• Home
  • »
  • News
  • »
  • national
  • »
  • JAIPUR RAJASTHAN PANCHAYT ELECTION RESULT 2021 CONGRESS MADE A DENT IN THE BJP STRONGHOLD SNATCH JAIPUR JODHPUR ZILA PARISHAD

Rajasthan Panchayat Result: ਕਾਂਗਰਸ ਨੇ ਮਾਰੀ ਬਾਜ਼ੀ, ਭਾਜਪਾ ਦੇ ਗੜ੍ਹ 'ਚ ਲਾਈ ਸੇਂਧ

Rajasthan Panchayat Result: ਕਾਂਗਰਸ ਨੇ ਮਾਰੀ ਬਾਜ਼ੀ, ਭਾਜਪਾ ਦੇ ਗੜ੍ਹ 'ਚ ਲਾਈ ਸੇਂਧ (ਫਾਇਲ ਫੋਟੋ)

Rajasthan Panchayat Result: ਕਾਂਗਰਸ ਨੇ ਮਾਰੀ ਬਾਜ਼ੀ, ਭਾਜਪਾ ਦੇ ਗੜ੍ਹ 'ਚ ਲਾਈ ਸੇਂਧ (ਫਾਇਲ ਫੋਟੋ)

  • Share this:
    ਕਾਂਗਰਸ ਨੇ ਰਾਜਸਥਾਨ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਚੋਣਾਂ ਵਿਚ ਬਾਜ਼ੀ ਮਾਰ ਲਈ ਹੈ। ਇੰਨਾ ਹੀ ਨਹੀਂ, ਕਾਂਗਰਸ ਨੇ ਕੁਝ ਥਾਵਾਂ 'ਤੇ ਭਾਜਪਾ ਦੇ ਗੜ੍ਹ ਵਿਚ ਵੀ ਸੇਂਧ ਲਾਈ ਹੈ, ਜਿਹੜੀਆਂ ਸੀਟਾਂ ਉਤੇ ਭਾਜਪਾ ਰਵਾਇਤੀ ਤੌਰ 'ਤੇ ਜਿੱਤਦੀ ਆਈ ਸੀ, ਉਹ ਇਸ ਚੋਣ ਵਿੱਚ ਕਾਂਗਰਸ ਦੇ ਕੋਲ ਆ ਗਈਆਂ ਹਨ।

    ਜ਼ਿਲ੍ਹਾ ਪ੍ਰੀਸ਼ਦ ਦੇ ਦੋ ਸਭ ਤੋਂ ਵੱਡੇ ਬੋਰਡ ਜੈਪੁਰ ਅਤੇ ਜੋਧਪੁਰ ਭਾਜਪਾ ਤੋਂ ਖੋਹ ਲਏ ਹਨ। ਕਾਂਗਰਸ ਛੇ ਵਿੱਚੋਂ ਚਾਰ ਜ਼ਿਲ੍ਹਾ ਪ੍ਰੀਸ਼ਦਾਂ ਵਿੱਚ ਬੋਰਡ ਬਣਾਉਣ ਦੀ ਸਥਿਤੀ ਵਿੱਚ ਹੈ। ਭਾਜਪਾ ਨੂੰ ਸਿਰਫ ਇੱਕ ਸਿਰੋਹੀ ਜ਼ਿਲ੍ਹਾ ਪ੍ਰੀਸ਼ਦ ਵਿੱਚ ਪੂਰਨ ਬਹੁਮਤ ਮਿਲਿਆ ਹੈ। ਰਾਜ ਦੇ ਛੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ 78 ਪੰਚਾਇਤ ਸੰਮਤੀਆਂ ਦੀਆਂ ਚੋਣਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਦੋਵਾਂ ਥਾਵਾਂ 'ਤੇ ਕਾਂਗਰਸ ਨੂੰ ਫਾਇਦਾ ਹੋਇਆ ਹੈ।

    ਜਿੱਥੋਂ ਤੱਕ ਪੰਚਾਇਤ ਸੰਮਤੀਆਂ ਦਾ ਸਬੰਧ ਹੈ, 78 ਪੰਚਾਇਤ ਸੰਮਤੀਆਂ ਵਿੱਚੋਂ 26 ਉਤੇ ਕਾਂਗਰਸ ਅਤੇ 14 ਉਤੇ ਭਾਜਪਾ ਦਾ ਪੱਲੜਾ ਭਾਰੀ ਹੈ। ਜੇ ਵਾਰਡ ਪੱਧਰ 'ਤੇ ਚਰਚਾ ਹੋਵੇ ਤਾਂ 1564 ਵਾਰਡਾਂ ਵਿੱਚੋਂ 670 ਵਿੱਚ ਕਾਂਗਰਸ, 551 ਵਿੱਚ ਭਾਜਪਾ, 290 ਵਿੱਚ ਆਜ਼ਾਦ ਅਤੇ 40 ਵਿੱਚ ਆਰਐਲਪੀ ਨੇ ਜਿੱਤ ਦਾ ਐਲਾਨ ਕੀਤਾ ਹੈ।

    ਰਾਜ ਦੀਆਂ 38 ਪੰਚਾਇਤਾਂ ਵਿੱਚ ਆਜ਼ਾਦ ਉਮੀਦਵਾਰਾਂ ਦੀ ਭੂਮਿਕਾ ਅਹਿਮ ਹੋਵੇਗੀ। ਸਭ ਤੋਂ ਦਿਲਚਸਪ ਨਤੀਜਾ ਭਰਤਪੁਰ ਜ਼ਿਲ੍ਹੇ ਦਾ ਰਿਹਾ। ਇੱਥੇ ਭਾਜਪਾ-ਕਾਂਗਰਸ ਜਾਂ ਹੋਰ ਪਾਰਟੀਆਂ ਵਿੱਚੋਂ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਿਆ ਹੈ। ਸਾਰੀਆਂ ਪੰਚਾਇਤਾਂ ਵਿੱਚ ਆਜ਼ਾਦ ਉਮੀਦਵਾਰਾਂ ਦਾ ਬੋਲਬਾਲਾ ਹੈ। ਇਸੇ ਤਰ੍ਹਾਂ ਭਰਤਪੁਰ ਜ਼ਿਲ੍ਹਾ ਪ੍ਰੀਸ਼ਦ ਵਿੱਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਹੈ।

    ਇਹ ਪੰਚਾਇਤ ਚੋਣਾਂ 26 ਤੇ 29 ਅਗਸਤ ਅਤੇ ਪਹਿਲੀ ਸਤੰਬਰ ਨੂੰ ਤਿੰਨ ਪੜਾਵਾਂ ਵਿੱਚ ਹੋਈਆਂ ਸਨ ਅਤੇ ਚੋਣਾਂ ਦੀ ਗਿਣਤੀ ਸ਼ਨਿਚਰਵਾਰ ਨੂੰ ਸਵੇਰੇ ਸ਼ੁਰੂ ਹੋਈ ਸੀ। ਭਰਤਪੁਰ, ਦੌਸਾ, ਜੈਪੁਰ, ਜੋਧਪੁਰ, ਸਵਾਈ ਮਾਧੋਪੁਰ ਤੇ ਸਿਰੋਹੀ ਛੇ ਜ਼ਿਲ੍ਹਿਆਂ ਦੀਆਂ 78 ਪੰਚਾਇਤ ਸਮਿਤੀਆਂ ਲਈ 1564 ਮੈਂਬਰਾਂ ਦੀ ਚੋਣ ਹੋਈ ਹੈ।
    Published by:Gurwinder Singh
    First published: