• Home
  • »
  • News
  • »
  • national
  • »
  • JAMMU KASHMIR ANEES UL ISLAM GRANDSON OF SEPARATIST SYED ALI SHAH GEELANI DISMISSED FROM SERVICE GW

J&K: ਸਈਅਦ ਅਲੀ ਸ਼ਾਹ ਗਿਲਾਨੀ ਦੇ ਪੋਤੇ ਨੂੰ ਖੁਫੀਆ ਜਾਣਕਾਰੀਆਂ ਲੀਕ ਕਰਨ ਦੇ ਦੋਸ਼, ਸਰਕਾਰੀ ਨੌਕਰੀ ਤੋਂ ਕੱਢਿਆ

J&K: ਸਈਅਦ ਅਲੀ ਸ਼ਾਹ ਗਿਲਾਨੀ ਦੇ ਪੋਤੇ ਨੂੰ ਸਰਕਾਰੀ ਨੌਕਰੀ ਤੋਂ ਕੱਢਿਆ (ਫਾਇਲ ਫੋਟੋ)

J&K: ਸਈਅਦ ਅਲੀ ਸ਼ਾਹ ਗਿਲਾਨੀ ਦੇ ਪੋਤੇ ਨੂੰ ਸਰਕਾਰੀ ਨੌਕਰੀ ਤੋਂ ਕੱਢਿਆ (ਫਾਇਲ ਫੋਟੋ)

  • Share this:
    ਖੋਜ ਅਫਸਰ ਵਜੋਂ ਕੰਮ ਕਰਦੇ ਤੇ ਵੱਖਵਾਦੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦੇ ਪੋਤੇ ਦੀਆਂ ਸਰਕਾਰੀ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲ਼ਾਵਾ ਡੋਡਾ ਤੋਂ ਇੱਕ ਅਧਿਆਪਕ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਗਿਲਾਨੀ ਦੇ ਪੋਤੇ ਨੂੰ ਸਾਲ 2016 ਵਿਚ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਦਾ ਖੋਜ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਉਸ ’ਤੇ ਖੁਫੀਆ ਜਾਣਕਾਰੀਆਂ ਲੀਕ ਕਰਨ ਦੇ ਦੋਸ਼ ਲੱਗੇ ਹਨ ਤੇ ਉਸ ’ਤੇ ਆਰਟੀਕਲ 311 ਤਹਿਤ ਕਾਰਵਾਈ ਕੀਤੀ ਗਈ ਹੈ।

    ਗਿਲਾਨੀ ਦੇ ਪੋਤੇ ਅਨੀਸ ਉਸ ਸਲਾਮ ਅਤੇ ਅਧਿਆਪਕ ਫਾਰੂਕ ਅਹਿਮਦ ਬਟ ਨੂੰ ਬਰਖਾਸਤ ਕਰਨ ਦੇ ਨਾਲ ਹੀ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਪਿਛਲੇ ਛੇ ਮਹੀਨਿਆਂ ਵਿੱਚ ਸਰਕਾਰੀ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਦੀ ਗਿਣਤੀ ਵਧ ਕੇ 27 ਹੋ ਗਈ ਹੈ।

    ਇਨ੍ਹਾਂ ਲੋਕਾਂ ਨੂੰ ਜੰਮੂ -ਕਸ਼ਮੀਰ 'ਚ ਕਥਿਤ ਤੌਰ 'ਤੇ ਅੱਤਵਾਦੀ ਕਾਰਵਾਈਆਂ ਦਾ ਸਮਰਥਨ ਕਰਨ ਦੇ ਦੋਸ਼ 'ਚ ਸਰਕਾਰੀ ਨੌਕਰੀ ਤੋਂ ਕੱਢਿਆ ਗਿਆ ਸੀ।
    Published by:Gurwinder Singh
    First published: