ਨਿਆਇਕ ਸੇਵਾ ਨਾਲ ਜੁੜੇ ਲੋਕ ਸਧਾਰਨ ਲੋਕਾਂ ਦੀਆਂ ਨਜ਼ਰਾਂ ਵਿਚ ਆਮ ਤੌਰ 'ਤੇ ਸਖ਼ਤ ਅਤੇ ਕੜਕ ਹੁੰਦੇ ਹਨ ਪਰ ਬਿਹਾਰ ਵਿਚ ਇਕ ਜੱਜ ਰਾਕੇਸ਼ ਕੁਮਾਰ ਸਿੰਘ ਨੇ ਆਪਣੀ ਦਰਿਆਦਿਲੀ ਨਾਲ ਮਿਸਾਲ ਪੇਸ਼ ਕੀਤੀ ਹੈ।
ਇੱਕ ਬਜ਼ੁਰਗ ਵਿਅਕਤੀ ਪ੍ਰਤੀ ਜੱਜ ਦੀ ਦਰਿਆਦਿਲੀ ਸੁਣਵਾਈ ਦੌਰਾਨ ਹੀ ਸਾਹਮਣੇ ਆਈ। ਮਾਮਲਾ ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਨਾਲ ਸਬੰਧਤ ਹੈ। ਇੱਥੋਂ ਦੀ ਅਦਾਲਤ ਵਿੱਚ ਲਗਾਈ ਗਈ ਲੋਕ ਅਦਾਲਤ ਵਿੱਚ ਜੱਜ ਰਾਕੇਸ਼ ਕੁਮਾਰ ਸਿੰਘ ਨੇ ਕੁਝ ਅਜਿਹਾ ਕੀਤਾ ਕਿ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ।
ਦਰਅਸਲ, ਇੱਕ ਬਜ਼ੁਰਗ ਨੇ ਬੈਂਕ ਦੇ 18 ਹਜ਼ਾਰ ਰੁਪਏ ਕਰਜ਼ੇ ਵਜੋਂ ਵਾਪਸ ਕਰਨੇ ਸਨ। ਕੌਮੀ ਲੋਕ ਅਦਾਲਤ ਵਿੱਚ ਪੁੱਜੇ ਬਜ਼ੁਰਗ ਨੇ ਦੱਸਿਆ ਕਿ ਉਸ ਕੋਲ ਕਰਜ਼ਾ ਮੋੜਨ ਲਈ ਪੈਸੇ ਨਹੀਂ ਸਨ।
ਆਪਣੀ ਧੀ ਦੇ ਵਿਆਹ ਉਤੇ ਖਰਚ ਕਰਕੇ ਉਹ ਕਰਜ਼ੇ 'ਚ ਡੁੱਬ ਗਿਆ ਸੀ। ਬਜੁਰਗ ਆਪਣੇ ਨਾਲ 5000 ਰੁਪਏ ਬੈਂਕ ਨੂੰ ਵਾਪਸ ਕਰਨ ਲਈ ਲੈ ਕੇ ਆਇਆ ਸੀ। ਬਜ਼ੁਰਗ ਦੇ ਨਾਲ ਆਏ ਇਕ ਨੌਜਵਾਨ ਨੇ ਵੀ ਤਿੰਨ ਹਜ਼ਾਰ ਰੁਪਏ ਦਿੱਤੇ, ਫਿਰ ਵੀ 10 ਹਜ਼ਾਰ ਰੁਪਏ ਘੱਟ ਸਨ।
ਫਿਰ ਕੀ ਸੀ, ਜ਼ਿਲ੍ਹਾ ਜੱਜ ਨੇ ਬਜ਼ੁਰਗ ਨੂੰ ਕਰਜ਼ਾ ਮੋੜਨ ਲਈ ਬਾਕੀ 10 ਹਜ਼ਾਰ ਰੁਪਏ ਆਪਣੀ ਤਰਫ਼ੋਂ ਦੇ ਦਿੱਤੇ। ਇਹ ਵੇਖ ਬਜ਼ੁਰਗ ਆਪਣੀਆਂ ਅੱਖਾਂ ਦੇ ਹੰਝੂਆਂ ਨੂੰ ਰੋਕ ਨਹੀਂ ਸਕਿਆ। ਜੱਜ ਨੇ ਇਸ ਸਬੰਧ ਵਿਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਗਰੀਬ ਬਜ਼ੁਰਗ ਧੰਨਵਾਦ ਕਰਦਾ ਨਹੀਂ ਥੱਕ ਰਿਹਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।