ਜੈਸ਼-ਉਲ-ਹਿੰਦ ਨੇ ਦਿੱਲੀ ਵਿੱਚ ਇਜ਼ਰਾਈਲੀ ਦੂਤਾਵਾਸ ਦੇ ਸਾਹਮਣੇ ਹੋਏ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਕਥਿਤ ਤੌਰ ਉਤੇ ਮੈਸੇਜਿੰਗ ਐਪ ਟੈਲੀਗਰਾਮ ਦੇ ਸੰਦੇਸ਼ ਰਾਹੀਂ ਇਸ ਦੀ ਪੁਸ਼ਟੀ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਸ ਸੰਦੇਸ਼ ਵਿਚ ਕਿਹਾ ਗਿਆ ਹੈ- ‘ਸਰਬਸ਼ਕਤੀਮਾਨ ਅੱਲ੍ਹਾ ਦੀ ਕਿਰਪਾ ਅਤੇ ਸਹਾਇਤਾ ਨਾਲ ਜੈਸ਼-ਉਲ-ਹਿੰਦ ਦੇ ਸੈਨਿਕ ਦਿੱਲੀ ਦੇ ਉੱਚ ਸੁਰੱਖਿਆ ਵਾਲੇ ਖੇਤਰ ਵਿੱਚ ਘੁਸਪੈਠ ਕਰਨ ਅਤੇ ਆਈਈਡੀ ਹਮਲਾ ਕਰਨ ਵਿਚ ਸਫਲ ਹੋ ਗਏ ਹਨ। ਇਹ ਪ੍ਰਮੁੱਖ ਭਾਰਤੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਦੀ ਸ਼ੁਰੂਆਤ ਹੈ। ਇਹ ਭਾਰਤ ਸਰਕਾਰ ਵੱਲੋਂ ਕੀਤੇ ਅੱਤਿਆਚਾਰਾਂ ਦਾ ਬਦਲਾ ਲਵੇਗੀ।'
ਇਸ ਦੇ ਨਾਲ ਹੀ, ਦਿੱਲੀ ਵਿੱਚ ਇਜ਼ਰਾਈਲ ਦੇ ਦੂਤਾਵਾਸ ਦੇ ਨੇੜੇ ਹੋਏ ਮਾਮੂਲੀ ਆਈਈਡੀ ਧਮਾਕੇ ਤੋਂ ਬਾਅਦ, ਧਮਾਕੇ ਲਈ ਵਰਤੇ ਗਏ ਵਿਸਫੋਟਕਾਂ ਦੀ ਦੋ ਵਾਰ ਜਾਂਚ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਡਿਵਾਈਸ ਵਿਚੋਂ ਹਾਈ ਗ੍ਰੇਡ ਮਿਲਿਟਰੀ ਐਕਸਪਲੋਸਿਵ PETN (pentaerythritol tetranitrate) ਮਿਲਿਆ ਸੀ।
ਅਧਿਕਾਰੀਆਂ ਦਾ ਅਨੁਮਾਨ ਹੈ ਕਿ ਇਸ ਗਰੇਡ ਦੇ ਵਿਸਫੋਟਕ ਅਲ-ਕਾਇਦਾ ਵਰਗੇ ਸਿਖਿਅਤ ਸਮੂਹਾਂ ਲਈ ਉਪਲਬਧ ਹੋਣ ਦੀ ਸੰਭਾਵਨਾ ਹੈ। ਆਈਐਸਆਈਐਸ ਦੇ ਇਕ ਸਮੂਹ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਪਰ ਏਜੰਸੀਆਂ ਨੂੰ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਯਕੀਨ ਨਹੀਂ ਹੈ। ਧਮਾਕੇ ਤੋਂ ਬਾਅਦ ਕੱਲ੍ਹ ਰਾਤ ਈਰਾਨ ਜਾਣ ਲਈ ਵੀ ਇਕ ਉਡਾਣ ਵਿਚ ਦੇਰੀ ਹੋਈ ਸੀ ਅਤੇ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਗਈ ਸੀ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਦਿੱਲੀ ਪੁਲਿਸ ਦੇ ਵਧੀਕ ਲੋਕ ਸੰਪਰਕ ਅਧਿਕਾਰੀ, ਅਨਿਲ ਮਿੱਤਲ ਨੇ ਕਿਹਾ ਕਿ ਬਹੁਤ ਜ਼ਿਆਦਾ ਸੁਰੱਖਿਅਤ ਖੇਤਰ ਵਿੱਚ ਹੋਏ ਧਮਾਕੇ ਵਿੱਚ ਕੁਝ ਕਾਰਾਂ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਕਿਸੇ ਨੇ ਸਨਸਨੀ ਪੈਦਾ ਕਰਨ ਲਈ ਸ਼ਰਾਰਤ ਕੀਤੀ ਸੀ। ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਐਸ ਐਨ ਸ੍ਰੀਵਾਸਤਵ ਨੇ ਜਗ੍ਹਾ ਦਾ ਮੁਆਇਨਾ ਕਰਨ ਤੋਂ ਬਾਅਦ ਕਿਹਾ ਕਿ ਦਿੱਲੀ ਪੁਲਿਸ ਦਾ ਵਿਸ਼ੇਸ਼ ਸੈੱਲ ਦੂਤਘਰ ਦੇ ਬਾਹਰ ਆਈਈਡੀ ਧਮਾਕੇ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Attack, Breaking, Tar