• Home
 • »
 • News
 • »
 • national
 • »
 • JAIPUR RPS HIRALAL SAINI AND FEMALE CONSTABLE DISMISSED KNOWN FOR DIRTY LOVE STORY VIDEO

Porn Video Case: ਸਰਕਾਰ ਨੇ ਡੀਐੱਸਪੀ ਤੇ ਮਹਿਲਾ ਕਾਂਸਟੇਬਲ ਨੂੰ ਕੀਤਾ ਬਰਖ਼ਾਸਤ

Porn Video Case: ਸਰਕਾਰ ਨੇ ਡੀਐੱਸਪੀ ਤੇ ਮਹਿਲਾ ਕਾਂਸਟੇਬਲ ਨੂੰ ਕੀਤਾ ਬਰਖ਼ਾਸਤ (ਫਾਇਸ ਫੋਟੋ)

 • Share this:
  ਰਾਜਸਥਾਨ ਸਰਕਾਰ ਨੇ ਰਾਜਸਥਾਨ ਪੁਲਿਸ ਸੇਵਾ (ਆਰਪੀਐੱਸ) ਦੇ ਮੁਅੱਤਲ ਡੀਐੱਸਪੀ ਅਤੇ ਮਹਿਲਾ ਕਾਂਸਟੇਬਲ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਹ ਅਧਿਕਾਰੀ ਅਤੇ ਮਹਿਲਾ ਕਾਂਸਟੇਬਲ ਹਾਲ ਹੀ ਵਿੱਚ ਇਤਰਾਜ਼ਯੋਗ ਵੀਡੀਓ ਕਾਰਨ ਵਿਵਾਦਾਂ ਵਿੱਚ ਆਏ ਸਨ।

  ਇਸ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਰਾਜਸਥਾਨ ਦੇ ਡੀਜੀਪੀ ਨੇ ਦੋਵਾਂ ਨੂੰ ਸੇਵਾਵਾਂ ਤੋਂ ਬਰਖਾਸਤ ਕਰਨ ਦੀ ਪੁਸ਼ਟੀ ਕੀਤੀ ਹੈ। ਦੋਵੇਂ ਇਕ ਸਵੀਮਿੰਗ ਪੂਲ ਵਿੱਚ ਇਤਰਾਜ਼ਯੋਗ ਹਾਲਤ ਵਿੱਚ ਸਨ ਤੇ ਕਾਂਸਟੇਬਲ ਦਾ 6 ਸਾਲ ਦਾ ਬੱਚਾ ਵੀ ਉਨ੍ਹਾਂ ਦੇ ਨੇੜੇ ਸੀ।

  ਇਸ ਦੌਰਾਨ ਹੀਰਾਲਾਲ ਸੈਣੀ ਨੂੰ ਸ਼ੁੱਕਰਵਾਰ ਨੂੰ ਪੋਕਸੋ ਅਦਾਲਤ ਵਿੱਚ ਪੇਸ਼ ਕੀਤਾ ਗਿਆ। 6 ਸਾਲ ਦੇ ਬੱਚੇ ਨਾਲ ਪੂਲ ਵਿੱਚ ਬੇਸ਼ਰਮੀ ਦੀ ਹੱਦ ਪਾਰ ਕਰਨ ਵਾਲੇ ਹੀਰਾਲਾਲ ਸੈਣੀ ਦੀ ਅਦਾਲਤ ਨੇ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ।

  ਮੁਅੱਤਲ ਆਰਪੀਐਸ ਹੀਰਾਲਾਲ ਸੈਣੀ, ਜਿਸ ਨੇ ਸਵਿਮਿੰਗ ਪੂਲ ਵਿੱਚ ਇੱਕ ਬੱਚੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਸਨ, ਨੂੰ ਫਿਲਹਾਲ ਜੇਲ੍ਹ ਵਿੱਚ ਰਹਿਣਾ ਪਵੇਗਾ। ਇਸ ਦੌਰਾਨ, ਰਾਜ ਸਰਕਾਰ ਨੇ ਹੀਰਾਲਾਲ ਅਤੇ ਮਹਿਲਾ ਕਾਂਸਟੇਬਲ ਨੂੰ ਬਰਖਾਸਤ ਦਿੱਤਾ ਹੈ ਜੋ ਸਵਿਮਿੰਗ ਪੂਲ ਵਿੱਚ ਇਕੱਠੇ ਨਜ਼ਰ ਆਈ ਸੀ। ਪ੍ਰਸੋਨਲ ਵਿਭਾਗ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ।

  ਇੱਥੇ, ਪੋਕਸੋ ਕੋਰਟ ਨੇ ਹੀਰਾਲਾਲ ਸੈਣੀ ਦੀ ਜ਼ਮਾਨਤ ਰੱਦ ਕਰਦੇ ਹੋਏ ਕਿਹਾ ਕਿ ਜਾਂਚ ਅਜੇ ਪੂਰੀ ਨਹੀਂ ਹੋਈ ਹੈ। ਇਸ ਲਈ ਦੋਸ਼ੀ ਨੂੰ ਜ਼ਮਾਨਤ ਦਾ ਲਾਭ ਨਹੀਂ ਦਿੱਤਾ ਜਾ ਸਕਦਾ। ਬਰਖਾਸਤ ਆਰਪੀਐਸ ਹੀਰਾਲਾਲ ਸੈਣੀ ਦੀ ਮਹਿਲਾ ਕਾਂਸਟੇਬਲ ਨਾਲ ਪੂਲ ਵਿੱਚ ਅਸ਼ਲੀਲ ਹਰਕਤਾਂ ਕਰਨ ਦੇ ਵੀਡੀਓ ਸਾਹਮਣੇ ਆਏ ਸਨ। ਇਸ ਤੋਂ ਬਾਅਦ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
  Published by:Gurwinder Singh
  First published:
  Advertisement
  Advertisement