Home /News /national /

ਜੈਪੁਰ : ਅਣਪਛਾਤੇ ਹਮਲਾਵਰਾਂ ਨੇ ਗੋਲੀ ਨਾਲ ਹਮਲਾ ਕਰ ਕੇ ਔਰਤ ਨੂੰ ਕੀਤਾ ਜ਼ਖਮੀਂ,ਇੱਕ ਸਾਲ ਪਹਿਲਾਂ ਕਰਵਾਈ ਸੀ ਲਵ ਮੈਰਿਜ

ਜੈਪੁਰ : ਅਣਪਛਾਤੇ ਹਮਲਾਵਰਾਂ ਨੇ ਗੋਲੀ ਨਾਲ ਹਮਲਾ ਕਰ ਕੇ ਔਰਤ ਨੂੰ ਕੀਤਾ ਜ਼ਖਮੀਂ,ਇੱਕ ਸਾਲ ਪਹਿਲਾਂ ਕਰਵਾਈ ਸੀ ਲਵ ਮੈਰਿਜ

ਗੋਲੀ ਨਾਲ ਹਮਲਾ ਕਰ ਕੇ ਔਰਤ ਨੂੰ ਕੀਤਾ ਜ਼ਖਮੀਂ,ਇੱਕ ਸਾਲ ਪਹਿਲਾਂ ਕਰਵਾਈ ਸੀ ਲਵ ਮੈਰਿਜ

ਗੋਲੀ ਨਾਲ ਹਮਲਾ ਕਰ ਕੇ ਔਰਤ ਨੂੰ ਕੀਤਾ ਜ਼ਖਮੀਂ,ਇੱਕ ਸਾਲ ਪਹਿਲਾਂ ਕਰਵਾਈ ਸੀ ਲਵ ਮੈਰਿਜ

ਇੱਕ ਔਰਤ ਦੇ ਉੱਪਰ ਬੁੱਧਵਾਰ ਨੂੰ  ਦਿਨ-ਦਿਹਾੜੇ ਕੁੱਝ ਲੋਕਾਂ ਨੇ ਗੋਲੀ ਚਲਾ ਕੇ ਹਮਲਾ ਕਰ ਦਿੱਤਾ। ਗੋਲੀ ਲੱਗਣ ਦੇ ਨਾਲ ਜ਼ਖ਼ਮੀ ਹੋਈ ਔਰਤ ਦਾ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਦੇ ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਅੰਜਲੀ ਨਾਮ ਦੀ ਇਹ ਔਰਤ ਆਪਣੇ ਦਫ਼ਤਰ ਦੇ ਸਾਹਮਣੇ ਆਪਣਾ ਸਕੂਟਰ ਖੜ੍ਹਾ ਕਰ ਰਹੀ ਸੀ।ਪਰ ਉੱਥੇ ਪਹਿਲਾਂ ਤੋਂ ਉਡੀਕ ਕਰ ਰਹੇ ਦੋ ਲੋਕਾਂ ਨੇ ਉਸ ਦੇ ਉੱਪਰ ਗੋਲੀ ਚਲਾ ਦਿੱਤੀ।

ਹੋਰ ਪੜ੍ਹੋ ...
 • Share this:

  ਜੈਪੁਰ ਦੇ ਮੁਰਲੀਪੁਰਾ ਇਲਾਕੇ ਦੇ ਵਿੱਚ ਇੱਕ ਔਰਤ ਦੇ ਉੱਪਰ ਬੁੱਧਵਾਰ ਨੂੰ  ਦਿਨ-ਦਿਹਾੜੇ ਕੁੱਝ ਲੋਕਾਂ ਨੇ ਗੋਲੀ ਚਲਾ ਕੇ ਹਮਲਾ ਕਰ ਦਿੱਤਾ। ਗੋਲੀ ਲੱਗਣ ਦੇ ਨਾਲ ਜ਼ਖ਼ਮੀ ਹੋਈ ਔਰਤ ਦਾ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਦੇ ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਅੰਜਲੀ ਨਾਮ ਦੀ ਇਹ ਔਰਤ ਆਪਣੇ ਦਫ਼ਤਰ ਦੇ ਸਾਹਮਣੇ ਆਪਣਾ ਸਕੂਟਰ ਖੜ੍ਹਾ ਕਰ ਰਹੀ ਸੀ।ਪਰ ਉੱਥੇ ਪਹਿਲਾਂ ਤੋਂ ਉਡੀਕ ਕਰ ਰਹੇ ਦੋ ਲੋਕਾਂ ਨੇ ਉਸ ਦੇ ਉੱਪਰ ਗੋਲੀ ਚਲਾ ਦਿੱਤੀ। ਪੁਲਿਸ ਨੇ ਦੱਸਿਆ ਕਿ ਅੰਜਲੀ ਨੂੰ ਪਿੱਠ ਦੇ ਵਿੱਚ ਗੋਲੀ ਮਾਰੀ ਗਈ ਹੈ ਜਿਸ ਦਾ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ।

  ਓਧਰ ਦੂਜੇ ਪਾਸੇ ਜ਼ਖਮੀ ਔਰਤ ਦੇ ਪਤੀ ਅਬਦੁੱਲ ਲਤੀਫ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਪਿਛਲੇ ਸਾਲ ਉਸ ਨੇ ਅੰਜਲੀ ਨਾਲ ਲਵ ਮੈਰਿਜ ਕਰਵਾਈ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਇਸ ਗੱਲ ਤੋਂ ਖ਼ੁਸ਼ ਨਹੀਂ ਸਨ । ਜਿਸ ਲਈ ਉਹ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਸਨ। ਜਿਸ ਤੋਂ ਬਾਅਦ ਉਹ ਕਿਰਾਏ ਦੇ ਮਕਾਨ ਵਿੱਚ ਮੁਰਲੀਪੁਰਾ ਇਲਾਕੇ ਦੇ ਵਿੱਚ ਰਹਿਣ ਲੱਗੇ। ਅਬਦੁੱਲ ਲੀਫ ਨੇ ਸ਼ੱਕ ਜਤਾਇਆ ਕਿ ਉਸ ਦੀ ਪਤੀ ’ਤੇ ਗੋਲੀ ਚਲਾਉਣ ਦੇ ਪਿੱਛੇ ਉਸ ਦੇ ਵੱਡੇ ਭਰਾ ਅਜੀਜ ਅਤੇ ਉਸ ਦੇ ਦੋਸਤਾਂ ਦਾ ਹੱਥ ਹੋ ਸਕਦਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।

  Published by:Shiv Kumar
  First published:

  Tags: Firing, India, Love Marriage, Rajasthan, Women