ਜੰਮੂ ਏਅਰਪੋਰਟ ਦੇ ਅੰਦਰ ਟੈਕਨੀਕਲ ਖੇਤਰ ਵਿਚ ਧਮਾਕਾ, ਮੌਕੇ 'ਤੇ ਫੋਰੈਂਸਿਕ ਟੀਮ

News18 Punjabi | News18 Punjab
Updated: June 27, 2021, 8:26 AM IST
share image
ਜੰਮੂ ਏਅਰਪੋਰਟ ਦੇ ਅੰਦਰ ਟੈਕਨੀਕਲ ਖੇਤਰ ਵਿਚ ਧਮਾਕਾ, ਮੌਕੇ 'ਤੇ ਫੋਰੈਂਸਿਕ ਟੀਮ
ਜੰਮੂ ਏਅਰਪੋਰਟ ਦੇ ਅੰਦਰ ਟੈਕਨੀਕਲ ਖੇਤਰ ਵਿਚ ਧਮਾਕਾ, ਮੌਕੇ 'ਤੇ ਫੋਰੈਂਸਿਕ ਟੀਮ

  • Share this:
  • Facebook share img
  • Twitter share img
  • Linkedin share img
ਜੰਮੂ ਏਅਰਪੋਰਟ ਦੇ ਅੰਦਰ ਤਕਨੀਕੀ ਖੇਤਰ ਵਿਚ ਧਮਾਕੇ ਦੀ ਖ਼ਬਰ ਮਿਲੀ ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਾਕੇ ਵਿਚ ਕਿੰਨਾ ਨੁਕਸਾਨ ਹੋਇਆ ਹੈ। ਧਮਾਕੇ ਦੀ ਸੂਚਨਾ ਮਿਲਦੇ ਹੀ ਜੰਮੂ-ਕਸ਼ਮੀਰ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੀ ਟੀਮ ਮੌਕੇ 'ਤੇ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਜੰਮੂ ਏਅਰਪੋਰਟ ਦੇ ਤਕਨੀਕੀ ਖੇਤਰ ਵਿੱਚ ਹੋਏ ਧਮਾਕੇ ਦੀ ਜਾਂਚ ਲਈ ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ।

ਹਵਾਈ ਅੱਡੇ ਦੇ ਕੰਪਲੈਕਸ ਵਿਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਸਾਵਧਾਨੀ ਦੇ ਤੌਰ 'ਤੇ ਬੰਬ ਡਿਸਪੋਜ਼ਲ ਟੀਮ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ ਹੈ। ਜਾਣਕਾਰੀ ਦੇ ਅਨੁਸਾਰ, ਇਸ ਧਮਾਕੇ ਦੀ ਆਵਾਜ਼ ਬਹੁਤ ਦੂਰ ਤੱਕ ਸੁਣੀ ਗਈ ਹੈ। ਇਹ ਘਟਨਾ ਰਾਤ ਦੇ ਕਰੀਬ ਦੋ ਵਜੇ ਵਾਪਰੀ।

ਦੱਸ ਦਈਏ ਕਿ ਭਾਰਤੀ ਹਵਾਈ ਸੈਨਾ ਦਾ ਸਟੇਸ਼ਨ ਹੈੱਡਕੁਆਰਟਰ ਅਤੇ ਜੰਮੂ ਦਾ ਮੁੱਖ ਹਵਾਈ ਅੱਡਾ ਵੀ ਇਸ ਕੰਪਲੈਕਸ ਵਿੱਚ ਆਉਂਦਾ ਹੈ। ਧਮਾਕੇ ਤੋਂ ਬਾਅਦ ਆਸ ਪਾਸ ਦੇ ਖੇਤਰ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ। ਹਵਾਈ ਸੈਨਾ, ਭਾਰਤੀ ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।
ਹਾਲਾਂਕਿ, ਪੁਲਿਸ ਜਾਂ ਕਿਸੇ ਹੋਰ ਏਜੰਸੀ ਵੱਲੋਂ ਅਜੇ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਇਹ ਜਲਦ ਹੀ ਸਾਹਮਣੇ ਆ ਜਾਵੇਗਾ।
Published by: Gurwinder Singh
First published: June 27, 2021, 8:23 AM IST
ਹੋਰ ਪੜ੍ਹੋ
ਅਗਲੀ ਖ਼ਬਰ