ਜੰਮੂ ਕਸ਼ਮੀਰ : ਸੁਪਰੀਮ ਕੋਰਟ ਦਾ ਦਖ਼ਲ ਦੇਣ ਤੋਂ ਇਨਕਾਰ, ਕਿਹਾ ਸਰਕਾਰ ਨੂੰ ਵਕਤ ਮਿਲਣਾ ਚਾਹੀਦਾ

News18 Punjab
Updated: August 13, 2019, 3:26 PM IST
ਜੰਮੂ ਕਸ਼ਮੀਰ : ਸੁਪਰੀਮ ਕੋਰਟ ਦਾ ਦਖ਼ਲ ਦੇਣ ਤੋਂ ਇਨਕਾਰ, ਕਿਹਾ ਸਰਕਾਰ ਨੂੰ ਵਕਤ ਮਿਲਣਾ ਚਾਹੀਦਾ
ਜੰਮੂ ਕਸ਼ਮੀਰ : ਸੁਪਰੀਮ ਕੋਰਟ ਦਾ ਦਖ਼ਲ ਦੇਣ ਤੋਂ ਇਨਕਾਰ, ਕਿਹਾ ਸਰਕਾਰ ਨੂੰ ਵਕਤ ਮਿਲਣਾ ਚਾਹੀਦਾ

  • Share this:
ਜੰਮੂ-ਕਸ਼ਮੀਰ (Jammu Kashmir) ਨੂੰ ਸਪੈਸ਼ਲ ਦਰਜਾ ਦੇਣ ਵਾਲੀ ਧਾਰਾ 370 (Article 370) ਹਟਾਉਣ ਤੋਂ ਬਾਅਦ ਤਣਾਅ ਦਾ ਮਾਹੌਲ ਹੈ। ਸਰਕਾਰ ਵੱਲੋਂ ਲਈ ਗਈ ਰੋਕ ਨੂੰ ਹਟਾਉਣ ਲਈ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਅਦਾਲਤ ਨੇ ਇਨ੍ਹਾਂ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਦਾ ਮੰਨਣਾ ਹੈ ਕਿ ਮਾਮਲਾ ਸੰਵੇਦਨਸ਼ੀਲ ਹੈ। ਸਰਕਾਰ ਨੂੰ ਕੁੱਝ ਸਮਾਂ ਹੋ ਚਾਹੀਦਾ ਹੈ। ਮਾਮਲੇ ਦੀ ਅਗਲੀ ਸੁਣਵਾਈ ਦੋ ਹਫ਼ਤੇ ਬਾਅਦ ਹੋਵੇਗੀ।

ਜੰਮੂ ਕਸ਼ਮੀਰ ਚ ਜੰਮੂ ਕਸ਼ਮੀਰ ਪੁਨਰਗਠਨ ਬਿੱਲ ਪਾਸ ਹੋਣ ਤੋਂ ਬਾਅਦ ਧਾਰਾ 144 ਲਾ ਰੱਖੀ ਹੈ। ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਕਈ ਇਲਾਕਿਆਂ ਵਿੱਚ ਮੋਬਾਈਲ ਫ਼ੋਨ ਤੇ ਇੰਟਰਨੈੱਟ ਤੇ ਵੀ ਰੋਕ ਲਾ ਦਿੱਤੀ ਹੈ।

Loading...
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਅਟਾਰਨੀ ਜਨਰਲ ਨੂੰ ਪੁੱਛਿਆ ਸੀ ਕਿ ਘਾਟੀ ਵਿੱਚ ਇਹ ਸਬ ਕਦੋਂ ਤੱਕ ਚੱਲੇਗਾ। ਇਸ ਤੇ ਅਟਾਰਨੀ ਜਨਰਲ ਨੇ ਕਿਹਾ ਕਿ ਜਦੋਂ ਮਾਹੌਲ ਠੀਕ ਹੋ ਜਾਵੇਗਾ, ਇਹ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਨੂੰ ਘੱਟ ਤੋਂ ਘੱਟ ਤਕਲੀਫ਼ ਹੋਵੇ।
1999 ਤੋਂ ਹਿੰਸਾ ਕਾਰਨ ਘਾਟੀ ਚ 44,000 ਲੋਕ ਮਾਰੇ ਜਾ ਚੁੱਕੇ ਹਨ।

 First published: August 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...