Home /News /national /

ਜੈਸ਼ ਕਮਾਂਡਰ ਪੁਲਵਾਮਾ ਹਮਲੇ ਦਾ ਹੈਂਡਲਰ : ਸੂਤਰ

ਜੈਸ਼ ਕਮਾਂਡਰ ਪੁਲਵਾਮਾ ਹਮਲੇ ਦਾ ਹੈਂਡਲਰ : ਸੂਤਰ

 • Share this:
  ਖੂਫੀਆ ਸੂਤਰਾਂ ਮੁਤਾਬਿਕ ਜੈਸ਼ ਕਮਾਂਡਰ ਅਬਦੁਲ ਰਸ਼ੀਦ ਪੁਲਵਾਮਾ 'ਚ ਹੋਏ ਹਮਲੇ ਦਾ ਹੈਂਡਲਰ ਹੋ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਅੱਤਵਾਦੀਆਂ ਨੇ ਦਸੰਬਰ ਚ ਹਮਲੇ ਦੀ ਤਿਆਰੀ ਕੀਤੀ ਸੀ। ਅਬਦੁਲ ਰਸ਼ੀਦ IED ਦਾ ਮਾਹਿਰ ਹੈ ਤੇ ਅਫ਼ਗ਼ਾਨਿਸਤਾਨ ਤੋਂ ਟਰੇਨਿੰਗ ਲਈ ਸੀ। ਸੂਤਰਾਂ ਮੁਤਾਬਿਕ ਜੈਸ਼ ਦੇ ਕਰੀਬ 35 ਤੋਂ 40 ਜਿਹੜੀ ਦੱਖਣ ਕਸ਼ਮੀਰ 'ਚ ਐਕਟਿਵ ਹਨ।

  ਵੀਰਵਾਰ ਨੂੰ 3.20 ਵਜੇ IED ਬ੍ਲਾਸ੍ਟ ਨਾਲ CRPF ਦੇ ਕਾਫ਼ਲੇ ਦੀ ਇੱਕ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਚ 38 ਜਵਾਨ ਸ਼ਹੀਦ ਹੋਏ। ਪੁਲਵਾਮਾ ਦੇ ਅਵੰਤੀਪੁਰਾ ਦੇ ਗੋਰਿਪੋਰ ਇਲਾਕੇ ਚ CRPF ਦੇ ਕਾਫ਼ਲੇ ਤੇ ਅੱਤਵਾਦੀਆਂ ਨੇ IED ਨਾਲ ਹਮਲਾ ਕੀਤਾ ਤੇ ਫਾਇਰਿੰਗ ਵੀ ਕੀਤੀ।

  ਇਸ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ "ਲੋਕਾਂ ਦਾ ਖ਼ੂਨ ਖੌਲ ਰਿਹਾ ਹੈ ਤੇ ਇਹ ਮੈਂ ਸਮਝ ਰਿਹਾ ਹਾਂ। ਸਾਡੀ ਸੁਰੱਖਿਆ ਬਲਾਂ ਨੂੰ ਪੂਰੀ ਤਰ੍ਹਾਂ ਆਜ਼ਾਦੀ ਦੇ ਦਿੱਤੀ ਗਈ ਹੈ।" ਪ੍ਰਧਾਨ ਮੰਤਰੀ ਨੇ ਸ਼ਹੀਦ ਹੋਏ ਜਵਾਨਾਂ ਲਈ ਦੁੱਖ ਪ੍ਰਗਟਾਇਆ ਤੇ ਕਿਹਾ ਹੈ ਕਿ ਦੋਸ਼ਾਂ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ।"

  ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦੇਸ਼ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਉਹ ਅੱਤਵਾਦੀਆਂ ਨੂੰ ਛੱਡਣਗੇ ਨਹੀਂ। ਓਹਨਾ ਕਿਹਾ ਕਿ ਅੱਤਵਾਦੀਆਂ ਨੇ ਬਹੁਤ ਵੱਡੀ ਗ਼ਲਤੀ ਕਰ ਦਿੱਤੀ ਹੈ ਤੇ ਅਸੀਂ ਗਵਾਂਢੀ ਦੇਸ਼ ਦੇ ਨਾਪਾਕ ਮਨਸੂਬੇ ਪੂਰੇ ਨਹੀਂ ਹੋਣ ਦੇਵਾਂਗੇ।

  ਉੱਥੇ ਹੀ ਕਾੰਗ੍ਰੇਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ਨੂੰ ਕੋਈ ਸ਼ਕਤੀ ਤੋੜ ਨਹੀਂ ਸਕਦੀ ਨਾ ਵੰਡ ਸਕਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਾਰਾ ਵਿਰੋਧੀ ਧਿਰ ਸਰਕਾਰ ਦੇ ਨਾਲ ਖੜ੍ਹਿਆਂ ਹੈ। ਰਾਹੁਲ ਨੇ ਕਿਹਾ ਕਿ ਅੱਤਵਾਦ ਦੇਸ਼ ਨੂੰ ਵੰਡਣ, ਤੋੜਨ ਦੀ ਕੋਸ਼ਿਸ਼ ਕਰਦਾ ਹੈ। ਸਾਡੀ ਸੁਰੱਖਿਆ ਬਲਾਂ ਖ਼ਿਲਾਫ਼ ਅਜੇਹੀ ਹਿੰਸਾ ਦੀ ਸਖ਼ਤ ਨਿਖੇਧੀ ਕਰਦਾ ਹਾਂ।
  First published:

  Tags: Crpf, Jaish E Mohammed, Pulwama attack

  ਅਗਲੀ ਖਬਰ