
ਧਰਮ ਪਰਿਵਰਤਨ ਕੇਸ: ਸਿੱਖ ਕੁੜੀ ਪਰਿਵਾਰ ਖਿਲਾਫ ਹਾਈਕੋਰਟ ਪਹੁੰਚੀ, ਮੰਗੀ ਸੁਰੱਖਿਆ
ਜੰਮੂ-ਕਸ਼ਮੀਰ ਵਿਚ ਕਥਿਤ ਤੌਰ 'ਤੇ ਜ਼ਬਰੀ ਧਰਮ ਪਰਿਵਰਤਨ ਦਾ ਸ਼ਿਕਾਰ ਹੋਈਆਂ ਚਾਰ ਸਿੱਖ ਲੜਕੀਆਂ ਵਿਚੋਂ ਇਕ ਨੇ ਹਾਈ ਕੋਰਟ ਦੀ ਸ਼ਰਨ ਲਈ ਹੈ। ਉਸ ਨੇ ਆਪਣੇ ਪਰਿਵਾਰ ਅਤੇ ਪੁਲਿਸ ਕਾਰਵਾਈ ਤੋਂ ਬਚਾਅ ਦੀ ਮੰਗ ਕੀਤੀ ਹੈ।
ਲੜਕੀ ਨੇ ਕਿਹਾ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਧਰਮ ਬਦਲ ਲਿਆ ਹੈ ਅਤੇ ਇੱਕ ਮੁਸਲਮਾਨ ਨੌਜਵਾਨ ਨਾਲ ਵਿਆਹ ਕਰਵਾ ਲਿਆ ਹੈ। ਇਸ ਸਾਲ 20 ਜਨਵਰੀ ਨੂੰ ਇਸਲਾਮਿਕ ਰੀਤੀ ਰਿਵਾਜਾਂ ਅਨੁਸਾਰ ਮੰਜੂਰ ਅਹਿਮਦ ਭੱਟ ਨਾਲ ਵਿਆਹ ਕਰਨ ਤੋਂ ਬਾਅਦ ਵੀਰਨ ਪਾਲ ਕੌਰ ਤੋਂ ਖਦੀਜਾ ਬਣੀ ਮੁਟਿਆਰ ਨੇ ਇਸ ਸਾਲ ਮਈ ਵਿਚ ਹਾਈ ਕੋਰਟ ਪਹੁੰਚ ਕੀਤੀ ਸੀ।
ਜਸਟਿਸ ਅਲੀ ਮੁਹੰਮਦ ਮਗਰੇ ਨੇ 20 ਮਈ ਨੂੰ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਲੜਕੀ ਦੇ ਮਾਪਿਆਂ ਰਤਨ ਸਿੰਘ ਅਤੇ ਪੋਪਿੰਦਰ ਕੌਰ ਜਾਂ ਉਨ੍ਹਾਂ ਦੀ ਤਰਫੋਂ ਕੋਈ ਵੀ ਵਿਅਕਤੀ ਜੋੜੇ ਉੱਤੇ ਹਮਲਾ, ਤਸ਼ੱਦਦ, ਅਗਵਾ ਜਾਂ ਨੁਕਸਾਨ ਨਾ ਪਹੁੰਚਾਏ ਅਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਅਨੁਸਾਰ ਆਪਣੀ ਵਿਆਹੁਤਾ ਜ਼ਿੰਦਗੀ ਜਿਊਣ ਦੀ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਭਾਰਤ ਦੇ ਸੰਵਿਧਾਨ ਦੇ ਤਹਿਤ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ।'
26 ਸਾਲਾ ਲੜਕੀ ਅਤੇ ਉਸ ਦੇ 31 ਸਾਲਾ ਪਤੀ ਨੇ ਫਰਵਰੀ 2021 ਵਿਚ ਬਡਗਾਮ ਜ਼ਿਲੇ ਵਿਚ ਇਕ ਨੋਟਰੀ ਦੇ ਸਾਹਮਣੇ ਆਪਣੇ ਵਿਆਹ ਨੂੰ ਜਨਤਕ ਕੀਤਾ ਸੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਉਹ ਵਨਜਾਰਿਆਂ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਕਿਉਂਕਿ ਲੜਕੀ ਦੇ ਮਾਪਿਆਂ ਨੇ ਜੰਮੂ ਦੇ ਸਤਵਾਰੀ ਥਾਣੇ ਵਿੱਚ ਮੰਜੂਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਅਦਾਲਤ ਨੇ ਸਤਵਾਰੀ ਦੇ ਸਟੇਸ਼ਨ ਇੰਚਾਰਜ ਨੂੰ ਸ਼ਿਕਾਇਤ ਦੇ ਅਧਾਰ 'ਤੇ ਕੋਈ ਕਾਰਵਾਈ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦੱਸ ਦਈਏ ਕਿ ਇਸ ਸਮੇਂ ਕਸ਼ਮੀਰ ਵਿਚ ਸਿੱਖਾਂ ਵੱਲੋਂ ਇਸ ਤਰ੍ਹਾਂ ਦੇ ਅੰਤਰ-ਧਰਮ ਵਿਆਹਾਂ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਦੋਸ਼ ਲਾਇਆ ਕਿ ਸਿੱਖ ਕੁੜੀਆਂ ਦਾ ਜ਼ਬਰਦਸਤੀ ਵੱਡੀ ਉਮਰ ਦੇ ਲੋਕਾਂ ਨਾਲ ਨਿਕਾਹ ਕਰਵਾਇਆ ਜਾ ਰਿਹਾ ਹੈ।
ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਐਤਵਾਰ ਨੂੰ ਇਥੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿਰਸਾ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਕੋਲ ਇਹ ਮੁੱਦਾ ਚੁੱਕਣਗੇ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।