ਅਰੁਣ ਜੇਤਲੀ ਦੀ ਹਾਲਤ ਨਾਜੁਕ, ਹਾਲ ਜਾਣਨ ਲਈ AIIMS ਪੁੱਜੇ ਰੱਖਿਆ ਮੰਤਰੀ

News18 Punjab
Updated: August 28, 2019, 8:38 PM IST
share image
ਅਰੁਣ ਜੇਤਲੀ ਦੀ ਹਾਲਤ ਨਾਜੁਕ, ਹਾਲ ਜਾਣਨ ਲਈ AIIMS ਪੁੱਜੇ ਰੱਖਿਆ ਮੰਤਰੀ

  • Share this:
  • Facebook share img
  • Twitter share img
  • Linkedin share img
ਸਾਬਕਾ ਵਿਦੇਸ਼ ਮੰਤਰੀ ਅਰੁਣ ਜੇਤਲੀ (66) ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦਾ ਹਾਲ ਜਾਣਨ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਏਮਸ ਪੁੱਜੇ। ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਏਮਸ ਜਾ ਕੇ ਉਨ੍ਹਾਂ ਦਾ ਹਾਲ ਜਾਣਿਆ।
ਬੀਤੇ ਦਿਨ ਜੇਤਲੀ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਹਟਾ ਕੇ ਈਸੀਐਮਓ (ਐਕਸਟ੍ਰਾਕਾਪੋਰਿਯਲ ਮੇਂਬ੍ਰੇਨ ਆਕਸੀਜੀਨੇਸ਼ਨ) ਵਿਚ ਸ਼ਿਫਟ ਕੀਤਾ ਸੀ. ਈਸੀਐਮਓ ਵਿਚ ਮਰੀਜ਼ ਨੂੰ ਉਦੋਂ ਲਿਜਾਇਆ ਜਾਂਦਾ ਹੈ, ਜਦੋਂ ਦਿਲ, ਫੇਫੜੇ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦੇ ਅਤੇ ਵੈਲੀਏਂਟਰ ਦਾ ਵੀ ਫਾਇਦਾ ਨਹੀਂ ਹੁੰਦਾ। ਇਸ ਨਾਲ ਮਰੀਜ਼ ਦੇ ਸ਼ਰੀਰ ਵਿਚ ਆਕਸੀਜ਼ਨ ਪਹੁੰਚਾਈ ਜਾਂਦੀ ਹੈ। ਡਾਕਟਰਾਂ ਵੱਲੋਂ ਲਗਾਤਾਰ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੇ ਦੋ ਦਿਨਾਂ ਤੋਂ ਅਰੁਣ ਜੇਤਲੀ ਦਾ ਹਾਲ ਚਾਲ ਜਾਣਨ ਲਈ ਏਮਸ ਵਿਚ ਨੇਤਾਵਾਂ ਦੀ ਭੀੜ ਲੱਗੀ ਹੋਈ ਹੈ। ਸਨਿਚਰਵਾਰ ਸਵੇਰੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਉਨ੍ਹਾਂ ਦਾ ਹਾਲ ਜਾਣਿਆ।
ਅਰੁਣ ਜੇਤਲੀ ਨੂੰ ਸਾਹ ਲੈਣ ਵਿਚ ਤਕਲੀਫ ਅਤੇ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਏਮਸ ਵਿਚ ਭਰਤੀ ਕੀਤਾ ਗਿਆ ਸੀ। ਆਪਣੀ ਖਰਾਬ ਸਿਹਤ ਦੇ ਚਲਦਿਆਂ ਜੇਤਲੀ ਨੇ 2019 ਦੀ ਲੋਕਸਭਾ ਚੋਣ ਵੀ ਨਹੀਂ ਲੜੀਆਂ ਸਨ।
First published: August 18, 2019
ਹੋਰ ਪੜ੍ਹੋ
ਅਗਲੀ ਖ਼ਬਰ