Home /News /national /

ਥਾਣੇਦਾਰ ਦੇ ਘਰੋਂ 61 ਤੋਲੇ ਸੋਨਾ, 1 ਕਿਲੋ ਚਾਂਦੀ ਅਤੇ 1 ਲੱਖ ਰੁਪਏ ਚੋਰੀ

ਥਾਣੇਦਾਰ ਦੇ ਘਰੋਂ 61 ਤੋਲੇ ਸੋਨਾ, 1 ਕਿਲੋ ਚਾਂਦੀ ਅਤੇ 1 ਲੱਖ ਰੁਪਏ ਚੋਰੀ

ਥਾਣੇਦਾਰ ਦੇ ਘਰੋਂ 61 ਤੋਲੇ ਸੋਨਾ, 1 ਕਿਲੋ ਚਾਂਦੀ ਅਤੇ 1 ਲੱਖ ਰੁਪਏ ਚੋਰੀ

ਥਾਣੇਦਾਰ ਦੇ ਘਰੋਂ 61 ਤੋਲੇ ਸੋਨਾ, 1 ਕਿਲੋ ਚਾਂਦੀ ਅਤੇ 1 ਲੱਖ ਰੁਪਏ ਚੋਰੀ

 • Share this:
  ਹਰਿਆਣਾ ਦੇ ਝੱਜਰ ਜ਼ਿਲ੍ਹੇ 'ਚ ਦਿੱਲੀ ਪੁਲਿਸ ਦੇ ASI ਦੇ ਘਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਚੋਰ ਰਾਤ ਸਮੇਂ ਬਿਨਾਂ ਤਾਲੇ ਤੋੜੇ ਘਰ ਵਿੱਚ ਦਾਖਲ ਹੋਏ ਅਤੇ ਏਐਸਆਈ ਦੇ ਘਰ ਵਿੱਚੋਂ ਕਰੀਬ 35 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ 1 ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ।

  ਘਟਨਾ ਦਾ ਸਵੇਰੇ ਪਤਾ ਲੱਗਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

  ਇਹ ਮਾਮਲਾ ਝੱਜਰ ਦੇ ਬੇਰੀ ਗੇਟ ਕੋਲ ਰਹਿਣ ਵਾਲੇ ਦਿੱਲੀ ਪੁਲਿਸ ਵਿੱਚ ਕੰਮ ਕਰਦੇ ਏਐਸਆਈ ਸਤੀਸ਼ ਦੇ ਘਰ ਦਾ ਹੈ। ਐਸਆਈ ਸਤੀਸ਼ ਕੁਮਾਰ ਪਰਿਵਾਰ ਸਮੇਤ ਕਿਸੇ ਕੰਮ ਲਈ ਰਾਤ ਸਮੇਂ ਦਿੱਲੀ ਗਿਆ ਹੋਇਆ ਸੀ। ਜਦੋਂ ਉਹ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਅਤੇ ਅਲਮਾਰੀਆਂ ਦੇ ਤਾਲੇ ਖੁੱਲ੍ਹੇ ਪਏ ਸਨ ਅਤੇ ਘਰ ਦਾ ਸਾਰਾ ਸਾਮਾਨ ਬਾਹਰ ਖਿਲਰਿਆ ਪਿਆ ਸੀ।

  ਜਦੋਂ ਉਨ੍ਹਾਂ ਨੇ ਚੰਗੀ ਤਰ੍ਹਾਂ ਦੇਖਿਆ ਤਾਂ 61 ਤੋਲੇ ਸੋਨੇ ਦੇ ਗਹਿਣੇ, 1 ਕਿਲੋ ਚਾਂਦੀ ਅਤੇ 1 ਲੱਖ ਰੁਪਏ ਦੀ ਨਕਦੀ ਗਾਇਬ ਸੀ। ਉਨ੍ਹਾਂ ਨੇ ਚੋਰੀ ਦੀ ਘਟਨਾ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਝੱਜਰ ਸਿਟੀ ਥਾਣਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਤਿੰਨ ਟੀਮਾਂ ਵੀ ਬਣਾਈਆਂ ਹਨ।

  ਚੋਰੀ ਦੀ ਇਸ ਵਾਰਦਾਤ 'ਚ ਖਾਸ ਗੱਲ ਇਹ ਹੈ ਕਿ ਘਰ ਦਾ ਕੋਈ ਵੀ ਤਾਲਾ ਟੁੱਟਿਆ ਨਹੀਂ ਸਗੋਂ ਆਸਾਨੀ ਨਾਲ ਖੁੱਲ੍ਹ ਗਿਆ। ਇਸ ਲਈ ਪੁਲਿਸ ਕਈ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਨੂੰ ਅੱਗੇ ਵਧਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
  Published by:Gurwinder Singh
  First published:

  Tags: Crime, Crime news

  ਅਗਲੀ ਖਬਰ