• Home
 • »
 • News
 • »
 • national
 • »
 • JAIPUR DSP HIRALAL SAINI AND WOMAN CONSTABLE OBSCENE VIRAL VIDEO CASE 4 MORE SUSPENDED KNOW MORE DETAILS

DSP ਤੇ ਮਹਿਲਾ ਕਾਂਸਟੇਬਲ ਦੀ ਅਸ਼ਲੀਲ ਵੀਡੀਓ ਕੇਸ 'ਚ 4 ਹੋਰ ਅਧਿਕਾਰੀ ਸਸਪੈਂਡ, ਸਟੇਟਸ 'ਤੇ ਲਾਏ ਸਨ VIDEO

 • Share this:
  ਜੈਪੁਰ: ਡੀਐਸਪੀ ਹੀਰਾਲਾਲ ਸੈਣੀ (DSP Hiralal saini) ਅਤੇ ਮਹਿਲਾ ਕਾਂਸਟੇਬਲ ਦੀ 6 ਸਾਲਾ ਬੱਚੇ ਦੇ ਸਾਹਮਣੇ ਪੂਲ ਵਿਚ ਦੋ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਚਾਰ ਹੋਰ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ 'ਤੇ ਦੋਸ਼ ਹਨ ਕਿ ਕਾਂਸਟੇਬਲ ਦੇ ਪਤੀ ਵੱਲੋਂ ਰਿਪੋਰਟ ਦੇਣ ਦੇ ਬਾਵਜੂਦ ਐਫਆਈਆਰ ਦਰਜ ਨਹੀਂ ਕੀਤੀ ਅਤੇ ਜਾਂਚ ਵਿੱਚ ਦੋਹਾਂ ਧਿਰਾਂ ਵਿੱਚ ਸਮਝੌਤਾ ਕਰਵਾਉਣ ਦੇ ਦੋਸ਼ ਹਨ। ਇਤਰਾਜ਼ਯੋਗ ਵੀਡੀਓ ਦੇ ਮਾਮਲੇ ਵਿੱਚ ਡੀਐਸਪੀ ਅਤੇ ਕਾਂਸਟੇਬਲ ਨੂੰ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਗਿਆ ਹੈ।

  ਡੀਜੀਪੀ ਐਮਐਲ ਲਾਠਰ ਨੇ ਇੱਕ ਆਦੇਸ਼ ਜਾਰੀ ਕਰਦਿਆਂ ਝੋਟਵਾੜਾ ਦੇ ਏਸੀਪੀ ਹਰੀਸ਼ੰਕਰ ਸ਼ਰਮਾ, ਕੁਚਾਮਨ ਸਿਟੀ ਦੇ ਡੀਐਸਪੀ ਮੋਟਾਰਾਮ ਬੈਨੀਵਾਲ ਨੂੰ ਮੁਅੱਤਲ ਕਰ ਦਿੱਤਾ ਹੈ। ਦੂਜੇ ਪਾਸੇ ਜੈਪੁਰ ਦੇ ਕਮਿਸ਼ਨਰ ਨੇ ਕਲਵਾੜ ਦੇ ਐਸਐਚਓ ਗੁਰੂ ਦੱਤ ਸੈਣੀ ਅਤੇ ਅਜਮੇਰ ਦੇ ਆਈਜੀ ਨੇ ਚਿਤਾਵਾ ਦੇ ਐਸਐਚਓ ਪ੍ਰਕਾਸ਼ਚੰਦ ਮੀਨਾ ਨੂੰ ਮੁਅੱਤਲ ਕਰ ਦਿੱਤਾ ਹੈ।

  ਪਤੀ ਨੇ ਆਈਜੀ ਨੂੰ ਸ਼ਿਕਾਇਤ ਕੀਤੀ, ਫਿਰ ਕਾਰਵਾਈ ਕੀਤੀ ਗਈ
  ਡੀਐਸਪੀ ਹੀਰਾਲਾਲ ਸੈਣੀ ਅਤੇ ਕਾਂਸਟੇਬਲ ਦੇ ਦੋ ਵੀਡੀਓ ਸਾਹਮਣੇ ਆਏ ਸਨ ਜਿਸ ਵਿੱਚ ਇੱਕ 6 ਸਾਲ ਦੇ ਬੱਚੇ ਨਾਲ ਪੂਲ ਵਿੱਚ ਅਸ਼ਲੀਲ ਹਰਕਤਾਂ ਕੀਤੀਆਂ ਸਨ। ਇਹ ਵੀਡੀਓ ਕਰੀਬ ਡੇਢ ਮਹੀਨੇ ਪੁਰਾਣੀ ਹੈ। ਬੇਸ਼ਰਮੀ ਦੀ ਹੱਦ ਉਦੋਂ ਪਾਰ ਹੋ ਗਈ ਜਦੋਂ ਮਹਿਲਾ ਕਾਂਸਟੇਬਲ ਨੇ ਵੀਡੀਓ ਬਣਾਉਣ ਤੋਂ ਬਾਅਦ ਇਸ ਨੂੰ ਸਟੇਟਸ 'ਤੇ ਪਾ ਦਿੱਤਾ।

  ਵੀਡੀਓ ਦੇਖਣ ਤੋਂ ਬਾਅਦ ਮਹਿਲਾ ਕਾਂਸਟੇਬਲ ਦੇ ਪਤੀ ਨੇ ਨਾਗੌਰ ਦੇ ਚਿਤਵਾਾ ਥਾਣੇ ਦੇ ਅਧਿਕਾਰੀ ਪ੍ਰਕਾਸ਼ਚੰਦ ਮੀਨਾ ਨੂੰ ਸ਼ਿਕਾਇਤ ਦਿੱਤੀ ਸੀ। ਪੁਲਿਸ ਅਧਿਕਾਰੀ ਨੇ ਰਿਪੋਰਟ ਦਰਜ ਨਹੀਂ ਕੀਤੀ। ਕਾਂਸਟੇਬਲ ਦੇ ਪਤੀ ਨੇ ਨਾਗੌਰ ਦੇ ਐਸਪੀ ਅਤੇ ਅਜਮੇਰ ਦੇ ਆਈਜੀ ਨੂੰ ਸ਼ਿਕਾਇਤ ਦਿੱਤੀ।
  Published by:Gurwinder Singh
  First published: