ਕਰਨਾਟਕ ਚੋਣਾਂ: JDS ਸਮਰਥਕਾਂ ਵੱਲੋਂ BJP ਖ਼ਿਲਾਫ਼ ਪ੍ਰਦਰਸ਼ਨ


Updated: May 16, 2018, 5:54 PM IST
ਕਰਨਾਟਕ ਚੋਣਾਂ: JDS ਸਮਰਥਕਾਂ ਵੱਲੋਂ BJP ਖ਼ਿਲਾਫ਼ ਪ੍ਰਦਰਸ਼ਨ
ਕਰਨਾਟਕ ਚੋਣਾਂ: JDS ਸਮਰਥਕਾਂ ਵੱਲੋਂ BJP ਖ਼ਿਲਾਫ਼ ਪ੍ਰਦਰਸ਼ਨ

Updated: May 16, 2018, 5:54 PM IST
ਕਰਨਾਟਕ 'ਚ ਵਿਧਾਨ ਸਭਾ ਚੌਣਾ ਦੇ ਨਤੀਜਿਆਂ ਤੋਂ ਬਾਅਦ ਉੱਥੇ ਦੇ ਸਿਆਸੀ ਹਾਲਤ ਲਗਾਤਾਰ ਵਿਗੜਦੇ ਜਾ ਰਹੇ ਹਨ| BJP ਖ਼ਿਲਾਫ਼ JDS ਸਮਰਥਕਾਂ ਨੇ ਗਵਰਨਰ ਹਾਊਸ ਦੇ ਬਾਹਰ ਕੀਤਾ ਪ੍ਰਦਰਸ਼ਨ| ਉੱਥੇ ਹੀ ਦੂਜੇ ਕਾਂਗਰਸ ਅਤੇ JDS ਦੇ ਵਿਧਾਇਕ ਹੁਣ ਗਵਰਨਰ ਵਜੂਭਾਈ ਵਾਲਾ ਨਾਲ ਮੁਲਾਕਾਤ ਕਰਨ ਵਾਲੀ ਹੈ| ਹਾਲਾਂਕਿ ਕਾਂਗਰਸ ਵਿਧਾਇਕ ਗ਼ੁਲਾਮ ਨਬੀ ਆਜ਼ਾਦ ਨੇ ਦੱਸਿਆ ਕਿ ਗਵਰਨਰ ਨੇ ਉਨ੍ਹਾਂ ਨੂੰ ਸ਼ਾਮ ਨੂੰ ਪੰਜ ਵਾਜੇ ਮਿਲਣ ਦਾ ਟਾਈਮ ਦਿੱਤਾ ਜਿਸਦੇ ਲਈ ਉਹ ਬੱਸ 'ਚ ਬੈਠ ਕੇ ਰਵਾਨਾ ਹੋਏ ਹਨ|




JDS ਪ੍ਰਦਾਨ ਕੁਮਾਰਸਵਾਮੀ ਨੇ ਦੱਸਿਆ ਕਿ ਉਨ੍ਹਾਂ ਦੇ ਵਿਧਾਇਕਾਂ ਨੂੰ BJP ਸਰਕਾਰ ਨੇ 100 ਕਰੋੜ ਅਤੇ ਕੈਬਿਨੇਟ 'ਚ ਅਹੁਦਾ ਦੇਣ ਦਾ ਵਾਅਦਾ ਕੀਤਾ ਹੈ|

 



ਇਸ ਵਾਰ ਕਰਨਾਟਕ ਚੋਣਾਂ ਵਿੱਚ ਬੀਜੇਪੀ ਨੇ ਮੁਸਲਮ ਇਲਾਕਿਆਂ ਵਿੱਚ ਭਾਰੀ ਜਿੱਤ ਦਰਜ ਕਰਕੇ ਕਾਂਗਰਸ ਨੂੰ ਪਛਾੜਿਆ ਹੈ। ਮੁਸਲਮ ਪ੍ਰਭਾਵ ਵਾਲੇ 17 ਸੀਟਾਂ ਵਿੱਚ ਬੀਜੇਪੀ ਨੇ ਇਸ ਵਾਰ 6 ਸੀਟਾਂ ਉੱਤੇ ਜਿੱਤ ਦਰਜ ਕੀਤੀ ਹੈ ਜਦਕਿ 2013 ਵਿੱਚ ਸਿਰਫ਼ 3 ਸੀਟਾਂ ਦਾ ਫ਼ਾਇਦਾ ਮਿਲਿਆ ਸੀ। ਉੱਥੇ ਹੀ ਇਸ ਵਾਰ ਕਾਂਗਰਸ ਦੀ ਝੋਲੀ 10 ਸੀਟਾਂ ਆਈਆਂ ਹਨ ਜਦਕਿ 2013 ਵਿੱਚ ਉਸਨੂੰ 11 ਸੀਟਾਂ ਮਿਲੀਆਂ ਸਨ। ਕਾਂਗਰਸ ਨੂੰ ਇਸ ਵਾਰ ਇੱਕ ਸੀਟ ਦਾ ਨੁਕਸਾਨ ਹੋਇਆ ਹੈ।

ਕਾਂਗਰਸ ਦੇ ਬਾਦ ਮੁਸਲਮਾਨਾਂ ਲਈ ਬਦਲ ਵਜੋਂ ਦੇਖੀ ਜਾ ਰਹੀ ਜੇਡੀਐੱਸ ਨੂੰ ਸਿਰਫ਼ ਇੱਕ ਸੀਟ ਹੀ ਮਿਲੀ ਹੈ। ਜਦਕਿ 2013 ਵਿੱਚ ਉਸਨੂੰ 2 ਸੀਟਾਂ ਮਿਲੀਆਂ ਸਨ। ਇਸ ਤਰ੍ਹਾਂ ਜੇਡੀਐੱਸ ਨੂੰ ਇੱਕ ਸੀਟ ਦਾ ਨੁਕਸਾਨ ਹੋਇਆ ਹੈ। ਇਸਦੇ ਇਲਾਵਾ ਬਾਕੀਆਂ ਦਾ ਖਾਤਾ ਹੀ ਨਹੀਂ ਖੁੱਲ੍ਹਿਆ ਜਦਕਿ ਪਿਛਲੀ ਚੋਣਾਂ ਵਿੱਚ ਇੱਕ ਸੀਟ ਹਿੱਸੇ ਆਈ ਸੀ।
First published: May 16, 2018
ਹੋਰ ਪੜ੍ਹੋ
ਅਗਲੀ ਖ਼ਬਰ