8 ਸਾਲਾ ਲੜਕੀ ਨੇ ਸਵਾ ਲੱਖ ਵਿਚ ਵੇਚੇ 12 ਅੰਬ, ਫੋਨ ਖਰੀਦ ਕੇ ਕਰ ਰਹੀ ਹੈ ਪੜ੍ਹਾਈ

News18 Punjabi | News18 Punjab
Updated: June 27, 2021, 4:11 PM IST
share image
8 ਸਾਲਾ ਲੜਕੀ ਨੇ ਸਵਾ ਲੱਖ ਵਿਚ ਵੇਚੇ 12 ਅੰਬ, ਫੋਨ ਖਰੀਦ ਕੇ ਕਰ ਰਹੀ ਹੈ ਪੜ੍ਹਾਈ
8 ਸਾਲਾ ਲੜਕੀ ਨੇ ਸਵਾ ਲੱਖ ਵਿਚ ਵੇਚੇ 12 ਅੰਬ, ਫੋਨ ਖਰੀਦ ਕੇ ਕਰ ਰਹੀ ਹੈ ਪੜ੍ਹਾਈ (ਸੰਕੇਤਕ ਫੋਟੋ pixabay)

  • Share this:
  • Facebook share img
  • Twitter share img
  • Linkedin share img
ਇੱਕ 8 ਸਾਲ ਦੀ ਲੜਕੀ ਲਈ ਨਰੇਂਦਰ ਹੇਤੇ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹੈ। ਦਰਅਸਲ, ਤਾਲਾਬੰਦੀ ਦੌਰਾਨ ਜਮਸ਼ੇਦਪੁਰ (ਝਾਰਖੰਡ) ਵਿਚ ਅੰਬ ਵੇਚਣ ਵਾਲੀ ਇਕ ਲੜਕੀ ਦੀ ਮਦਦ ਲਈ ਨਰੇਂਦਰ ਹੇਤੇ ਨੇ ਉਸ ਕੋਲੋਂ 12 ਅੰਬ 1 ਲੱਖ 20 ਹਜ਼ਾਰ ਰੁਪਏ ਦੇ ਖਰੀਦ ਹਨ।

ਇਸ ਪੈਸੇ ਨਾਲ ਲੜਕੀ ਨੇ ਆਨਲਾਈਨ ਕਲਾਸਾਂ ਲਾਉਣ ਲਈ ਇੱਕ ਫੋਨ ਖਰੀਦਿਆ ਹੈ। ਲੜਕੀ ਨੇ ਦੱਸਿਆ ਕਿ ਕੋਰੋਨਾ ਦੌਰਾਨ ਉਸ ਦਾ ਸਕੂਲ ਬੰਦ ਸੀ ਅਤੇ ਹੁਣ ਸਿਰਫ ਆਨਲਾਈਨ ਪੜ੍ਹਾਈ ਚੱਲ ਰਹੀ ਹੈ, ਪਰ ਉਸ ਕੋਲ ਫੋਨ ਨਾ ਹੋਣ ਕਰਕੇ ਉਹ ਪੜ੍ਹਾਈ ਨਹੀਂ ਕਰ ਸਕੀ।

ਦੱਸ ਦਈਏ ਕਿ ਇਹ ਕਹਾਣੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਵੈਲਿਊਏਬਲ ਐਡੂਟੈਨਮੈਂਟ ਕੰਪਨੀ (Valuable Edutainment Company) ਦੇ ਵਾਈਸ ਚੇਅਰਮੈਨ ਨਰੇਂਦਰ ਹੇਤੇ, ਤੁਲਸੀ ਕੁਮਾਰੀ ਦੀ ਮਦਦ ਲਈ ਅੱਗੇ ਆਏ।
ਕੰਪਨੀ ਦੇ ਡਾਇਰੈਕਟਰ ਅਤੇ ਉਸ ਦੇ ਬੇਟੇ ਅਮੇਯਾ ਹੇਤੇ ਨੇ ਤੁਲਸੀ ਦੀ ਮਦਦ ਕੀਤੀ। ਅਮੇਯਾ ਹੇਤੇ ਨੇ ਤੁਲਸੀ ਤੋਂ 12 ਅੰਬਾਂ ਦੀ ਖਰੀਦ ਕੀਤੀ ਅਤੇ ਇਕ ਅੰਬ ਦੀ ਕੀਮਤ ਦਸ ਹਜ਼ਾਰ ਰੁਪਏ ਲਗਾਈ। ਇਸ ਦੇ ਅਨੁਸਾਰ ਉਸ ਨੇ ਤੁਲਸੀ ਨੂੰ 1.20 ਲੱਖ ਰੁਪਏ ਅਦਾ ਕੀਤੇ।

ਤੁਲਸੀ ਨੂੰ ਇਕ ਮੋਬਾਈਲ ਫੋਨ ਅਤੇ ਦੋ ਸਾਲਾਂ ਦਾ ਇੰਟਰਨੈਟ ਵੀ ਮੁਹੱਈਆ ਕਰਵਾਇਆ ਗਿਆ ਤਾਂ ਜੋ ਉਹ ਬਿਨਾਂ ਕਿਸੇ ਮੁਸ਼ਕਲ ਦੇ ਆਨਲਾਈਨ ਪੜ੍ਹਾਈ ਕਰ ਸਕੇ। ਇਸ ਦੌਰਾਨ ਨਰੇਂਦਰ ਹੇਤ ਅਤੇ ਉਸ ਦੇ ਬੇਟੇ ਅਮੇਆ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਤੁਲਸੀ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰ ਸਕੇਗੀ।

ਇਸ ਸਹਾਇਤਾ ਤੋਂ ਬਾਅਦ, ਤੁਲਸੀ ਦੇ ਪਿਤਾ ਸ਼੍ਰੀਮਲ ਕੁਮਾਰ ਨੇ ਕਿਹਾ ਕਿ ਨਰੇਂਦਰ ਇਸ ਮਾੜੇ ਸਮੇਂ ਵਿੱਚ ਉਸ ਲਈ ਰੱਬ ਦੇ ਰੂਪ ਵਿੱਚ ਆਇਆ ਹੈ ਅਤੇ ਹੁਣ ਉਨ੍ਹਾਂ ਦੀ ਲੜਕੀ ਅੱਗੇ ਪੜ੍ਹਾਈ ਕਰ ਸਕੇਗੀ।
Published by: Gurwinder Singh
First published: June 27, 2021, 3:10 PM IST
ਹੋਰ ਪੜ੍ਹੋ
ਅਗਲੀ ਖ਼ਬਰ