ਕਰਨਾਟਕ ਚੋਣਾਂ: ਕੁਮਾਰਸਵਾਮੀ ਨੇ ਸੌਂਪਿਆ ਵਿਧਾਇਕਾਂ ਵੱਲੋਂ ਸਮਰਥਨ ਪੱਤਰ, ਕਾਨੂੰਨੀ ਸਲਾਹ ਲੈਣਗੇ ਗਵਰਨਰ


Updated: May 16, 2018, 8:02 PM IST
ਕਰਨਾਟਕ ਚੋਣਾਂ: ਕੁਮਾਰਸਵਾਮੀ ਨੇ ਸੌਂਪਿਆ ਵਿਧਾਇਕਾਂ ਵੱਲੋਂ ਸਮਰਥਨ ਪੱਤਰ, ਕਾਨੂੰਨੀ ਸਲਾਹ ਲੈਣਗੇ ਗਵਰਨਰ
ਕਰਨਾਟਕ ਚੋਣਾਂ: ਕੁਮਾਰਸਵਾਮੀ ਨੇ ਸੌਂਪਿਆ ਵਿਧਾਇਕਾਂ ਵੱਲੋਂ ਸਮਰਥਨ ਪੱਤਰ, ਕਾਨੂੰਨੀ ਸਲਾਹ ਲੈਣਗੇ ਗਵਰਨਰ

Updated: May 16, 2018, 8:02 PM IST
ਕਰਨਾਟਕ 'ਚ ਵਿਧਾਨ ਸਭਾ ਚੌਣਾ ਦੇ ਨਤੀਜਿਆਂ ਤੋਂ ਬਾਅਦ ਉੱਥੇ ਦੇ ਸਿਆਸੀ ਹਾਲਤ ਲਗਾਤਾਰ ਵਿਗੜਦੇ ਜਾ ਰਹੇ ਹਨ| ਕੁਮਾਰਸਵਾਮੀ ਨੇ ਗਵਰਨਰ ਨੂੰ ਵਿਧਾਇਕਾਂ ਵੱਲੋਂ ਸਮਰਥਨ ਪੱਤਰ ਦਿੱਤਾ| ਗਵਰਨਰ ਨੇ ਕਿਹਾ ਕਿ ਉਹ ਕਾਨੂੰਨੀ ਸਲਾਹ ਲੈਣਗੇ| ਉੱਥੇ ਹੀ BJP ਖ਼ਿਲਾਫ਼ JDS ਸਮਰਥਕਾਂ ਨੇ ਗਵਰਨਰ ਹਾਊਸ ਦੇ ਬਾਹਰ ਕੀਤਾ ਪ੍ਰਦਰਸ਼ਨ|
JDS ਪ੍ਰਦਾਨ ਕੁਮਾਰਸਵਾਮੀ ਨੇ ਦੱਸਿਆ ਕਿ ਉਨ੍ਹਾਂ ਦੇ ਵਿਧਾਇਕਾਂ ਨੂੰ BJP ਸਰਕਾਰ ਨੇ 100 ਕਰੋੜ ਅਤੇ ਕੈਬਿਨੇਟ 'ਚ ਅਹੁਦਾ ਦੇਣ ਦਾ ਵਾਅਦਾ ਕੀਤਾ ਹੈ|

 ਇਸ ਵਾਰ ਕਰਨਾਟਕ ਚੋਣਾਂ ਵਿੱਚ ਬੀਜੇਪੀ ਨੇ ਮੁਸਲਮ ਇਲਾਕਿਆਂ ਵਿੱਚ ਭਾਰੀ ਜਿੱਤ ਦਰਜ ਕਰਕੇ ਕਾਂਗਰਸ ਨੂੰ ਪਛਾੜਿਆ ਹੈ। ਮੁਸਲਮ ਪ੍ਰਭਾਵ ਵਾਲੇ 17 ਸੀਟਾਂ ਵਿੱਚ ਬੀਜੇਪੀ ਨੇ ਇਸ ਵਾਰ 6 ਸੀਟਾਂ ਉੱਤੇ ਜਿੱਤ ਦਰਜ ਕੀਤੀ ਹੈ ਜਦਕਿ 2013 ਵਿੱਚ ਸਿਰਫ਼ 3 ਸੀਟਾਂ ਦਾ ਫ਼ਾਇਦਾ ਮਿਲਿਆ ਸੀ। ਉੱਥੇ ਹੀ ਇਸ ਵਾਰ ਕਾਂਗਰਸ ਦੀ ਝੋਲੀ 10 ਸੀਟਾਂ ਆਈਆਂ ਹਨ ਜਦਕਿ 2013 ਵਿੱਚ ਉਸਨੂੰ 11 ਸੀਟਾਂ ਮਿਲੀਆਂ ਸਨ। ਕਾਂਗਰਸ ਨੂੰ ਇਸ ਵਾਰ ਇੱਕ ਸੀਟ ਦਾ ਨੁਕਸਾਨ ਹੋਇਆ ਹੈ।

ਕਾਂਗਰਸ ਦੇ ਬਾਦ ਮੁਸਲਮਾਨਾਂ ਲਈ ਬਦਲ ਵਜੋਂ ਦੇਖੀ ਜਾ ਰਹੀ ਜੇਡੀਐੱਸ ਨੂੰ ਸਿਰਫ਼ ਇੱਕ ਸੀਟ ਹੀ ਮਿਲੀ ਹੈ। ਜਦਕਿ 2013 ਵਿੱਚ ਉਸਨੂੰ 2 ਸੀਟਾਂ ਮਿਲੀਆਂ ਸਨ। ਇਸ ਤਰ੍ਹਾਂ ਜੇਡੀਐੱਸ ਨੂੰ ਇੱਕ ਸੀਟ ਦਾ ਨੁਕਸਾਨ ਹੋਇਆ ਹੈ। ਇਸਦੇ ਇਲਾਵਾ ਬਾਕੀਆਂ ਦਾ ਖਾਤਾ ਹੀ ਨਹੀਂ ਖੁੱਲ੍ਹਿਆ ਜਦਕਿ ਪਿਛਲੀ ਚੋਣਾਂ ਵਿੱਚ ਇੱਕ ਸੀਟ ਹਿੱਸੇ ਆਈ ਸੀ।
First published: May 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ