ਗਣਤੰਤਰ ਦਿਵਸ ਪਰੇਡ ਮੌਕੇ ਪੰਜਾਬ ਦੀ ਝਾਂਕੀ 'ਚ ਦਿਖਾਈ ਜਾਵੇਗੀ ਜਲਿਆਂ ਵਾਲਾ ਬਾਗ ਦੀ ਘਟਨਾ


Updated: January 12, 2019, 5:02 PM IST
ਗਣਤੰਤਰ ਦਿਵਸ ਪਰੇਡ ਮੌਕੇ ਪੰਜਾਬ ਦੀ ਝਾਂਕੀ 'ਚ ਦਿਖਾਈ ਜਾਵੇਗੀ ਜਲਿਆਂ ਵਾਲਾ ਬਾਗ ਦੀ ਘਟਨਾ
ਗਣਤੰਤਰ ਦਿਵਸ ਪਰੇਡ ਮੌਕੇ ਪੰਜਾਬ ਦੀ ਝਾਂਕੀ 'ਚ ਦਿਖਾਈ ਜਾਵੇਗੀ ਜਲਿਆਂ ਵਾਲਾ ਬਾਗ ਦੀ ਘਟਨਾ

Updated: January 12, 2019, 5:02 PM IST
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹਰ ਸਾਲ ਦਿੱਲੀ ਵਿੱਚ ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ ਦੀਆਂ ਝਾਂਕੀਆਂ ਕੱਢੀਆਂ ਜਾਂਦੀਆਂ ਹਨ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੀ ਝਾਂਕੀ ਨੂੰ ਇਨ੍ਹਾਂ ਝਾਂਕੀਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ ਜੋ ਕਿ ਜਲਿਆਂਵਾਲਾ ਬਾਗ ਦੇ ਇਤਿਹਾਸ ਨੂੰ ਦਰਸਾਵੇਗੀ। ਕੇਂਦਰੀ ਰੱਖਿਆ ਮੰਤਰਾਲੇ ਨੇ ਪੰਜਾਬ ਦੇ ਨਾਲ-ਨਾਲ 16 ਹੋਰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਗਣਤੰਤਰ ਦਿਵਸ ਪਰੇਡ ਵਿੱਚ ਝਾਂਕੀਆਂ ਪੇਸ ਕਰਨ ਲਈ ਚੁਣਿਆ ਹੈ।

ਇਹ ਫੈਸਲਾ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਬੈਠਕ ਵਿੱਚ ਲਿਆ ਗਿਆ ਹੈ। ਸਰਕਾਰ ਨੇ ਜਲਿਆਂ ਵਾਲਾ ਬਾਗ ਕਤਲੇਆਮ ਨੂੰ ਗਣਤੰਤਰ ਪਰੇਡ ਵਿੱਚ ਇਸ ਸੰਬੰਧਿਤ ਝਾਂਕੀ ਕੱਢਣ ਫੈਸਲਾ ਲਿਆ ਹੈ। ਇਸ ਸੰਬੰਧੀ ਪੰਜਾਬ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਝਾਂਕੀ ਨੂੰ ਡਿਜਾਈਨ ਕਰਨ ਲਈ ਮਾਹਿਰਾਂ ਦੀ ਟੀਮ ਦੀ ਸਲਾਹ ਲੈਣ।

ਪੰਜਾਬ ਦੀ ਝਾਂਕੀ ਨੂੰ ਲਗਾਤਾਰ ਤੀਜੇ ਸਾਲ ਪਰੇਡ ਵਿੱਚ ਸ਼ਾਮਿਲ ਕੀਤਾ ਗਿਆ। ਸਾਲ 2018 ਵਿੱਚ ਪੰਜਾਬ ਦੀ ਝਾਂਕੀ ਵਿੱਚ ਲੰਗਰ ਤੇ ਪੰਗਤ ਦੇ ਮਹਤੱਵ ਨੂੰ ਝਾਂਕੀ ਵਿੱਚ ਦਿਖਾਇਆ ਗਿਆ ਸੀ।
First published: January 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...