• Home
  • »
  • News
  • »
  • national
  • »
  • JEWAR AIRPORT PM MODI WILL LAY FOUNDATION STONE OF NOIDA INTERNATIONAL AIRPORT TODAY KNOW FEATURES GH KS

Jewar Airport: PM ਮੋਦੀ ਅੱਜ ਰੱਖਣਗੇ Noida International Airport ਦਾ ਨੀਂਹ ਪੱਥਰ, ਜਾਣੋ ਖਾਸੀਅਤਾਂ

Jewar Airport: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ, 25 ਨਵੰਬਰ, ਯਾਨਿ ਕਿ ਅੱਜ ਦੁਪਹਿਰ 1 ਵਜੇ ਗੌਤਮ ਬੁੱਧ ਨਗਰ ਨੋਇਡਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਣਗੇ। ਪਹਿਲੇ ਪੜਾਅ ਵਿੱਚ, ਨੋਇਡਾ ਹਵਾਈ ਅੱਡਾ 1300 ਹੈਕਟੇਅਰ ਜ਼ਮੀਨ ਵਿੱਚ 2024 ਤੱਕ 10,050 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।

  • Share this:
ਨਵੀਂ ਦਿੱਲੀ: ਦਿੱਲੀ NCR ਦੇ ਲੋਕਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਉਨ੍ਹਾਂ ਨੂੰ ਹਵਾਈ ਸਫ਼ਰ ਕਰਨ ਲਈ ਇੱਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ (International Airport) ਮਿਲਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੀਰਵਾਰ, 25 ਨਵੰਬਰ, ਯਾਨਿ ਕਿ ਅੱਜ ਦੁਪਹਿਰ 1 ਵਜੇ ਗੌਤਮ ਬੁੱਧ ਨਗਰ ਨੋਇਡਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਣਗੇ। ਪਹਿਲੇ ਪੜਾਅ ਵਿੱਚ, ਨੋਇਡਾ ਹਵਾਈ ਅੱਡਾ 1300 ਹੈਕਟੇਅਰ ਜ਼ਮੀਨ ਵਿੱਚ 2024 ਤੱਕ 10,050 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।

1.2 ਕਰੋੜ ਯਾਤਰੀਆਂ ਦੀ ਸਮਰੱਥਾ

ਪਹਿਲੇ ਪੜਾਅ ਦੇ ਪੂਰਾ ਹੋਣ 'ਤੇ, ਨੋਇਡਾ ਹਵਾਈ ਅੱਡੇ ਦੀ ਸਮਰੱਥਾ 1.2 ਕਰੋੜ ਯਾਤਰੀ ਹੋਵੇਗੀ। ਨੋਇਡਾ ਹਵਾਈ ਅੱਡੇ ਨੂੰ ਜ਼ਿਊਰਿਕ ਏਅਰਪੋਰਟ ਇੰਟਰਨੈਸ਼ਨਲ ਏਜੀ ਦੁਆਰਾ ਵਿਕਸਤ ਕੀਤਾ ਜਾ ਰਿਹਾ ਹੈ। ਦਿੱਲੀ ਐਨਸੀਆਰ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈਜੀਆਈ) ਤੋਂ ਬਾਅਦ ਇਹ ਦੂਜਾ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇਗਾ।

ਦਿੱਲੀ ਹਵਾਈ ਅੱਡੇ 'ਤੇ ਭੀੜ ਹੋਵੇਗੀ ਘੱਟ

ਨੋਇਡਾ ਹਵਾਈ ਅੱਡੇ ਦੇ ਨਿਰਮਾਣ ਤੋਂ ਬਾਅਦ, ਇਹ ਦਿੱਲੀ ਹਵਾਈ ਅੱਡੇ 'ਤੇ ਯਾਤਰੀਆਂ ਦੀ ਭੀੜ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਨੋਇਡਾ ਏਅਰਪੋਰਟ ਦੇ ਸ਼ੁਰੂ ਹੋਣ ਤੋਂ ਬਾਅਦ ਇਹ ਦਿੱਲੀ, ਨੋਇਡਾ, ਗਾਜ਼ੀਆਬਾਦ, ਅਲੀਗੜ੍ਹ, ਆਗਰਾ, ਫਰੀਦਾਬਾਦ ਅਤੇ ਨੇੜੇ ਦੇ ਸ਼ਹਿਰਾਂ ਦੇ ਲੋਕਾਂ ਲਈ ਕਾਫੀ ਫਾਇਦੇਮੰਦ ਸਾਬਤ ਹੋਣ ਵਾਲਾ ਹੈ। ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪਹਿਲੇ ਪੜਾਅ ਦਾ ਕੰਮ 2024 ਤੱਕ ਪੂਰਾ ਹੋ ਜਾਵੇਗਾ।

ਉੱਤਰ ਪ੍ਰਦੇਸ਼ ਨੂੰ ਲੌਜਿਸਟਿਕਸ ਖੇਤਰ 'ਚ ਵਿਸ਼ਵ ਦੇ ਨਕਸ਼ੇ 'ਤੇ ਲਿਆਵੇਗਾ

ਨੋਇਡਾ ਇੰਟਰਨੈਸ਼ਨਲ ਏਅਰਪੋਰਟ ਨੂੰ ਮਲਟੀ ਮਾਡਲ ਕਾਰਗੋ ਹੱਬ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ। ਨੋਇਡਾ ਹਵਾਈ ਅੱਡਾ ਉੱਤਰੀ ਭਾਰਤ ਲਈ ਇੱਕ ਲੌਜਿਸਟਿਕ ਗੇਟਵੇ ਵਜੋਂ ਕੰਮ ਕਰੇਗਾ ਅਤੇ ਉੱਤਰ ਪ੍ਰਦੇਸ਼ ਨੂੰ ਲੌਜਿਸਟਿਕਸ ਦੇ ਖੇਤਰ ਵਿੱਚ ਵਿਸ਼ਵ ਦੇ ਨਕਸ਼ੇ 'ਤੇ ਸਥਾਪਿਤ ਕਰਨ ਵਿੱਚ ਮਦਦ ਕਰੇਗਾ। ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰਗੋ ਟਰਮੀਨਲ ਦੀ ਸਮਰੱਥਾ 20 ਲੱਖ ਮੀਟ੍ਰਿਕ ਟਨ ਹੈ, ਜਿਸ ਨੂੰ ਭਵਿੱਖ ਵਿੱਚ ਵਧਾ ਕੇ 80 ਲੱਖ ਮੀਟ੍ਰਿਕ ਟਨ ਕੀਤਾ ਜਾਵੇਗਾ।

ਉਦਯੋਗਿਕ ਵਿਕਾਸ ਵਿੱਚ ਵੱਡੀ ਭੂਮਿਕਾ

ਜੇਵਰ ਹਵਾਈ ਅੱਡਾ ਇਸ ਖੇਤਰ ਦੇ ਉਦਯੋਗਿਕ ਵਿਕਾਸ ਵਿੱਚ ਵੱਡੀ ਭੂਮਿਕਾ ਨਿਭਾਏਗਾ। ਇਹ ਸਥਾਨਕ ਉਤਪਾਦਾਂ ਨੂੰ ਦੇਸ਼ ਅਤੇ ਵਿਦੇਸ਼ਾਂ ਦੇ ਬਾਜ਼ਾਰਾਂ ਤੱਕ ਪਹੁੰਚਾਉਣ ਵਿੱਚ ਮਦਦ ਕਰੇਗਾ। ਜਿਸ ਕਾਰਨ ਕਈ ਉਦਯੋਗਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ ਅਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਨੋਇਡਾ ਹਵਾਈ ਅੱਡੇ ਦੇ ਨਿਰਮਾਣ ਨਾਲ ਲਾਗਤ ਅਤੇ ਸਮਾਂ ਦੋਵਾਂ ਦੀ ਬੱਚਤ ਹੋਵੇਗੀ।

ਮੈਟਰੋ ਸੇਵਾ ਰਾਹੀਂ ਹਵਾਈ ਅੱਡੇ 'ਤੇ ਹੋਵੇਗੀ ਪਹੁੰਚ

ਨੋਇਡਾ ਹਵਾਈ ਅੱਡੇ 'ਤੇ ਇੱਕ ਗਰਾਉਂਡ ਟ੍ਰਾਂਸਪੋਰਟ ਸੈਂਟਰ ਵੀ ਹੋਵੇਗਾ ਜਿਸ ਵਿੱਚ ਮਲਟੀਮੋਡਲ ਟਰਾਂਜ਼ਿਟ ਹੱਬ, ਹਾਊਸਿੰਗ ਮੈਟਰੋ, ਹਾਈ-ਸਪੀਡ ਰੇਲ ਸਟੇਸ਼ਨ, ਟੈਕਸੀ, ਬੱਸ ਸੇਵਾਵਾਂ ਅਤੇ ਪ੍ਰਾਈਵੇਟ ਪਾਰਕਿੰਗ ਵਰਗੀਆਂ ਸਹੂਲਤਾਂ ਹੋਣਗੀਆਂ। ਇਨ੍ਹਾਂ ਸਹੂਲਤਾਂ ਕਾਰਨ ਹਵਾਈ ਅੱਡੇ ਨੂੰ ਸੜਕ, ਰੇਲ ਅਤੇ ਮੈਟਰੋ ਰਾਹੀਂ ਨਿਰਵਿਘਨ ਸੰਪਰਕ ਦੀ ਸਹੂਲਤ ਮਿਲੇਗੀ। ਨੋਇਡਾ ਅਤੇ ਦਿੱਲੀ ਨੂੰ ਮੈਟਰੋ ਸੇਵਾ ਰਾਹੀਂ ਹਵਾਈ ਅੱਡੇ ਨਾਲ ਜੋੜਿਆ ਜਾਵੇਗਾ।

ਦਿੱਲੀ ਅਤੇ ਨੋਇਡਾ ਹਵਾਈ ਅੱਡਿਆਂ 'ਚ 21 ਮਿੰਟਾਂ ਦੀ ਦੂਰੀ

ਨੇੜਲੀਆਂ ਸੜਕਾਂ ਅਤੇ ਹਾਈਵੇਅ ਜਿਵੇਂ ਕਿ ਯਮੁਨਾ ਐਕਸਪ੍ਰੈਸਵੇਅ, ਵੈਸਟਰਵ ਪੈਰੀਫੇਰਲ, ਈਸਟਰਨ ਪੈਰੀਫੇਰਲ, ਦਿੱਲੀ-ਮੁੰਬਈ ਐਕਸਪ੍ਰੈਸਵੇਅ ਅਤੇ ਹੋਰ ਹਾਈਵੇਅ ਵੀ ਸਿੱਧੇ ਹਵਾਈ ਅੱਡੇ ਨਾਲ ਜੁੜੇ ਹੋਣਗੇ। ਹਵਾਈ ਅੱਡੇ ਨੂੰ ਦਿੱਲੀ-ਵਾਰਾਣਸੀ ਵਿਚਕਾਰ ਪ੍ਰਸਤਾਵਿਤ ਹਾਈ ਸਪੀਡ ਰੇਲ ਨਾਲ ਵੀ ਜੋੜਿਆ ਜਾਵੇਗਾ, ਤਾਂ ਜੋ ਦਿੱਲੀ ਅਤੇ ਨੋਇਡਾ ਹਵਾਈ ਅੱਡਿਆਂ ਦੀ ਦੂਰੀ 21 ਮਿੰਟਾਂ ਵਿੱਚ ਪੂਰੀ ਕੀਤੀ ਜਾ ਸਕੇ।
Published by:Krishan Sharma
First published: