Home /News /national /

ਹੁਣ ਤੁਹਾਨੂੰ ਮਿਲੇਗੀ ਖ਼ਰੀ ਸ਼ਰਾਬ, ਹਰ ਬੋਤਲ ਉਤੇ ਲੱਗੇਗਾ QR ਕੋਡ, ਜਾਣੋ ਕੀ ਹੋਣਗੇ ਫਾਇਦੇ?

ਹੁਣ ਤੁਹਾਨੂੰ ਮਿਲੇਗੀ ਖ਼ਰੀ ਸ਼ਰਾਬ, ਹਰ ਬੋਤਲ ਉਤੇ ਲੱਗੇਗਾ QR ਕੋਡ, ਜਾਣੋ ਕੀ ਹੋਣਗੇ ਫਾਇਦੇ?

ਹੁਣ ਤੁਹਾਨੂੰ ਮਿਲੇਗੀ ਖ਼ਰੀ ਸ਼ਰਾਬ, ਹਰ ਬੋਤਲ ਉਤੇ ਲੱਗੇਗਾ QR ਕੋਡ, ਜਾਣੋ ਕੀ ਹੋਣਗੇ ਫਾਇਦੇ? (ਸੰਕੇਤਕ ਫੋਟੋ)

ਹੁਣ ਤੁਹਾਨੂੰ ਮਿਲੇਗੀ ਖ਼ਰੀ ਸ਼ਰਾਬ, ਹਰ ਬੋਤਲ ਉਤੇ ਲੱਗੇਗਾ QR ਕੋਡ, ਜਾਣੋ ਕੀ ਹੋਣਗੇ ਫਾਇਦੇ? (ਸੰਕੇਤਕ ਫੋਟੋ)

 • Share this:

  ਸ਼ਰਾਬ ਦੇ ਸ਼ੌਕੀਨਾਂ ਲਈ ਰਾਹਤ ਵਾਲੀ ਖਬਰ ਹੈ। ਹੁਣ ਪੈਸੇ ਖਰਚਣ ਦੇ ਬਾਵਜੂਦ ਨਕਲੀ ਸ਼ਰਾਬ ਮਿਲਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਨੂੰ ਹੁਣ ਖਰੀ ਸ਼ਰਾਬ ਮਿਲੇਗੀ। ਕਿਉਂਕਿ ਹੁਣ ਹਰ ਬੋਤਲ ਉਤੇ QR ਕੋਡ ਲੱਗਾ ਹੋਵੇਗਾ। ਫਿਲਹਾਲ ਇਹ ਫੈਸਲਾ ਰਾਜਸਥਾਨ ਸਰਕਾਰ ਨੇ ਲਿਆ ਹੈ।

  ਰਾਜਸਥਾਨ ਵਿਚ ਨਾਜਾਇਜ਼ ਸ਼ਰਾਬ ਦੀ ਸਪਲਾਈ ਰੋਕਣ ਲਈ ਨਵੀਂ ਆਬਕਾਰੀ ਨੀਤੀ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੂੰ ਹੁਣ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ‘ਟਰੈਕ ਐਂਡ ਟਰੇਸ’ (Track & Trace 'policy) ਨੀਤੀ ਉਤਪਦਨ ਤੋਂ ਵਿੱਕਰੀ ਤੱਕ ਦੇ ਸਾਰੇ ਚੈਨਲਾਂ ਵਿਚ ਲਾਗੂ ਕੀਤਾ ਜਾ ਰਿਹਾ ਹੈ। ਇਸ ਨਾਲ ਖਰੀਦਦਾਰਾਂ ਨੂੰ ਸਿਰਫ ਖਰੀ ਸ਼ਰਾਬ ਹੀ ਮਿਲੇਗੀ। ਇਸ ਲਈ ਹੁਣ ਸ਼ਰਾਬ ਦੀਆਂ ਬੋਤਲਾਂ ਉਤੇ  ਕਿਊਆਰ ਕੋਡ (QR Code) ਲਗਾਇਆ ਜਾਵੇਗਾ। ਇਸ ਕੋਡ ਰਾਹੀਂ ਗਾਹਕ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਸਕੇਗਾ। ਇਸ ਦੇ ਨਾਲ ਹੀ, ਸ਼ਰਾਬ ਦੀਆਂ ਦੁਕਾਨਾਂ ਉਤੇ ਵੀ ਬੋਤਲ 'ਤੇ ਸਿਰਫ ਕਿਊਆਰ ਕੋਡ ਨੂੰ ਸਕੈਨ ਕਰਕੇ ਵੇਚਿਆ ਜਾਵੇਗਾ।

  ਰਾਜਸਥਾਨ ਵਿਚ ਪਿਛਲੇ ਕੁਝ ਸਮੇਂ ਤੋਂ ਮਿਲਾਵਟੀ ਸ਼ਰਾਬ ਇੱਕ ਵੱਡੀ ਸਮੱਸਿਆ ਵਜੋਂ ਸਾਹਮਣੇ ਆਈ ਹੈ। ਇਕ ਪਾਸੇ ਜਿੱਥੇ ਲੋਕਾਂ ਦੀ ਸਿਹਤ ਨੂੰ ਖਤਰਾ ਪੈਦਾ ਹੋ ਰਿਹਾ ਹੈ, ਉਥੇ ਹੀ ਸਰਕਾਰ ਨੂੰ ਮਾਲੀਏ ਦਾ ਘਾਟਾ ਵੀ ਮਹਿਸੂਸ ਹੋ ਰਿਹਾ ਹੈ। ਇਸ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਰਾਜ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਵਿਚ ਨਵੀਂ ਤਕਨੀਕ ਦੀ ਵਰਤੋਂ ਕਰਨ ਦਾ ਪ੍ਰਬੰਧ ਕੀਤਾ ਹੈ।

  ਆਬਕਾਰੀ ਵਿਭਾਗ ਦੁਆਰਾ ਨਿਗਰਾਨੀ ਲਈ ਤਿਆਰ ਕੀਤੇ ਗਏ ਹਾਈ-ਟੈਕਨਿਕ ਵਿਧੀ ਦੇ ਤਹਿਤ ਸ਼ਰਾਬ ਨੂੰ ਉਤਪਾਦਨ ਤੋਂ ਵਿਕਰੀ ਤੱਕ ਟਰੈਕ ਕੀਤਾ ਜਾ ਸਕਦਾ ਹੈ। ਹਰ ਬੋਤਲ 'ਤੇ ਇਕ ਹੋਲੋਗ੍ਰਾਮ ਲਗਾਇਆ ਜਾਵੇਗਾ। ਇਸ 'ਤੇ ਲੱਗੇ ਬਾਰ ਕੋਡ ਤੋਂ ਹਰ ਕਿਸਮ ਦੀ ਜਾਣਕਾਰੀ ਉਪਲਬਧ ਹੋਵੇਗੀ। ਸ਼ਰਾਬ ਕਿਸ ਕੰਪਨੀ ਦੀ ਹੈ, ਸ਼ਰਾਬ ਦਾ ਉਤਪਾਦਨ ਕਦੋਂ ਹੋਇਆ, ਕਿਹੜੇ ਠੇਕੇ 'ਤੇ ਸ਼ਰਾਬ ਦੀ ਬੋਤਲ ਸਪਲਾਈ ਕੀਤੀ ਅਤੇ ਕਿੰਨੀ ਵਿਕੀ। ਇਸ ਨੂੰ ਟਰੈਕ ਵੀ ਕੀਤਾ ਜਾ ਸਕਦਾ ਹੈ।

  ਇਸ ਪ੍ਰਣਾਲੀ ਦਾ ਫਾਇਦਾ ਇਹ ਹੋਵੇਗਾ ਕਿ ਖਰੀਦਦਾਰ ਖਰੀ ਸ਼ਰਾਬ ਪ੍ਰਾਪਤ ਕਰਨ ਦੇ ਯੋਗ ਹੋਵੇਗਾ। ਇਸ ਲਈ ਆਬਕਾਰੀ ਵਿਭਾਗ ਵੱਲੋਂ ਇਕ ਐਪ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਐਪ ਨੂੰ ਡਾਉਨਲੋਡ ਕਰਨ ਨਾਲ ਗਾਹਕ ਬੋਤਲ ਦਾ ਬਾਰ ਕੋਡ ਸਕੈਨ ਕਰ ਸਕੇਗਾ ਅਤੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕੇਗਾ।

  Published by:Gurwinder Singh
  First published:

  Tags: Illegal liquor, Liquor, Liquor stores