Home /News /national /

UP: ਨਾਬਾਲਗ ਨਾਲ 28 ਲੋਕਾਂ ਨੇ ਕੀਤਾ ਬਲਾਤਕਾਰ, ਕਈ ਸਿਆਸੀ ਆਗੂਆਂ 'ਤੇ ਵੀ ਕੇਸ ਦਰਜ

UP: ਨਾਬਾਲਗ ਨਾਲ 28 ਲੋਕਾਂ ਨੇ ਕੀਤਾ ਬਲਾਤਕਾਰ, ਕਈ ਸਿਆਸੀ ਆਗੂਆਂ 'ਤੇ ਵੀ ਕੇਸ ਦਰਜ

UP: ਨਾਬਾਲਗ ਨਾਲ 28 ਲੋਕਾਂ ਨੇ ਕੀਤਾ ਬਲਾਤਕਾਰ, ਕਈ ਸਿਆਸੀ ਆਗੂਆਂ 'ਤੇ ਵੀ ਕੇਸ ਦਰਜ ( ਸੰਕੇਤਕ ਤਸਵੀਰ)

UP: ਨਾਬਾਲਗ ਨਾਲ 28 ਲੋਕਾਂ ਨੇ ਕੀਤਾ ਬਲਾਤਕਾਰ, ਕਈ ਸਿਆਸੀ ਆਗੂਆਂ 'ਤੇ ਵੀ ਕੇਸ ਦਰਜ ( ਸੰਕੇਤਕ ਤਸਵੀਰ)

 • Share this:
  ਉਤਰ ਪ੍ਰਦੇਸ਼ ਦੇ ਲਲਿਤਪੁਰ ਵਿੱਚ ਇੱਕ ਨਾਬਾਲਗ ਲੜਕੀ ਨੇ ਜ਼ਿਲ੍ਹੇ ਦੇ ਕਰੀਬ 28 ਲੋਕਾਂ ਉੱਤੇ ਬਲਾਤਕਾਰ ਦਾ ਦੋਸ਼ ਲਗਾਇਆ। ਜਿਨ੍ਹਾਂ ਲੋਕਾਂ ਉਤੇ ਬਲਾਤਕਾਰ ਦੇ ਗੰਭੀਰ ਦੋਸ਼ ਲੱਗੇ ਹਨ, ਉਨ੍ਹਾਂ ਵਿੱਚ ਨਾਬਾਲਗ ਲੜਕੀ ਦਾ ਪਿਤਾ, ਰਿਸ਼ਤੇਦਾਰਾਂ ਦੇ ਨਾਲ -ਨਾਲ ਕਈ ਸਿਆਸਤਦਾਨਾਂ ਦੇ ਨਾਂ ਵੀ ਸ਼ਾਮਲ ਹਨ। ਪੁਲਿਸ ਨੇ ਸਾਰਿਆਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

  ਲਲਿਤਪੁਰ ਜ਼ਿਲ੍ਹੇ ਦੇ ਸਦਰ ਕੋਤਵਾਲੀ ਇਲਾਕੇ ਦੀ ਰਹਿਣ ਵਾਲੀ ਇਕ ਨਾਬਾਲਗ ਲੜਕੀ ਨੇ ਆਪਣੇ ਪਿਤਾ ਅਤੇ ਪਰਿਵਾਰ ਦੇ ਕਈ ਮੈਂਬਰਾਂ ਉੱਤੇ ਉਸ ਨੂੰ ਦੇਹ ਵਪਾਰ ਦੇ ਧੰਦੇ ਵਿੱਚ ਧੱਕਣ ਦਾ ਦੋਸ਼ ਲਗਾਇਆ। ਇਲਜ਼ਾਮ ਲਲਿਤਪੁਰ ਦੀਆਂ ਕਈ ਸਿਆਸੀ ਹਸਤੀਆਂ 'ਤੇ ਵੀ ਸੀ, ਜਿਸ ਕਾਰਨ ਇਹ ਘਟਨਾ ਵਿਆਪਕ ਤੌਰ' ਤੇ ਚਰਚਾ ਦਾ ਵਿਸ਼ਾ ਬਣੀ। ਪੁਲਿਸ ਨੇ ਬਿਨਾਂ ਦੇਰ ਕੀਤੇ ਐਫਆਈਆਰ ਦਰਜ ਕੀਤੀ।

  ਲੜਕੀ ਅਨੁਸਾਰ ਜਦੋਂ ਉਹ 6ਵੀਂ ਜਮਾਤ ਵਿੱਚ ਪੜ੍ਹਦੀ ਸੀ, ਉਸ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਉਸ ਨਾਲ ਗਲਤ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਕਈ ਵਾਰ ਉਸ ਨੇ ਇਸ ਦਾ ਵਿਰੋਧ ਕੀਤਾ, ਜਿਸ 'ਤੇ ਉਸ ਦੀ ਕੁੱਟਮਾਰ ਕੀਤੀ ਗਈ। ਉਸ ਨੂੰ ਨਸ਼ੀਲੀ ਗੋਲੀਆਂ ਖੁਆ ਕੇ ਬਲਾਤਕਾਰ ਦਾ ਸ਼ਿਕਾਰ ਬਣਾਇਆ ਗਿਆ।

  ਪੀੜਤਾ ਦਾ ਦੋਸ਼ ਹੈ ਕਿ ਉਸ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੇ ਵੀ ਉਸ ਨਾਲ ਬਲਾਤਕਾਰ ਕੀਤਾ। ਕਈ ਨੇਤਾਵਾਂ ਸਮੇਤ 28 ਲੋਕਾਂ ਨੇ ਉਸ ਨਾਲ ਬਲਾਤਕਾਰ ਕੀਤਾ। ਦੋਸ਼ ਹੈ ਕਿ 4-5 ਸਾਲਾਂ ਤੱਕ ਬੰਧਕ ਬਣਾ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ। ਪੀੜਤਾ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਉਸ ਨੇ ਹਿੰਮਤ ਕੀਤੀ ਅਤੇ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਉਸ ਨੂੰ ਛੁਡਵਾਇਆ ਗਿਆ।

  ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ 28 ਲੋਕਾਂ ਦੇ ਵਿਰੁੱਧ ਗੰਭੀਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਨ ਦੇ ਨਾਲ ਹੀ ਲੜਕੀ ਦੀ ਸੁਰੱਖਿਆ ਲਈ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
  Published by:Gurwinder Singh
  First published:

  Tags: Gangrape, Rape case, Rape victim

  ਅਗਲੀ ਖਬਰ