Home /News /national /

Jharkhand : ਨਿਕਾਹ ਸਮੇਂ ਡਾਂਸ, ਤੇਜ਼ ਆਵਾਜ਼ ਵਾਲੇ ਸੰਗੀਤ ਅਤੇ ਪਟਾਕੇ ਚਲਾਉਣ ’ਤੇ ਪਾਬੰਦੀ

Jharkhand : ਨਿਕਾਹ ਸਮੇਂ ਡਾਂਸ, ਤੇਜ਼ ਆਵਾਜ਼ ਵਾਲੇ ਸੰਗੀਤ ਅਤੇ ਪਟਾਕੇ ਚਲਾਉਣ ’ਤੇ ਪਾਬੰਦੀ

ਡਾਂਸ, ਤੇਜ਼ ਆਵਾਜ਼ ਵਾਲੇ ਸੰਗੀਤ ਅਤੇ ਪਟਾਕੇ ਚਲਾਉਣ ’ਤੇ ਪਾਬੰਦੀ

ਡਾਂਸ, ਤੇਜ਼ ਆਵਾਜ਼ ਵਾਲੇ ਸੰਗੀਤ ਅਤੇ ਪਟਾਕੇ ਚਲਾਉਣ ’ਤੇ ਪਾਬੰਦੀ

ਝਾਰਖੰਡ ਦੇ ਧਨਬਾਦ ਜ਼ਿਲ੍ਹੇ ਦੇ ਇੱਕ ਬਲਾਕ ਦੇ ਮੌਲਵੀਆਂ ਨੇ ਨਿਕਾਹ ਦੌਰਾਨ ‘ਗੈਰ-ਇਸਲਾਮੀ ਚੀਜ਼ਾਂ’ ਜਿਵੇਂ ਡਾਂਸ, ਤੇਜ਼ ਆਵਾਜ਼ ਵਾਲੇ ਸੰਗੀਤ ਅਤੇ ਪਟਾਕੇ ਚਲਾਉਣ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ । ਇੰਨਾ ਹੀ ਨਹੀਂ ਇਸ ਫਰਮਾਨ ਦਾ ਉਲੰਘਣ ਕਰਨ ਵਾਲਿਆਂ ਨੂੰ ਜ਼ੁਰਮਾਨਾ ਵੀ ਲਗਾਇਆ ਜਾਵੇਗਾ।ਧਨਬਾਦ ਜ਼ਿਲ੍ਹੇ ਦੇ ਨਿਰਸਾ ਬਲਾਕ ਸਥਿਤ ਸਿਬਲਿਬਾਦੀ ਜਾਮਾ ਮਸਜਿਦ ਦੇ ਮੁੱਖ ਮੌਲਵੀ ਮੌਲਾਨਾ ਮਸੂਦ ਅਖ਼ਤਰ ਨੇ ਸੋਮਵਾਰ ਨੂੰ ਕਿਹਾ ਕਿ ਇਹ ਸਾਰੀਆਂ ਪਾਬੰਦੀਆਂ 2 ਦਸੰਬਰ ਤੋਂ ਪ੍ਰਭਾਵੀ ਹੋ ਜਾਣਗੀਆਂ।

ਹੋਰ ਪੜ੍ਹੋ ...
  • Share this:

ਆਏ ਦਿਨ ਮੁਸਲਮਾਨ ਭਾਈਚਾਰੇ ਵੱਲੋਂ ਨਵੇਂ-ਨਵੇਂ ਫਰਮਾਨ ਜਾਰੀ ਕੀਤੇ ਜਾ ਰਹੇ ਹਨ । ਹੁਣ ਭਾਰਤ ਦੇ ਝਾਰਖੰਡ ਦੇ ਧਨਬਾਦ ਜ਼ਿਲ੍ਹੇ ਦੇ ਇੱਕ ਬਲਾਕ ਦੇ ਮੌਲਵੀਆਂ ਨੇ ਨਿਕਾਹ ਦੌਰਾਨ ‘ਗੈਰ-ਇਸਲਾਮੀ ਚੀਜ਼ਾਂ’ ਜਿਵੇਂ ਡਾਂਸ, ਤੇਜ਼ ਆਵਾਜ਼ ਵਾਲੇ ਸੰਗੀਤ ਅਤੇ ਪਟਾਕੇ ਚਲਾਉਣ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ । ਇੰਨਾ ਹੀ ਨਹੀਂ ਇਸ ਫਰਮਾਨ ਦਾ ਉਲੰਘਣ ਕਰਨ ਵਾਲਿਆਂ ਨੂੰ ਜ਼ੁਰਮਾਨਾ ਵੀ ਲਗਾਇਆ ਜਾਵੇਗਾ।ਧਨਬਾਦ ਜ਼ਿਲ੍ਹੇ ਦੇ ਨਿਰਸਾ ਬਲਾਕ ਸਥਿਤ ਸਿਬਲਿਬਾਦੀ ਜਾਮਾ ਮਸਜਿਦ ਦੇ ਮੁੱਖ ਮੌਲਵੀ ਮੌਲਾਨਾ ਮਸੂਦ ਅਖ਼ਤਰ ਨੇ ਸੋਮਵਾਰ ਨੂੰ ਕਿਹਾ ਕਿ ਇਹ ਸਾਰੀਆਂ ਪਾਬੰਦੀਆਂ 2 ਦਸੰਬਰ ਤੋਂ ਪ੍ਰਭਾਵੀ ਹੋ ਜਾਣਗੀਆਂ।

ਮੌਲਵੀ ਮੌਲਾਨਾ ਮਸੂਦ ਅਖ਼ਤਰ ਨੇ ਇਸ ਫਰਮਾਨ ਨੂੰ ਲੈ ਕੇ ਕਿਹਾ ਕਿ ਅਸੀਂ ਆਮ ਸਹਿਮਤੀ ਨਾਲ ਇਹ ਤੈਅ ਕੀਤਾ ਹੈ ਕਿ ਨਿਕਾਹ ਇਸਲਾਮ ਦੇ ਹਿਸਾਬ ਨਾਲ ਹੋਣਗੇ ਅਤੇ ਨਾਚ-ਗਾਣਾ, ਡੀਜੇ ਅਤੇ ਪਟਾਕੇ ਚਲਾਉਣ ਇਹ ਸਭ ਕੁਝ ਨਹੀਂ ਹੋਵੇਗਾ। ਇਸ ਹੁਕਮ ਦਾ ਉਲੰਘਣ ਕਰਨ ਵਾਲਿਆਂ ਦੇ ਉੱਪਰ 51,00 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।ਮੌਲਵੀ ਮੌਲਾਨਾ ਮਸੂਦ ਅਖ਼ਤਰ ਨੇ ਕਿਹਾ ਕਿ ਇਸਲਾਮ ’ਚ ਇਨ੍ਹਾਂ ਚੀਜ਼ਾਂ ਦੀ ਇਜਾਜ਼ਤ ਨਹੀਂ ਹੈ। ਕਿਉਂਕਿ ਇਸ ਨਾਲ ਲੋਕਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ।

ਮੌਲਵੀ ਮੌਲਾਨਾ ਮਸੂਦ ਅਖ਼ਤਰ ਨੇ ਅਖ਼ਤਰ ਨੇ ਇਹ ਵੀ ਕਿਹਾ ਕਿ ਨਿਕਾਹ ਰਾਤ 8 ਵਜੇ ਤੋਂ ਪਹਿਲਾਂ ਪੜ੍ਹਿਆ ਜਾਵੇ ਕਿਉਂਕਿ ਉਸ ਤੋਂ ਬਾਅਦ ਦਾ ਸਮਾਂ ਸਹੀ ਨਹੀਂ ਹੁੰਦਾ ਹੈ। ਜੇ ਕੋਈ ਰਾਤ 11 ਵਜੇ ਤੋਂ ਬਾਅਦ ਨਿਕਾਹ ਕਰਾਉਂਦਾ ਹੈ ਤਾਂ ਉਸ ਨੂੰ ਵੀ ਜੁਰਮਾਨਾ ਲਾਇਆ ਜਾਵੇਗਾ। ਉਲੰਘਣਾ ਕਰਨ ਵਾਲੇ ਨੂੰ ਲਿਖਤੀ ਮੁਆਫ਼ੀਨਾਮਾ ਵੀ ਦੇਣਾ ਪਵੇਗਾ।ਮੌਲਵੀ ਮੌਲਾਨਾ ਮਸੂਦ ਅਖ਼ਤਰ ਨੇ ਮੁਸਲਮਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਫ਼ੈਸਲੇ ਬਾਰੇ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੂੰ ਵੀ ਜਾਣਕਾਰੀ ਦੇਣ।

Published by:Shiv Kumar
First published:

Tags: Ban, Dhanwaad, Jharkhand, Muslim