ਪੂਰੇ ਹਿੰਦੂ ਧਰਮ ਨਾਲ ਜੁੜੇ ਹੋਏ ਹਨ। ਇਸ ਤੋਂ ਬਾਅਦ ਪੂਰੇ ਪਰਿਵਾਰ ਨੇ ਹਿੰਦੂ ਧਰਮ ਵਿਚ ਪਰਤਣ ਦੀ ਇੱਛਾ ਜ਼ਾਹਰ ਕੀਤੀ। ਫਿਰ ਘਰ ਵਿਚ ਹਵਨ ਯੱਗ ਕਰਨ ਅਤੇ ਜਨੇਉ ਪਹਿਨਣ ਤੋਂ ਬਾਅਦ, ਪਰਿਵਾਰ ਦੇ ਸਾਰੇ 250 ਮੈਂਬਰ ਮੁੜ ਹਿੰਦੂ ਧਰਮ ਵਿਚ ਵਾਪਸ ਆ ਗਏ।
ਹਰ ਸਾਲ ਘਰਾਂ ਵਿਚ ਹਿੰਦੂ ਤਿਉਹਾਰ ਮਨਾਉਂਦੇ ਹਾਂ
ਪਿੰਡ ਦੇ ਹਰਜੀਰਾਮ ਅਨੁਸਾਰ ਕੰਚਨ ਢਾਡੀ ਜਾਤੀ ਨਾਲ ਸਬੰਧਤ ਇਹ ਪੂਰਾ ਪਰਿਵਾਰ ਕਈ ਸਾਲਾਂ ਤੋਂ ਹਿੰਦੂ ਰੀਤੀ ਰਿਵਾਜਾਂ ਦਾ ਪਾਲਣ ਕਰ ਰਿਹਾ ਸੀ। ਉਹ ਹਰ ਸਾਲ ਆਪਣੇ ਘਰਾਂ ਵਿਚ ਹਿੰਦੂ ਤਿਉਹਾਰ ਮਨਾਉਂਦੇ ਹਨ। ਵਿੰਜਰਮ ਨੇ ਦੱਸਿਆ ਕਿ ਉਨ੍ਹਾਂ ਨੇ ਮੁਸਲਿਮ ਰੀਤੀ ਰਿਵਾਜਾਂ ਨਾਲ ਕਦੇ ਕੋਈ ਧਾਰਮਿਕ ਕੰਮ ਨਹੀਂ ਕੀਤਾ। ਰਾਮ ਜਨਮ ਭੂਮੀ ਵਿਖੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿਚ ਅਸੀਂ ਸਾਰਿਆਂ ਨੇ ਹਵਨ ਪੂਜਾ ਪਾਠ ਦਾ ਪ੍ਰੋਗਰਾਮ ਆਯੋਜਤ ਕੀਤਾ ਅਤੇ ਹਿੰਦੂ ਸਭਿਆਚਾਰ ਦੀ ਪਾਲਣਾ ਕਰਦਿਆਂ ਅਸੀਂ ਸਵੈ-ਇੱਛਾ ਨਾਲ ਘਰ ਪਰਤ ਆਏ ਹਾਂ। ਸਾਡੇ ਤੇ ਕੋਈ ਦਬਾਅ ਨਹੀਂ ਹੈ।
ਕੋਰੋਨਾ ਕਾਰਨ ਪਿੰਡ ਵਿੱਚ ਰਾਮ ਜਨਮ ਭੂਮੀ ਨੀਂਹ ਪੱਥਰ ਮੌਕੇ ਸਰਪੰਚ ਨੇ ਖ਼ੁਦ ਹਵਨ ਕਰਵਾਇਆ। ਪਿੰਡ ਵਿਚ ਢਾਡੀ ਜਾਤੀ ਦੇ 50 ਪਰਿਵਾਰਾਂ ਵਿਚੋਂ ਇਕ ਦਰਜਨ ਨੇ ਇੱਥੇ ਮੰਦਰ ਬਣਾਏ ਹਨ। ਪਰਿਵਾਰ ਵਿਚ ਸਾਰੇ ਨਾਮ ਹਿੰਦੂ ਧਰਮ ਦੇ ਹਨ। ਉਨ੍ਹਾਂ ਕਿਹਾ ਕਿ ਔਰੰਗਜ਼ੇਬ ਸਮੇਂ ਉਸ ਦੇ ਪੁਰਖੇ ਹਿੰਦੂ ਸਨ ਅਤੇ ਦਬਾਅ ਕਾਰਨ ਪੁਰਖਿਆਂ ਨੇ ਮੁਸਲਮਾਨ ਧਰਮ ਧਾਰਨ ਕਰ ਲਿਆ ਸੀ, ਪਰ ਹੁਣ ਪਰਿਵਾਰ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਇਸ ਬਾਰੇ ਪਤਾ ਲੱਗ ਗਿਆ, ਤਦ ਸਾਰਾ ਪਰਿਵਾਰ ਬਿਨਾਂ ਕਿਸੇ ਦਬਾਅ ਦੇ ਹਿੰਦੂ ਧਰਮ ਵਿਚ ਆ ਗਿਆ। ਪਰਿਵਾਰ ਦੇ ਹਰੂਰਾਮ ਨੇ ਦੱਸਿਆ ਕਿ ਅਯੁੱਧਿਆ ਵਿਚ ਰਾਮ ਮੰਦਰ ਦੇ ਨੀਂਹ ਪੱਥਰ ਰੱਖੇ ਜਾਣ ਦੀ ਖੁਸ਼ੀ ਵਿਚ ਅਸੀਂ ਆਪਣੇ ਘਰਾਂ ਵਿਚ ਦੀਪਮਾਲਾ ਦੇ ਨਾਲ ਹਵਨਯੱਗ ਵੀ ਕੀਤੇ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।