Home /News /national /

26 ਜਨਵਰੀ ਨੂੰ ਭਾਰਤ 'ਚ ਵੱਡਾ ਅੱਤਵਾਦੀ ਹਮਲਾ ਕਰਨ ਦੀ ਤਾਕ ਵਿੱਚ ਮਸੂਦ ਅਜ਼ਹਰ, ਹਮਲੇ ਦੇ ਸਿਲਸਿਲੇ 'ਚ ਭਤੀਜੇ ਨੂੰ ਭੇਜਿਆ ਕਸ਼ਮੀਰ

26 ਜਨਵਰੀ ਨੂੰ ਭਾਰਤ 'ਚ ਵੱਡਾ ਅੱਤਵਾਦੀ ਹਮਲਾ ਕਰਨ ਦੀ ਤਾਕ ਵਿੱਚ ਮਸੂਦ ਅਜ਼ਹਰ, ਹਮਲੇ ਦੇ ਸਿਲਸਿਲੇ 'ਚ ਭਤੀਜੇ ਨੂੰ ਭੇਜਿਆ ਕਸ਼ਮੀਰ

26 ਜਨਵਰੀ ਨੂੰ ਭਾਰਤ 'ਚ ਵੱਡਾ ਅੱਤਵਾਦੀ ਹਮਲਾ ਕਰਨ ਦੀ ਤਾਕ ਵਿੱਚ ਮਸੂਦ ਅਜ਼ਹਰ

26 ਜਨਵਰੀ ਨੂੰ ਭਾਰਤ 'ਚ ਵੱਡਾ ਅੱਤਵਾਦੀ ਹਮਲਾ ਕਰਨ ਦੀ ਤਾਕ ਵਿੱਚ ਮਸੂਦ ਅਜ਼ਹਰ

 • Share this:
  ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਭਾਰਤ ਵਿੱਚ ਵੱਡੇ ਹਮਲੇ ਦੀ ਫਿਰਾਕ ਵਿਚ ਹੈ। ਸੁਰੱਖਿਆ ਏਜੰਸੀਆਂ ਨੂੰ ਇਨਪੁੱਟ ਮਿਲੇ ਹਨ ਕਿ ਉਹ 26 ਜਨਵਰੀ ਤੇ ਅਫਜ਼ਲ ਗੁਰੂ ਦੀ ਬਰਸੀ ਉੱਤੇ ਵੱਡੇ ਹਮਲੇ ਦੀ ਤਿਆਰੀ ਕਰ ਚੁੱਕਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹਮਲੇ ਨੂੰ ਅੰਜਾਮ ਦੇਣ ਲਈ ਮਸੂਦ ਨੇ ਆਪਣੀ ਟੀਮ ਨੂੰ ਜੰਮੂ-ਕਸ਼ਮੀਰ ਵੀ ਭੇਜ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਦੀ ਇਹ ਟੀਮ ਕਸ਼ਮੀਰ ਵਿੱਚ ਪੁੰਛ ਦੇ ਰਸਤੇ ਦਾਖਿਲ ਹੋ ਚੁੱਕੀ ਹੈ। ਇਨ੍ਹਾਂ ਅੱਤਵਾਦੀਆਂ ਵਿੱਚ ਮਸੂਦ ਅਜ਼ਹਰ ਦਾ ਭਤੀਜਾ ਹੁਜੈਫਾ ਸ਼ਾਮਿਲ ਹੈ।

  ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਮਸੂਦ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਭਾਰਤ ਭੇਜਿਆ ਹੋਵੇ। ਕਸ਼ਮੀਰ ਵਿੱਚ ਨਵੰਬਰ 2017 ਵਿੱਚ ਮਸੂਦ ਦਾ ਇੱਕ ਭਤੀਜਾ ਤਲਹਾ ਰਸ਼ੀਦ ਮਾਰਿਆ ਗਿਆ ਸੀ, ਉੱਥੇ ਅਕਤੂਬਰ 2018 ਵਿਚ ਸੁਰੱਖਿਆ ਬਲਾਂ ਨੇ ਉਸਦੇ ਭਤੀਜੇ ਉਸਮਾਨ ਇਬ੍ਰਾਹਿਮ ਨੂੰ ਮਾਰ ਦਿੱਤਾ ਸੀ। ਮਸੂਦ ਨੇ ਇਨ੍ਹਾਂ ਦੋਨਾਂ ਦੀ ਮੌਤ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਦੀ ਟੀਮ ਉੱਤਰ ਕਸ਼ਮੀਰ ਵਿੱਚ ਕਿਤੇ ਸੇਫ ਹਾਊਸ ਵਿੱਚ ਲੁਕੀ ਹੈ। ਇਸ ਟੀਮ ਦਾ ਕਮਾਂਡਰ ਅਬਦੁਲ ਰਸ਼ੀਦ ਗਾਜ਼ੀ ਹੈ ਜੋ ਕਿ ਅਫ਼ਗਾਨ ਯੁੱਧ ਵਿੱਚ ਰਹਿ ਚੁੱਕਿਆ ਹੈ। ਟੀਮ ਦੇ ਹੋਰ ਮੈਂਬਰਾਂ ਵਿੱਚ ਮੁਹੰਮਦ ਉਮਰ ਤੇ ਮੁਹੰਮਦ ਇਸਮਾਈਲ ਸ਼ਾਮਿਲ ਹਨ।

  ਸੂਤਰਾਂ ਦਾ ਕਹਿਣਾ ਹੈ ਕਿ ਇਹ ਟੀਮ ਜੰਮੂ ਕਸ਼ਮੀਰ ਹਾਈਵੇਅ ਉੱਤ ਸੈਨਾ ਤੇ ਪੁਲਿਸ ਕੈਂਪ ਨੂੰ ਨਿਸ਼ਾਨਾ ਬਣਾ ਸਕਦੀ ਹੈ। ਅੱਤਵਾਦੀਆਂ ਦੀ ਇਹ ਟੀਮ ਅਫਜ਼ਲ ਗੁਰੂ ਬ੍ਰਿਗੇਡ ਨਾਲ ਸੰਬੰਧਿਤ ਹੈ ਜੋ ਪਹਿਲਾਂ ਵੀ ਕਈ ਹਮਲਿਆਂ ਵਿੱਚ ਸ਼ਾਮਿਲ ਰਹੀ ਹੈ। ਪਠਾਨਕੋਟ ਏਅਰਬੇਸ ਉੱਤੇ ਹੋਏ ਹਮਲੇ ਵਿੱਚ ਇਸ ਬ੍ਰਿਗੇਡ ਦਾ ਨਾਮ ਸਾਹਮਣੇ ਆਇਆ ਸੀ।
  First published:

  Tags: Attack, Kashmir, Terror, Terrorism

  ਅਗਲੀ ਖਬਰ