ਜੈਪੁਰ: ਸੋਸ਼ਲ ਮੀਡੀਆ ਬਾਰੇ ਸਾਡੇ ਸਾਰਿਆਂ ਦੀ ਨਕਾਰਾਤਮਕ-ਸਕਾਰਾਤਮਕ ਸੋਚ ਰਹਿੰਦੀ ਹੈ। ਪਰ ਸੋਸ਼ਲ ਮੀਡੀਆ ਨੇ ਜੈਪੁਰ ਵਿੱਚ ਇੱਕ ਸਮੂਹਿਕ ਬਲਾਤਕਾਰ ਦੀ ਸਨਸਨੀਖੇਜ ਘਟਨਾ ਦਾ ਖੁਲਾਸਾ ਕਰ ਦਿੱਤਾ ਹੈ। ਬਲਾਤਕਾਰ ਦੀ ਘਟਨਾ ਦੌਰਾਨ ਦੋਸ਼ੀਆਂ ਨੇ ਲੜਕੀ ਦਾ ਵੀਡੀਓ ਵੀ ਬਣਾਇਆ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਜਦੋਂ ਜਾਂਚ ਕੀਤੀ ਗਈ ਤਾਂ ਇਹ ਪਤਾ ਲੱਗਾ ਕਿ ਵੀਡੀਓ ਰਾਜਧਾਨੀ ਜੈਪੁਰ ਦੀ ਹੈ।
ਮਾਮਲਾ 16 ਮਹੀਨੇ ਪੁਰਾਣਾ ਹੈ, ਜਿੱਥੇ ਉੱਤਰ ਪ੍ਰਦੇਸ਼ ਵਿੱਚ ਰਹਿਣ ਵਾਲੀ 20 ਸਾਲ ਦੀ ਔਰਤ ਨਾਲ ਚੱਲਦੀ ਕਾਰ ਵਿੱਚ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਸਮੂਹਿਕ ਬਲਾਤਕਾਰ ਦੀ ਘਟਨਾ ਵਿੱਚ ਤਿੰਨ ਕਾਰਾਂ ਦੀ ਵਰਤੋਂ ਕੀਤੀ ਗਈ ਸੀ। ਇਸ ਘਟਨਾ ਵਿੱਚ ਕੁੱਲ 11 ਲੋਕ ਸ਼ਾਮਲ ਸਨ। ਸਮੂਹਿਕ ਬਲਾਤਕਾਰ ਕੀਤੇ ਜਾਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੈਪੁਰ ਪੁਲਿਸ ਨੇ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਵੀਡੀਓ ਵਿੱਚ ਦਿਖਾਈ ਦੇ ਰਹੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।
ਪੁਲਿਸ ਨੇ ਪੀੜਤ ਦਾ ਬਿਆਨ ਲੈਣ ਤੋਂ ਬਾਅਦ ਦੋ ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਵੀਡੀਓ ਸ਼ੂਟ ਕੀਤੀ ਸੀ ਅਤੇ ਵਿਚੋਲੇ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਪਿੱਛਲੇ ਸਾਲ ਅਕਤੂਬਰ ਵਿੱਚ ਮਾਨਸਰੋਵਰ ਪੁਲਿਸ ਸਟੇਸ਼ਨ ਖੇਤਰ ਵਿੱਚ ਘੱਟੋ ਘੱਟ 10 ਵਿਅਕਤੀਆਂ ਨੇ ਇੱਕ ਸੈਕਸ ਵਰਕਰ ਔਰਤ ਨਾਲ ਬਲਾਤਕਾਰ ਕੀਤਾ ਸੀ। ਉਨ੍ਹਾਂ ਨੇ ਪਹਿਲਾਂ ਵੀਡੀਓ ਤੋਂ ਔਰਤ ਦੀ ਪਛਾਣ ਕੀਤੀ, ਜੋ ਕਿ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਫਿਰ ਇੰਦੌਰ ਦੇ ਅਭਿਸ਼ੇਕ ਠਾਕੁਰ ਸਮੇਤ ਹੋਰ ਦੋਸ਼ੀਆਂ ਦੀ ਗਿਰਫਤਾਰੀ ਵਾਸਤੇ ਔਰਤ ਦਾ ਬਿਆਨ ਲੀਤਾ ।
ਵਧੀਕ ਪੁਲਿਸ ਕਮਿਸ਼ਨਰ (ਅਪਰਾਧ) ਅਜੈ ਪਾਲ ਲਾਂਬਾ ਨੇ ਕਿਹਾ ਕਿ 6 ਮਾਰਚ ਨੂੰ ਉਨ੍ਹਾਂ ਨੂੰ ਆਪਣੇ ਕੁਝ ਸੂਤਰਾਂ ਤੋਂ ਮਿਲੀ ਵੀਡੀਓ ਤੋਂ ਪਤਾ ਲੱਗਾ ਕਿ ਇਹ ਘਟਨਾ ਜੈਪੁਰ ਵਿੱਚ ਵਾਪਰੀ ਜਾਪਦੀ ਹੈ। ਜਿਨਸੀ ਹਮਲਾ ਨਾਲ ਜੁੜੇ ਮਾਮਲਿਆਂ ਬਾਰੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਪੀੜਿਤ ਦੀ ਨਿੱਜਤਾ ਦੀ ਰੱਖਿਆ ਕਰਨ ਲਈ ਪੀੜਤ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime, Gangrape, Jaipur, Rape case