• Home
 • »
 • News
 • »
 • national
 • »
 • JAIPUR GANG RAPE OF INNOCENT GIRL REAL BROTHER AND 3 OF HIS FRIENDS RAPED MURDERED AND THREW DEAD BODY ALL FOUR ACCUSED IN POLICE CUSTODY

10 ਸਾਲਾ ਬੱਚੀ ਨਾਲ ਸਕੇ ਭਰਾ ਨੇ ਦੋਸਤਾਂ ਨਾਲ ਰਲ ਕੀਤਾ ਗੈਂਗਰੇਪ, ਫਿਰ ਹੱਤਿਆ

ਜੈਪੁਰ ਜ਼ਿਲੇ ਵਿਚ ਇਕ ਭਰਾ ਨੇ ਆਪਣੇ 3 ਦੋਸਤਾਂ ਨਾਲ ਮਿਲ ਕੇ ਆਪਣੀ 10 ਸਾਲਾ ਸਕੀ ਭੈਣ ਨਾਲ ਗੈਂਗਰੇਪ ਕਰਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ

10 ਸਾਲਾ ਬੱਚੀ ਨਾਲ ਸਕੇ ਭਰਾ ਨੇ ਦੋਸਤਾਂ ਨਾਲ ਰਲ ਕੀਤਾ ਗੈਂਗਰੇਪ, ਫਿਰ ਹੱਤਿਆ

 • Share this:
  ਰਾਜਸਥਾਨ ਵਿਚ ਕਲਯੁਗੀ ਭਰਾ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕਲੰਕਿਤ ਕਰ ਦਿੱਤਾ ਹੈ। ਰਾਜਸਥਾਨ ਦੇ ਜੈਪੁਰ ਜ਼ਿਲੇ ਵਿਚ ਇਕ ਭਰਾ ਨੇ ਆਪਣੇ 3 ਦੋਸਤਾਂ ਨਾਲ ਮਿਲ ਕੇ ਆਪਣੀ 10 ਸਾਲਾ ਸਕੀ ਭੈਣ ਨਾਲ ਗੈਂਗਰੇਪ ਕਰਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਮਾਸੂਮ ਦੀ ਲਾਸ਼ ਦੋ ਦਿਨ ਪਹਿਲਾਂ ਖੱਡ ਵਿੱਚ ਪਈ ਮਿਲੀ ਸੀ। ਜਾਂਚ ਤੋਂ ਬਾਅਦ ਅਸਲੀਅਤ ਸਾਹਮਣੇ ਆਈ ਤਾਂ ਪੁਲਿਸ ਵੀ ਹੈਰਾਨ ਰਹਿ ਗਈ। ਪੁਲਿਸ ਨੇ ਚਾਰੋਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

   2 ਦਿਨ ਪਹਿਲਾਂ ਬੱਚੀ ਦੀ ਲਾਸ਼ ਬਰਾਮਦ ਹੋਈ

  ਪੁਲਿਸ ਅਨੁਸਾਰ ਇਹ ਘਟਨਾ ਜੈਪੁਰ ਦਿਹਾਤੀ ਦੇ ਮਨੋਹਰਪੁਰ ਥਾਣਾ ਖੇਤਰ ਵਿੱਚ ਵਾਪਰੀ। ਇਲਾਕੇ ਦੇ ਇਕ ਪਿੰਡ ਵਿਚ 10 ਸਾਲਾ ਮਾਸੂਮ ਬੱਚੀ 17 ਮਈ ਨੂੰ ਲਾਪਤਾ ਹੋ ਗਈ ਸੀ ਅਤੇ 18 ਮਈ ਨੂੰ ਪਰਿਵਾਰਕ ਮੈਂਬਰਾਂ ਨੇ ਥਾਣੇ ਵਿਚ ਲੜਕੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਦੋ ਦਿਨਾਂ ਬਾਅਦ ਲੜਕੀ ਦੀ ਲਾਸ਼ 21 ਮਈ ਨੂੰ ਇੱਕ ਖੱਡ ਵਿੱਚ ਮਿਲੀ ਸੀ। ਉਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ।

  ਜਿਉਂ ਹੀ ਜਾਂਚ ਵਧਦੀ ਗਈ ਅਤੇ ਪੁਲਿਸ ਮਾਮਲੇ ਦੀ ਤਹਿ ਤੱਕ ਪਹੁੰਚੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪੁਲਿਸ ਵੀਡੀਓ ਫੁਟੇਜ ਸਣੇ ਕਈ ਤਰ੍ਹਾਂ ਦੀਆਂ ਤਕਨੀਕੀ ਸਹਾਇਤਾ ਲੈ ਕੇ ਮੁਲਜ਼ਮਾਂ ਤੱਕ ਪਹੁੰਚ ਗਈ। ਇਸਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਵਿਚ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਰਹੀ। ਜਦੋਂ ਪੁਲਿਸ ਨੇ ਬੱਚੀ ਦੇ ਸਕੇ ਭਰਾ ਤੋਂ ਸਖਤਾਈ ਨਾਲ ਪੁੱਛਗਿੱਛ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਜਾਂਚ ਵਿਚ ਪਤਾ ਲੱਗਿਆ ਕਿ ਲੜਕੀ ਦੇ ਸਕੇ ਭਰਾ ਨੇ ਆਪਣੇ 3 ਸਾਥੀਆਂ ਨਾਲ ਮਿਲ ਕੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਬਾਅਦ ਵਿਚ ਬੇਰਹਿਮੀ ਨਾਲ ਉਸ ਦਾ ਗਲਾ ਘੁੱਟ ਕੇ ਮ੍ਰਿਤਕ ਦੇਹ ਨੂੰ ਖੱਡ ਵਿਚ ਸੁੱਟਣ ਤੋਂ ਬਾਅਦ ਉਹ ਫਰਾਰ ਹੋ ਗਏ। ਪੁਲਿਸ ਨੇ ਚਾਰੋਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
  Published by:Ashish Sharma
  First published:
  Advertisement
  Advertisement