Home /News /national /

ਉਦੈਪੁਰ ਹੱਤਿਆ ਕਾਂਡ: ਜੈਪੁਰ ਅਦਾਲਤ ਵਿਚ ਪੇਸ਼ੀ ਦੌਰਾਨ ਮੁਲਜ਼ਮਾਂ ਦੀ ਕੁੱਟਮਾਰ

ਉਦੈਪੁਰ ਹੱਤਿਆ ਕਾਂਡ: ਜੈਪੁਰ ਅਦਾਲਤ ਵਿਚ ਪੇਸ਼ੀ ਦੌਰਾਨ ਮੁਲਜ਼ਮਾਂ ਦੀ ਕੁੱਟਮਾਰ

ਉਦੈਪੁਰ ਹੱਤਿਆ ਕਾਂਡ: ਜੈਪੁਰ ਅਦਾਲਤ ਵਿਚ ਪੇਸ਼ੀ ਦੌਰਾਨ ਮੁਲਜ਼ਮਾਂ ਦੀ ਕੁੱਟਮਾਰ

ਉਦੈਪੁਰ ਹੱਤਿਆ ਕਾਂਡ: ਜੈਪੁਰ ਅਦਾਲਤ ਵਿਚ ਪੇਸ਼ੀ ਦੌਰਾਨ ਮੁਲਜ਼ਮਾਂ ਦੀ ਕੁੱਟਮਾਰ

  • Share this:
    ਉਦੈਪੁਰ ਕਤਲ ਕਾਂਡ ਦੇ ਚਾਰੇ ਮੁਲਜ਼ਮਾਂ ਦੀ ਜੈਪੁਰ ਅਦਾਲਤ ਤੋਂ ਬਾਹਰ ਜਾਣ ਸਮੇਂ ਕੁੱਟ ਮਾਰ ਕੀਤੀ ਗਈ। ਕਿਸੇ ਵੀ ਵਕੀਲ ਨੇ ਮੁਲਜ਼ਮਾਂ ਦੀ ਪੈਰਵੀ ਨਹੀਂ ਕੀਤੀ। ਐਨਆਈਏ ਨੇ ਚਾਰਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਵਾਪਸ ਅਜਮੇਰ ਜੇਲ੍ਹ ਲਿਜਾਏ ਜਾਣ ਦੌਰਾਨ ਲੋਕਾਂ ਦਾ ਗੁੱਸਾ ਮੁਲਜ਼ਮਾਂ ’ਤੇ ਭੜਕ ਗਿਆ। ਉਨ੍ਹਾਂ ਮੁਲਜ਼ਮਾਂ ਦੀ ਕੁੱਟਮਾਰ ਕੀਤੀ।

    ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਪੁਲਿਸ ਟੀਮ ਏਟੀਐਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ (ਐਸਓਜੀ) ਦੇ ਦਫ਼ਤਰ ਪਹੁੰਚੀ। NIA ਨੇ ATS ਤੋਂ ਸਾਰੇ ਦਸਤਾਵੇਜ਼ੀ ਸਬੂਤ ਇਕੱਠੇ ਕੀਤੇ।

    ਇਸ ਤੋਂ ਬਾਅਦ ਕਨ੍ਹਈਆ ਲਾਲ ਕਤਲ ਕਾਂਡ ਦੇ ਦੋ ਮੁੱਖ ਮੁਲਜ਼ਮਾਂ ਮੁਹੰਮਦ ਰਿਆਜ਼ ਅਖ਼ਤਰੀ, ਗ਼ੌਸ ਮੁਹੰਮਦ ਅਤੇ ਉਨ੍ਹਾਂ ਦੇ ਸਾਥੀਆਂ ਆਸਿਫ਼ ਤੇ ਮੋਹਸੀਨ ਸਮੇਤ ਚਾਰ ਮੁਲਜ਼ਮਾਂ ਨੂੰ ਐਨਆਈਏ ਤੇ ਏਟੀਐਸ ਦੀ ਟੀਮ ਨੇ ਅਦਾਲਤ ਵਿੱਚ ਪੇਸ਼ ਕੀਤਾ।


    ਸੁਰੱਖਿਆ ਕਾਰਨਾਂ ਕਰਕੇ ਅਦਾਲਤ ਅਤੇ ਸ਼ਹਿਰ ਦੇ ਖੇਤਰਾਂ ਵਿੱਚ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ।
    Published by:Gurwinder Singh
    First published:

    ਅਗਲੀ ਖਬਰ