ਸੋਮਵਾਰ ਨੂੰ ਜੰਮੂ-ਕਸ਼ਮੀਰ 'ਚ ਨੈਸ਼ਨਲ ਕਾਨਫਰੰਸ ਦੇ ਵੱਲੋਂ ਫਾਰੂਖ ਅਬਦੁੱਲਾ ਨੂੰ ਪਾਰਟੀ ਪ੍ਰਧਾਨ ਦੇ ਰੂਪ 'ਚ ਮੁੜ ਤੋਂ ਬਿਨਾਂ ਵਿਰੋਧ ਚੁਣ ਲਿਆ ਗਿਆ ਹੈ।ਕਿਉਂਕਿ ਪਾਰਟੀ ਪ੍ਰਧਾਨ ਅਹੁਦੇ ਲਈ ਕਿਸੇ ਵੀ ਹੋਰ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਨਹੀਂ ਭਰਿਆ ਸੀ।ਪਾਰਟੀ ਦੇ ਪ੍ਰਤੀਨਿਧੀਆਂ ਨੇ ਆਵਾਜ਼ ਵੋਟ ਨਾਲ ਡਾ. ਫਾਰੂਖ ਅਬਦੁੱਲਾ ਨੂੰ ਮੁੜ ਪਾਰਟੀ ਪ੍ਰਧਾਨ ਚੁਣ ਲਿਆ। ਇਸ ਲਈ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਫਾਰੂਖ ਅਬਦੁੱਲਾ ਨੂੰ ਵਧਾਈ ਦਿੱਤੀ ਹੈ। ਫਾਰੂਖ ਅਬਦੁੱਲਾ ਨੂੰ ਪਾਰਟੀ ਦੇ ਸੰਸਥਾਪਕ ਸ਼ੇਖ ਅਬਦੁੱਲਾ ਦੇ ਮਕਬਰੇ ਕੋਲ ਨਸੀਮ ਬਾਗ਼ 'ਚ ਆਯੋਜਿਤ ਪਾਰਟੀ ਦੇ ਪ੍ਰਤੀਨਿਧੀ ਸੈਸ਼ਨ 'ਚ ਸਾਰਿਆਂ ਦੀ ਸਹਿਮਤੀ ਨਾਲ ਪਾਰਟੀ ਦਾ ਮੁੜ ਤੋਂ ਪ੍ਰਧਾਨ ਚੁਣ ਲਿਆ ਗਿਆ। ਅਗਲੇ ਕਾਰਜਕਾਲ ਤੱਕ ਆਪਣੇ ਮੁੜ ਚੁਣੇ ਜਾਣ 'ਤੇ ਅਬਦੁੱਲਾ ਨੇ ਕਿਹਾ ਕਿ ਉਹ ਪ੍ਰਧਾਨ ਵਜੋਂ ਬਣੇ ਰਹਿਣ ਦੇ ਇਛੁੱਕ ਨਹੀਂ ਹਨ ਪਰ ਮੇਰੀ ਪਾਰਟੀ ਦੇ ਲੋਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੈਂ ਇਸ ਮਹੱਤਵਪੂਰਨ ਸਮੇਂ 'ਤੇ ਛੱਡ ਕੇ ਨਹੀਂ ਜਾ ਸਕਦਾ।
ਫਾਰੂਖ ਅਬਦੁੱਲਾ ਨੇ ਕਿਹਾ ਕਿ ਮੈਂ ਪਾਰਟੀ ਦੇ ਸਹਿਯੋਗੀਆਂ ਦੀ ਗੱਲ ਮੰਨਣ ਲਈ ਸਹਿਮਤ ਹੋ ਗਿਆ ਪਰ ਮੇਰਾ ਉਨ੍ਹਾਂ ਨੂੰ ਸੁਝਾਅ ਹੈ ਕਿ ਪਾਰਟੀ ਦੀ ਅਗਵਾਈ ਕਰਨ ਲਈ ਅਗਲੀ ਪੀੜ੍ਹੀ ਨੂੰ ਤਿਆਰ ਕੀਤਾ ਜਾਣਾ ਚਾਹੀਦਾ ਹੈ।ਤੁਹਾਨੂੰ ਦੱਸ ਦਈਏ ਕਿ ਫਾਰੂਖ ਅਬਦੁੱਲਾ ਨੇ ਪਿਛਲੇ ਮਹੀਨੇ ਪਾਰਟੀ ਆਗੂਆਂ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਪ੍ਰਧਾਨ ਵਜੋਂ ਬਣੇ ਰਹਿਣ ਦੇ ਇਛੁੱਕ ਨਹੀਂ ਹਨ। ਉਨ੍ਹਾਂ ਦੇ ਇਸ ਫ਼ੈਸਲੇ ਤੋਂ ਬਾਅਦ ਨੈਸ਼ਨਲ ਕਾਨਫਰੰਸ ਨੇ ਪਾਰਟੀ 'ਚ 5 ਦਸੰਬਰ ਨੂੰ ਪ੍ਰਧਾਨ ਅਹੁਦੇ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕੀਤੀ। ਅਬਦੁੱਲਾ ਨੇ 1981 ਤੋਂ 2002 ਤੋਂ 2009 ਤੱਕ ਪਾਰਟੀ ਪ੍ਰਧਾਨ ਵਜੋਂ ਨੈਸ਼ਨਲ ਕਾਨਫਰੰਸ ਦੀ ਸੇਵਾ ਕੀਤੀ। ਤੁਹਾਨੂੰ ਦੱਸ ਦਈਏ ਕਿ ਅਬਦੁੱਲਾ ਪੀਪਲਜ਼ ਅਲਾਇੰਸ ਫਾਰ ਗੁਪਕਾਰ ਡਿਕਲੇਰੇਸ਼ਨ ਦੇ ਪ੍ਰਧਾਨ ਵੀ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farooq abdullah, Jammu and kashmir, National conference, President