J&K: ਗੋਲੀਬਾਰੀ 'ਚ ਮਾਰਿਆ ਗਿਆ 3 ਸਾਲਾ ਮਾਸੂਮ ਦਾ ਦਾਦਾ, ਬੱਚੇ ਨੂੰ ਸੰਭਾਲਦੇ ਜਵਾਨਾਂ ਦੀ ਵੀਡੀਓ ਵਾਇਰਲ...

News18 Punjabi | News18 Punjab
Updated: July 1, 2020, 12:24 PM IST
share image
J&K: ਗੋਲੀਬਾਰੀ 'ਚ ਮਾਰਿਆ ਗਿਆ 3 ਸਾਲਾ ਮਾਸੂਮ ਦਾ ਦਾਦਾ, ਬੱਚੇ ਨੂੰ ਸੰਭਾਲਦੇ ਜਵਾਨਾਂ ਦੀ ਵੀਡੀਓ ਵਾਇਰਲ...
J&K: ਗੋਲੀਬਾਰੀ 'ਚ ਮਾਰਿਆ ਗਿਆ 3 ਸਾਲਾ ਮਾਸੂਮ ਦਾ ਦਾਦਾ, ਬੱਚੇ ਨੂੰ ਸੰਭਾਲਦੇ ਜਵਾਨਾਂ...

  • Share this:
  • Facebook share img
  • Twitter share img
  • Linkedin share img
ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਕਾਫਿਲੇ 'ਤੇ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਸੋਪੋਰ ਵਿਖੇ ਹਮਲਾ ਕੀਤਾ ਹੈ। ਇਸ ਵਿੱਚ ਸੀਆਰਪੀਐਫ 179 ਬਟਾਲੀਅਨ ਦਾ ਹੈਡ ਕਾਂਸਟੇਬਲ ਸ਼ਹੀਦ ਹੋ ਗਿਆ, ਜਦੋਂ ਕਿ ਇੱਕ ਬਜ਼ੁਰਗ ਨਾਗਰਿਕ ਦੀ ਵੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ।

ਇਸ ਦੌਰਾਨ ਇਕ ਦਿਲ ਕੰਬਾਊ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਗੋਲੀਬਾਰੀ ਦੇ ਵਿਚਕਾਰ ਇੱਕ ਸੀਆਰਪੀਐਫ ਜਵਾਨ ਨੇ ਇੱਕ ਬੱਚੇ ਦੀ ਜਾਨ ਬਚਾਈ ਅਤੇ ਉਸ ਨੂੰ ਇੱਕ ਸੁਰੱਖਿਅਤ ਜਗ੍ਹਾ ਉਤੇ ਲੈ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਬੱਚੇ ਦੀ ਉਮਰ ਲਗਭਗ 3 ਸਾਲ ਹੈ। ਉਹ ਸਵੇਰੇ ਆਪਣੇ ਦਾਦਾ ਨਾਲ ਸੈਰ ਕਰਨ ਨਿਕਲਿਆ ਸੀ। ਇਸ ਦੌਰਾਨ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਗੋਲੀ ਲੱਗਣ ਨਾਲ ਬੱਚੇ ਦੇ ਦਾਦਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੱਚੇ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।


ਇੱਕ ਫੋਟੋ ਵਿੱਚ ਵੇਖਿਆ ਜਾ ਸਕਦਾ ਹੈ ਕਿ ਬੱਚੇ ਦੇ ਦਾਦੇ ਦੀ ਲਾਸ਼ ਸੜਕ ਉਤੇ ਪਈ ਸੀ। ਗੋਲੀ ਚੱਲਣ ਨਾਲ ਬਹੁਤ ਡਰਿਆ ਬੱਚਾ, ਚੀਕ ਰਿਹਾ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਇਸੇ ਦੌਰਾਨ ਇਕ ਨੌਜਵਾਨ ਉਥੇ ਆਇਆ ਅਤੇ ਤੁਰੰਤ ਬੱਚੇ ਨੂੰ ਆਪਣੀ ਗੋਦ ਵਿਚ ਫੜ ਲਿਆ। ਬੱਚੇ ਦੀ ਮਾਸੂਮੀਅਤ ਅਤੇ ਉਸ ਤੋਂ ਬਾਅਦ ਦੇ ਨੌਜਵਾਨ ਦੀ ਤਸਵੀਰ ਦਿਲ ਨੂੰ ਛੂਹਣ ਵਾਲੀ ਹੈ। ਇਕ ਹੋਰ ਵੀਡੀਓ ਵਿਚ, ਬੱਚੇ ਨੂੰ ਸੀਆਰਪੀਐੱਫ ਦੀ ਕਾਰ ਵਿਚ ਬੈਠੇ ਰੋਂਦਿਆਂ ਦੇਖਿਆ ਜਾ ਸਕਦਾ ਹੈ। ਉਸ ਦੇ ਹੱਥ ਵਿੱਚ ਬਿਸਕੁਟਾਂ ਦਾ ਇੱਕ ਪੈਕੇਟ ਵੀ ਵੇਖਿਆ ਜਾ ਸਕਦਾ ਹੈ। ਅੱਤਵਾਦੀਆਂ ਦੀ ਗੋਲੀਬਾਰੀ ਦੌਰਾਨ ਆਈ ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 
First published: July 1, 2020, 12:16 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading