ਡਿਲੀਵਰੀ ਦੌਰਾਨ ਨਰਸ ਵੱਲੋਂ ਜ਼ੋਰ ਦੀ ਬੱਚਾ ਖਿੱਚਣ ਕਰਕੇ ਬੱਚੇ ਦੇ ਹੋਏ 2 ਟੋਟੇ, ਸਰੀਰ ਬਾਹਰ ਆਇਆ ਤੇ ਸਿਰ ਗਰਭ ਦੇ ਅੰਦਰ


Updated: January 11, 2019, 1:31 PM IST
ਡਿਲੀਵਰੀ ਦੌਰਾਨ ਨਰਸ ਵੱਲੋਂ ਜ਼ੋਰ ਦੀ ਬੱਚਾ ਖਿੱਚਣ ਕਰਕੇ ਬੱਚੇ ਦੇ ਹੋਏ 2 ਟੋਟੇ, ਸਰੀਰ ਬਾਹਰ ਆਇਆ ਤੇ ਸਿਰ ਗਰਭ ਦੇ ਅੰਦਰ
ਡਿਲੀਵਰੀ ਦੌਰਾਨ ਨਰਸ ਵੱਲੋਂ ਜ਼ੋਰ ਦੀ ਬੱਚਾ ਖਿੱਚਣ ਕਰਕੇ ਬੱਚੇ ਦੇ ਹੋਏ 2 ਟੋਟੇ

Updated: January 11, 2019, 1:31 PM IST
ਜੈਸਲਮੇਰ ਦੇ ਰਾਮਗੜ੍ਹ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਨੇ ਡਿਲੀਵਰੀ ਦੌਰਾਨ ਬੱਚੇ ਨੂੰ ਇੰਨੀ ਜ਼ੋਰ ਨਾਲ ਖਿੱਚਿਆ ਕਿ ਉਸ ਦੇ ਦੋ ਟੋਟੇ ਹੋ ਗਏ। ਬੱਚੇ ਦੇ ਸਰੀਰ ਤੱਕ ਦਾ ਹਿੱਸਾ ਤਾਂ ਬਾਹਰ ਆ ਗਿਆ ਪਰ ਸਿਰ ਵਾਲਾ ਹਿੱਸਾ ਮਾਂ ਦੀ ਕੁੱਖ ਦੇ ਅੰਦਰ ਹੀ ਰਹਿ ਗਿਆ। ਡਾਕਟਰਾਂ ਨੇ ਗਰਭਵਤੀ ਦੇ ਘਰ ਵਾਲਿਆਂ ਨੂੰ ਕੁੱਝ ਨਹੀਂ ਦੱਸਿਆ ਤੇ ਮਹਿਲਾ ਨੂੰ ਜੈਸਲਮੇਰ ਲਈ ਰੈਫਰ ਕਰ ਦਿੱਤਾ। ਜੈਸਲਮੇਰ ਤੋਂ ਜੋਧਪੁਰ ਭੇਜ ਦਿੱਤਾ ਗਿਆ। ਇੱਥੋਂ ਹੀ ਉਨ੍ਹਾਂ ਨੂੰ ਪੂਰੇ ਮਾਮਲੇ ਬਾਰੇ ਪਤਾ ਲੱਗਾ।ਤਿੰਨ ਦਿਨ ਪਹਿਲਾਂ ਦੀਕਸ਼ਾ ਕੰਵਰ ਨੂੰ ਪੀੜਾਂ ਦੇ ਬਾਅਦ ਉਸ ਦੇ ਪਰਿਵਾਰ ਵਾਲੇ ਰਾਮਗੜ੍ਹ ਹਸਪਤਾਲ ਲੈ ਗਏ ਸੀ। ਇੱਥੇ ਦਾਖ਼ਲ ਕਰਵਾਉਣ ਬਾਅਦ ਡਾਕਟਰਾਂ ਨੇ ਕਿਹਾ ਕਿ ਮਹਿਲਾ ਨੂੰ ਜੈਸਲਮੇਰ ਲੈ ਜਾਓ।

ਪਰ ਪਰਿਵਾਰ ਵਾਲਿਆਂ ਨੂੰ ਇਹ ਨਹੀਂ ਦੱਸਿਆ ਕਿ ਡਿਲੀਵਰੀ ਦੌਰਾਨ ਬੱਚੇ ਦਾ ਸਿਰ ਮਹਿਲਾ ਦੀ ਕੁੱਖ ਅੰਦਰ ਰਹਿ ਗਿਆ ਹੈ।ਰਾਮਗੜ੍ਹ ਹਸਪਤਾਲ ਦੇ ਡਾ. ਨਿਖਿਲ ਸ਼ਰਮਾ ਨੇ ਦੱਸਿਆ ਕਿ ਗਰਭਵਤੀ ਮਹਿਲਾ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਸੀ ਤਾਂ ਡਾਕਟਰ ਉਸ ਨੂੰ ਡਿਲੀਵਰੀ ਲਈ ਅੰਦਰ ਲੈ ਗਏ ਸੀ। ਉਨ੍ਹਾਂ ਵੇਖਿਆ ਕਿ ਨਵਜਾਤ ਬੱਚੇ ਦੇ ਪੈਰ ਬਾਹਰ ਨਜ਼ਰ ਆ ਰਹੇ ਸੀ ਪਰ ਉਹ ਮ੍ਰਿਤ ਬੱਚਾ ਸੀ। ਉਨ੍ਹਾਂ ਕਿਹਾ ਕਿ ਇੱਥੇ ਪੂਰੀ ਵਿਵਸਥਾ ਨਾ ਹੋਣ ਕਰਕੇ ਮਹਿਲਾ ਨੂੰ ਜੈਸਲਮੇਰ ਰੈਫਰ ਕਰ ਦਿੱਤਾ ਗਿਆ ਸੀ।

ਉੱਧਰ ਜੈਸਲਮੇਰ ਦੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਮਗੜ੍ਹ ਹਸਪਤਾਲ ਵਾਲਿਆਂ ਨੇ ਦੱਸਿਆ ਸੀ ਕਿ ਮਹਿਲਾ ਦਾ ਜਣੇਪਾ ਹੋ ਚੁੱਕਿਆ ਹੈ ਪਰ ਔਲ਼ (ਪਲਸੈਂਟਾ) ਅੰਦਰ ਰਹਿ ਗਿਆ ਹੈ। ਉਨ੍ਹਾਂ ਨੇ ਰਾਤ ਵੇਲੇ ਹੀ ਔਲ਼ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੁਝ ਸਮਝ ਨਹੀਂ ਆਇਆ ਤੇ ਮਹਿਲਾ ਨੂੰ ਜੋਧਪੁਰ ਰੈਫਰ ਕਰ ਦਿੱਤਾ। ਇਸ ਪਿੱਛੋਂ ਜੋਧਪੁਰ ਦੇ ਉਮੇਧ ਹਸਪਤਾਲ ਵਿੱਚ ਡਾਕਟਰਾਂ ਨੇ ਮਹਿਲਾ ਦੀ ਡਿਲੀਵਰੀ ਕੀਤੀ ਤਾਂ ਬੱਚੇ ਦਾ ਸਿਰ ਬਾਹਰ ਕੱਢਿਆ ਗਿਆ। ਪਰਿਵਾਰ ਵਾਲੇ ਬੱਚੇ ਦਾ ਸਿਰ ਲੈ ਕੇ ਥਾਣੇ ਪਹੁੰਚੇ ਤੇ ਮਾਮਲੇ ਦੀ ਸ਼ਿਕਾਇਤ ਕੀਤੀ।ਪੁਲਿਸ ਨੇ ਡਾਕਟਰਾਂ ਨੂੰ ਪੁੱਛਗਿੱਛ ਬਾਅਦ ਬੱਚੇ ਦਾ ਸਰੀਰ ਵੀ ਬਰਾਮਦ ਕਰ ਲਿਆ ਹੈ। ਸੰਬੰਧਤ ਡਾਕਟਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜੋਧਪੁਰ ਦੇ ਡਾਕਟਰਾਂ ਨੇ ਕਿਹਾ ਕਿ ਅਜਿਹਾ ਕੇਸ ਕਦੀਂ ਸਾਹਮਣੇ ਨਹੀਂ ਆਇਆ, ਇਹ ਜਾਂਚ ਦਾ ਵਿਸ਼ਾ ਹੈ। ਇਸ ਮਾਮਲੇ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਵੱਡੀ ਗੱਲ ਇਹ ਹੈ ਕਿ ਇੰਨੀ ਵੱਡੀ ਗੱਲ ਹੋਣ ਦੇ ਬਾਵਜੂਦ ਰਾਮਗੜ੍ਹ ਹਸਪਤਾਲ ਦੇ ਡਾਕਟਰਾਂ ਨੇ ਮਹਿਲਾ ਦੇ ਪਰਿਵਾਰ ਨੂੰ ਕੁਝ ਨਹੀਂ ਦੱਸਿਆ ਤੇ ਜੈਸਲਮੇਰ ਰੈਫਰ ਕਰ ਦਿੱਤਾ।
First published: January 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...