ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ। ਇੱਥੋਂ ਦੇ ਹਸਪਤਾਲ ਵਿਚ ਇੱਕ ਕੁੱਤਾ ਨਵਜੰਮੇ ਬੱਚੇ ਦੀ ਲਾਸ਼ ਮੂੰਹ ਵਿਚ ਲੈ ਕੇ ਘੁੰਮਦਾ ਵੇਖਿਆ ਗਿਆ। ਇਹ ਦੇਖ ਕੇ ਉਥੇ ਮੌਜੂਦ ਲੋਕ ਹੈਰਾਨ ਰਹਿ ਗਏ।
ਬਾਅਦ 'ਚ ਲੋਕਾਂ ਨੇ ਕੁੱਤੇ ਦੇ ਮੂੰਹ 'ਚੋਂ ਨਵਜੰਮੇ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਪੁਲਿਸ ਅਤੇ ਹਸਪਤਾਲ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਹ ਬੱਚੇ ਦਾ ਜਨਮ ਇਸੇ ਹਸਪਤਾਲ ਵਿੱਚ ਹੀ ਹੋਇਆ ਜਾਂ ਕਿਸੇ ਹੋਰ ਥਾਂ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।
ਜਾਣਕਾਰੀ ਮੁਤਾਬਕ ਇਹ ਹੈਰਾਨ ਕਰਨ ਵਾਲੀ ਘਟਨਾ ਤਿੰਨ ਦਿਨ ਪਹਿਲਾਂ ਐਤਵਾਰ ਦੀ ਦੱਸੀ ਜਾ ਰਹੀ ਹੈ। ਜੈਪੁਰ ਦੇ ਮਹਿਲਾ ਹਸਪਤਾਲ 'ਚ ਐਤਵਾਰ ਨੂੰ ਇਕ ਕੁੱਤਾ ਆਪਣੇ ਮੂੰਹ 'ਚ ਨਵਜੰਮੇ ਬੱਚੇ ਦੀ ਲਾਸ਼ ਲੈ ਕੇ ਘੁੰਮ ਰਿਹਾ ਸੀ।
ਕੁੱਤੇ ਦੇ ਮੂੰਹ 'ਚ ਨਵਜੰਮੇ ਬੱਚੇ ਦੀ ਲਾਸ਼ ਦੇਖ ਲੋਕ ਹੈਰਾਨ ਰਹਿ ਗਏ।
ਉਨ੍ਹਾਂ ਨੇ ਕੁੱਤੇ ਦੇ ਮੂੰਹ ਵਿੱਚੋਂ ਨਵਜੰਮੇ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਕੇ ਤੁਰੰਤ ਪੁਲਿਸ ਅਤੇ ਹਸਪਤਾਲ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਨਵਜੰਮੇ ਬੱਚੇ ਦੀ ਧੌਣ 'ਤੇ ਨੀਲੇ ਰੰਗ ਦਾ ਪਲਾਸਟਿਕ ਦਾ ਟੈਗ ਲੱਗਾ ਹੋਇਆ ਸੀ। ਕੁੱਤੇ ਨੇ ਨਵਜੰਮੇ ਬੱਚੇ ਦਾ ਸਿਰ ਨੋਚ ਲਿਆ ਸੀ।
ਲਾਸ਼ 'ਤੇ ਕਈ ਥਾਵਾਂ 'ਤੇ ਜ਼ਖਮ ਸਨ
ਨਵਜੰਮੇ ਬੱਚੇ ਦੀ ਲਾਸ਼ ਦੀ ਇੰਨੀ ਮਾੜੀ ਹਾਲਤ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਗਈ। ਕੁੱਤੇ ਨੇ ਉਸ ਦਾ ਸਿਰ ਨੋਚਣ ਤੋਂ ਇਲਾਵਾ ਸਰੀਰ ਦੀਆਂ ਕਈ ਹੋਰ ਥਾਵਾਂ 'ਤੇ ਵੀ ਜ਼ਖ਼ਮ ਕੀਤੇ ਸਨ। ਬਾਅਦ 'ਚ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਦਿੱਤਾ। ਪੁਲਿਸ ਅਤੇ ਹਸਪਤਾਲ ਪ੍ਰਸ਼ਾਸਨ ਇਹ ਜਾਣਕਾਰੀ ਜੁਟਾਉਣ 'ਚ ਜੁਟਿਆ ਹੈ ਕਿ ਇਹ ਨਵਜੰਮੇ ਬੱਚੇ ਦਾ ਜਨਮ ਮਹਿਲਾ ਹਸਪਤਾਲ 'ਚ ਹੀ ਹੋਇਆ ਜਾਂ ਕਿਸੇ ਹੋਰ ਥਾਂ 'ਤੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dog, Stray dogs, Street dogs