Home /News /national /

ਕਸ਼ਮੀਰ ਵਿਚ ਸਖਤ ਸੁਰੱਖਿਆ ਹੇਠ ਸਕੂਲ ਖੁਲ੍ਹੇ, ਬੱਚੇ ਘੱਟ ਤੇ ਅਧਿਆਪਕ ਵੱਧ

ਕਸ਼ਮੀਰ ਵਿਚ ਸਖਤ ਸੁਰੱਖਿਆ ਹੇਠ ਸਕੂਲ ਖੁਲ੍ਹੇ, ਬੱਚੇ ਘੱਟ ਤੇ ਅਧਿਆਪਕ ਵੱਧ

 • Share this:

  ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਉਣ ਤੋਂ ਬਾਅਦ ਸੂਬੇ ਵਿਚ ਲਾਈਆਂ ਪਾਬੰਦੀਆਂ ਹੌਲੀ-ਹੌਲੀ ਘੱਟ ਕੀਤੀਆਂ ਜਾ ਰਹੀਆਂ ਹਨ। ਅੱਜ 14 ਦਿਨਾਂ ਬਾਅਦ ਸਕੂਲ ਤੇ ਕਾਲਜ ਖੁੱਲੇ। ਰਾਜ ਦੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਘੱਟ ਤੇ ਅਧਿਆਪਕਾਂ ਦੀ ਗਿਣਤੀ ਜ਼ਿਆਦਾ ਸੀ।  ਸ਼੍ਰੀ ਨਗਰ ਦੇ 190 ਸਕੂਲਾਂ ਨੂੰ ਖੋਲ੍ਹਣ ਦੇ ਪ੍ਰਬੰਧ ਕੀਤੇ ਗਏ ਸਨ।  ਜਦਕਿ ਸੀਨੀਅਰ ਜਮਾਤਾਂ ਨੂੰ ਹਾਲੇ ਖੋਲਣ ਦੇ ਹੁਕਮ ਨਹੀਂ ਹਨ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਨਜਿਠਣ ਲਈ ਸੁਰੱਖਿਆਬਲਾਂ ਨੂੰ 24 ਘੰਟੇ ਲਈ ਇਲਾਕੇ ਅਤੇ ਸਕੂਲਾਂ ਦੇ ਬਾਹਰ ਤਾਇਨਾਤ ਕੀਤਾ ਗਿਆ ਹੈ।


  ਸੂਬੇ ਦੇ ਜ਼ਿਆਦਾਤਰ ਪ੍ਰਾਇਵੇਟ ਸਕੂਲ 15ਵੇਂ ਦਿਨ ਵੀ ਬੰਦ ਰਹੇ। ਬਾਰਾਮੂਲਾ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ 5 ਸ਼ਹਿਰਾਂ ਦੇ ਸਕੂਲ ਬੰਦ ਹਨ ਤੇ ਬਾਕੀ ਦੇ ਸਕੂਲ ਖੁਲ੍ਹੇ ਹਨ।


  ਜੰਮੂ-ਕਸ਼ਮੀਰ ਦੇ ਪ੍ਰਧਾਨ ਸਕੱਤਰ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਨਗਰ ਦੇ ਲਾਸਜਾਨ, ਸਾਂਰਗੀ, ਪੰਥਚੌਕ, ਰਾਜਬਾਗ, ਜਵਾਹਰ ਨਗਰ, ਨੌਗਾਮ, ਗਗਰੀ ਬਾਲਾ, ਧਾਰਾ, ਥੀੜ, ਬਾਟਮਾਲੂ ਅਤੇ ਸ਼ਾਲਟੇਂਗ ਦੇ 190 ਸਕੂਲਾਂ ਨੂੰ ਖੋਲਿਆ ਜਾਵੇਗਾ। ਉਨ੍ਹਾਂ ਦਸਿਆ ਕਿ ਹਾਲਾਤ ਆਮ ਵਰਗੇ ਹੋਣ ਮਗਰੋਂ ਹੋਰਨਾਂ ਜਿਲਿਆਂ ਦੇ ਸਕੂਲਾਂ ਵੀ ਖੋਲਿਆ ਜਾਵੇਗਾ। ਇਸ ਤੋ ਇਲਾਵਾ ਸੂਬੇ ਵਿਚ ਮੋਬਾਇਲ ਇੰਟਰਨੈੱਟ, ਸਕੂਲ ਅਤੇ ਹੋਰਨਾਂ ਪਾਬੰਦੀਆਂ ਵਿਚ ਵੀ ਛੋਟ ਦਿੱਤੀ ਜਾ ਰਹੀ ਹੈ।

  First published:

  Tags: Kashmir, Kashmiri, School timings