• Home
 • »
 • News
 • »
 • national
 • »
 • JAIPUR SHOCKING CRIME 3 SISTERS ALONG WITH 2 KIDS COMMIT SUICIDE BY JUMPING INTO WELL IN JAIPUR

ਖੂਹ ਵਿਚੋਂ ਮਿਲੀਆਂ 3 ਸਕੀਆਂ ਭੈਣਾਂ ਤੇ 2 ਬੱਚਿਆਂ ਦੀਆਂ ਲਾਸ਼ਾਂ

ਖੂਹ ਵਿਚੋਂ ਮਿਲੀਆਂ 3 ਸਕੀਆਂ ਭੈਣਾਂ ਤੇ 2 ਬੱਚਿਆਂ ਦੀਆਂ ਲਾਸ਼ਾਂ (ਫਾਇਲ ਫੋਟੋ)

 • Share this:
  ਰਾਜਸਥਾਨ ਦੇ ਦੁਦੂ ਇਲਾਕੇ ਵਿਚ ਇਕ ਖੂਹ ਵਿਚੋਂ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ 'ਚ 2 ਗਰਭਵਤੀ ਔਰਤਾਂ ਤੇ ਇਕ 20 ਦਿਨਾ ਦਾ ਬੱਚਾ ਸ਼ਾਮਲ ਹੈ।

  ਪੁਲਿਸ ਨੂੰ ਸ਼ੱਕ ਹੈ ਕਿ ਇਹ ਮਾਮਲਾ ਖ਼ੁਦਕੁਸ਼ੀ ਦਾ ਹੈ। ਪੁਲਿਸ ਨੇ ਕਿਹਾ ਕਿ ਮਿ੍ਤਕਾਂ 'ਚ ਤਿੰਨ ਸਕੀਆਂ ਭੈਣਾਂ ਸ਼ਾਮਲ ਸਨ, ਜੋ ਛੋਟੀ ਉਮਰ 'ਚ ਹੀ ਇਕੋ ਪਰਿਵਾਰ 'ਚ ਵਿਆਹੀਆਂ ਗਈਆਂ ਸਨ ਅਤੇ ਉਨ੍ਹਾਂ ਦੇ 2 ਬੱਚੇ ਸਨ। ਪੁਲਿਸ ਮੁਤਾਬਕ ਉਹ ਬੀਤੇ ਚਾਰ ਦਿਨਾਂ ਤੋਂ ਲਾਪਤਾ ਸਨ।

  ਉਹ 25 ਮਈ ਨੂੰ ਬਾਜ਼ਾਰ ਜਾਣ ਦਾ ਕਹਿ ਕੇ ਘਰੋਂ ਗਏ ਸਨ ਪਰ ਇਸ ਤੋਂ ਬਾਅਦ ਨਹੀਂ ਪਰਤੇ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੱਖ-ਵੱਖ ਇਲਾਕਿਆਂ ਵਿਚ ਉਨ੍ਹਾਂ ਦੀ ਗੁੰਮਸ਼ੁੰਦਗੀ ਦੇ ਪੋਸਟਰ ਵੀ ਲਗਾਏ ਅਤੇ ਸ਼ਿਕਾਇਤ ਵੀ ਦਰਜ ਕਰਵਾਈ।

  ਇਲਾਕੇ ਦੇ ਐਸ. ਐਚ. ਓ. ਚੇਤਰਾਮ ਨੇ ਕਿਹਾ ਕਿ ਲਾਸ਼ਾਂ ਨੂੰ ਖੂਹ 'ਚੋਂ ਬਾਹਰ ਕੱਢਣ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਲੜਕੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਹੁਰੇ ਪਰਿਵਾਰ ਖ਼ਿਲਾਫ਼ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਲੜਕੀਆਂ ਦੇ ਸਹੁਰਾ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਹੈ।

  ਪੁਲਿਸ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਦੁਪਹਿਰ ਵੇਲੇ ਥਾਣਾ ਸਦਰ ਖੇਤਰ ਵਿੱਚ ਸਥਿਤ ਇੱਕ ਪਿੰਡ ਵਿੱਚੋਂ ਇੱਕੋ ਪਰਿਵਾਰ ਦੇ ਪੰਜ ਮੈਂਬਰ ਲਾਪਤਾ ਹੋ ਗਏ ਸਨ। ਇਨ੍ਹਾਂ ਵਿਚ 27 ਸਾਲਾ ਕਾਲੂ ਦੇਵੀ ਮੀਨਾ, ਛੋਟੀ ਭੈਣ 23 ਸਾਲਾ ਮਮਤਾ ਮੀਨਾ, ਸਭ ਤੋਂ ਛੋਟੀ 20 ਸਾਲਾ ਕਮਲੇਸ਼ ਮੀਨਾ ਸ਼ਾਮਲ ਸਨ।

  ਤਿੰਨੇ ਭੈਣਾਂ ਆਪਣੇ ਚਾਰ ਸਾਲਾ ਅਤੇ ਇੱਕ ਹੋਰ ਵੀਹ ਦਿਨਾਂ ਦੇ ਬੱਚੇ ਨੂੰ ਲੈ ਕੇ ਦੁਪਹਿਰ ਨੂੰ ਬਾਜ਼ਾਰ ਜਾਣ ਦਾ ਕਹਿ ਕੇ ਨਿਕਲੀਆਂ ਸਨ, ਪਰ ਸ਼ਾਮ ਤੱਕ ਵਾਪਸ ਨਹੀਂ ਆਈਆਂ। ਪਰਿਵਾਰ ਵਾਲਿਆਂ ਨੇ ਭਾਲ ਸ਼ੁਰੂ ਕਰ ਦਿੱਤੀ। ਜਦੋਂ ਉਹ ਰਾਤ ਤੱਕ ਵੀ ਵਾਪਸ ਨਹੀਂ ਪਰਤੀਆਂ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸ਼ਨੀਵਾਰ ਸਵੇਰੇ ਪਿੰਡ ਦੇ ਹੀ ਇਕ ਖੇਤ 'ਚ ਸਥਿਤ ਖੂਹ 'ਚੋਂ ਪੰਜਾਂ ਦੀਆਂ ਲਾਸ਼ਾਂ ਮਿਲੀਆਂ।
  Published by:Gurwinder Singh
  First published: