ਪਿਉ ਨੇ ਨਾਜਾਇਜ਼ ਸਬੰਧਾਂ ਨੂੰ ਛੁਪਾਉਣ ਲਈ ਧੀ ਨਾਲ ਕੀਤਾ ਇਹ ਕੰਮ...

News18 Punjabi | News18 Punjab
Updated: December 2, 2019, 3:07 PM IST
ਪਿਉ ਨੇ ਨਾਜਾਇਜ਼ ਸਬੰਧਾਂ ਨੂੰ ਛੁਪਾਉਣ ਲਈ ਧੀ ਨਾਲ ਕੀਤਾ ਇਹ ਕੰਮ...
ਪਿਉ ਨੇ ਨਾਜਾਇਜ਼ ਸਬੰਧਾਂ ਨੂੰ ਛੁਪਾਉਣ ਲਈ ਧੀ ਨਾਲ ਕੀਤਾ ਇਹ ਕੰਮ...

ਇਕ ਨਾਬਾਲਗ ਧੀ ਨੇ ਆਪਣੇ ਪਿਤਾ ਨੂੰ ਦੂਜੀ ਔਰਤ ਨਾਲ ਇਤਰਾਜਯੋਗ ਹਾਲਤ ਵਿਚ ਦੇਖ ਲਿਆ ਸੀ। ਗੁੱਸੇ ਵਿਚ ਪਿਉ ਨੇ ਧੀ ਨੂੰ ਜੰਜੀਰਾਂ ਵਿਚ ਜਕੜ ਕੇ ਕਮਰੇ ਵਿਚ ਬੰਦ ਕਰ ਦਿੱਤਾ।

  • Share this:
ਰਾਜਸਥਾਨ ਦੇ ਜਾਲੌਰ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਪਿਤਾ ਨੂੰ ਉਸ ਦੀ ਨਾਬਾਲਗ ਧੀ (Minor daughter)ਨੇ ਦੂਜੀ ਔਰਤ ਨਾਲ ਇਤਰਾਜਯੋਗ ਹਾਲਤ (Objectionable condition) ਵਿਚ ਦੇਖ ਲਿਆ ਸੀ। ਗੁੱਸੇ ਵਿਚ ਆਕੇ ਉਸ ਨੇ ਆਪਣੀ ਧੀ ਨੂੰ ਜੰਜੀਰਾਂ ਨਾਲ ਬੰਨ੍ਹ (Tied with chains) ਕੇ ਕਮਰੇ ਵਿਚ ਬੰਦ ਕਰ ਦਿੱਤਾ। ਕਈ ਦਿਨਾਂ ਬਾਅਦ ਪੀੜਤ ਲੜਕੀ ਆਪਣੇ ਪਿਤਾ ਦੇ ਚੁੰਗਲ ਤੋਂ ਬਚ ਕੇ ਆਪਣੇ ਨਾਨਕੇ ਪਹੁੰਚੀ। ਉਥੇ ਉਸਨੇ ਆਪਣੇ ਮਾਮੇ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੀੜਤ ਲੜਕੀ ਨੇ ਪਿਤਾ 'ਤੇ ਬਲਾਤਕਾਰ ਦਾ ਦੋਸ਼ ਵੀ ਲਗਾਇਆ ਹੈ। ਪੁਲਿਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕੀਤਾ ਹੈ।

ਮਾਮਲਾ ਜ਼ਿਲੇ ਦੇ ਬਗੋਡਾ ਥਾਣਾ ਖੇਤਰ ਨਾਲ ਸਬੰਧਤ ਹੈ। ਥਾਨਾ ਮੁਖੀ ਗਿਰਧਰ ਸਿੰਘ ਅਨੁਸਾਰ ਲੜਕੀ ਦੇ ਮਾਮੇ ਨੇ ਇਸ ਸਬੰਧੀ ਇਕ ਰਿਪੋਰਟ ਦਿੱਤੀ ਹੈ। ਦਰਜ ਰਿਪੋਰਟ ਅਨੁਸਾਰ ਉਸਦੀ ਭੈਣ ਦਾ ਵਿਆਹ ਮੁਲਜ਼ਮ ਨਾਲ ਹੋਇਆ ਸੀ, ਪਰ ਉਹ ਉਸਦੀ ਕੁੱਟਮਾਰ ਕਰਦਾ ਸੀ। ਇਸ ਨਾਲ ਉਨ੍ਹਾਂ ਦੇ ਸਬੰਧਾਂ ਵਿਚ ਤਕਰਾਰ ਵੱਧ ਗਈ ਅਤੇ ਦੋਸ਼ੀ ਨੇ ਦੂਜਾ ਵਿਆਹ ਕਰਵਾ ਲਿਆ।

Loading...
ਪੀੜਤਾ ਦੇ ਮਾਮੇ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਭਾਣਜੀ ਆਪਣੇ ਪਿਤਾ ਕੋਲ ਰਹਿ ਰਹੀ ਸੀ। ਮੁਲਜ਼ਮ ਦੇ ਪਰਿਵਾਰ ਦੀ ਹੀ ਇਕ ਔਰਤ ਨਾਲ ਨਾਜਾਇਜ਼ ਸੰਬੰਧ ਸਨ। ਇਕ ਦਿਨ ਪੀੜਤਾ ਨੇ ਆਪਣੇ ਪਿਤਾ ਨੂੰ ਔਰਤ ਨਾਲ ਇਤਰਾਜ਼ਯੋਗ ਸਥਿਤੀ ਵਿਚ ਦੇਖਿਆ। ਆਪਣੇ ਨਾਜਾਇਜ਼ ਸਬੰਧਾਂ ਨੂੰ ਲੁਕਾਉਣ ਲਈ ਦੋਸ਼ੀ ਪਿਤਾ ਅਤੇ ਔਰਤ ਨੇ ਧੀ ਨੂੰ ਜੰਜ਼ੀਰਾਂ ਨਾਲ ਬੰਨ੍ਹਿਆ ਅਤੇ ਇੱਕ ਕਮਰੇ ਵਿੱਚ ਕੁੱਟਿਆ। ਕਈ ਦਿਨਾਂ ਬਾਅਦ ਪੀੜਤ ਲੜਕੀ ਕਿਸੇ ਤਰੀਕੇ ਨਾਲ ਆਪਣੇ ਪਿਤਾ ਦੀ ਚੁੰਗਲ ਤੋਂ ਭੱਜ ਗਈ।
ਪੀੜਤਾ 29 ਨਵੰਬਰ ਦੀ ਸ਼ਾਮ ਨੂੰ ਆਪਣੇ ਨਾਨਕੇ ਪੁੱਜੀ ਅਤੇ ਮਾਮੇ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਜਦੋਂ ਪੀੜਤ ਨਾਨਕੇ ਪਹੁੰਚੀ ਤਾਂ ਉਸ ਦੇ ਪੈਰਾਂ 'ਤੇ ਲੋਹੇ ਦੀ ਸੰਘਣੀ ਜੰਜੀਰ ਬੰਨ੍ਹੀ ਹੋਈ ਸੀ। ਇਸ 'ਤੇ ਤਿੰਨ ਤਾਲੇ ਸਨ। ਪੀੜਤ ਲੜਕੀ ਨੇ ਆਪਣੇ ਮਾਮੇ ਨੂੰ ਦੱਸਿਆ ਕਿ ਦੋਸ਼ੀ ਪਿਤਾ ਉਸ ਨੂੰ ਆਪਣੇ ਨਾਲ ਸੌਂਦਾ ਸੀ ਅਤੇ ਅਨੈਤਿਕ ਹਰਕਤਾਂ ਵੀ ਕਰਦਾ ਸੀ। ਪੁਲਿਸ ਨੇ ਮੁਲਜ਼ਮ ਖਿਲਾਫ ਪੋਕਸੋ ਐਕਟ ਸਮੇਤ ਵੱਖ ਵੱਖ ਧਾਰਾਵਾਂ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਐਸ.ਪੀ.-ਐਸਟੀ ਸੈੱਲ ਦੇ ਉਪ ਕਪਤਾਨ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ।
First published: December 2, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...