ਸਾਬ੍ਹ...ਮੈਂ ਤਾਂ ਜ਼ਿੰਦਾ ਹਾਂ। ਇਹ ਸੁਣ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ। ਬਜ਼ੁਰਗ ਨੇ ਕਿਹਾ- ਮੇਰੀ ਪੈਨਸ਼ਨ ਰੋਕ ਦਿੱਤੀ ਗਈ ਹੈ। ਮੈਂ ਕਈ ਵਾਰ ਪ੍ਰਸ਼ਾਸਨ ਨੂੰ ਜਾਣੂ ਕਰਵਾ ਚੁੱਕਾ ਹਾਂ, ਪਰ ਕੋਈ ਨਹੀਂ ਸੁਣਦਾ। ਮਾਮਲਾ ਝਾਰਖੰਡ ਦੇ ਬੋਕਾਰੋ ਦਾ ਹੈ।
ਜਾਣਕਾਰੀ ਮੁਤਾਬਕ 64 ਸਾਲਾ ਘਮੂ ਪ੍ਰਜਾਪਤੀ ਸ਼ੁੱਕਰਵਾਰ ਨੂੰ ਗੋਮੀਆ ਬਲਾਕ ਦੇ ਹੋਸੀਰ ਮਿਡਲ ਸਕੂਲ ਮੈਦਾਨ ਵਿਚ ਆਯੋਜਿਤ 'ਆਪਕੀ ਯੋਜਨਾ-ਆਪਕੀ ਸਰਕਾਰ-ਆਪਕੇ ਦੁਆਰ' ਪ੍ਰੋਗਰਾਮ ਵਿਚ ਪਹੁੰਚਿਆ ਅਤੇ ਅਧਿਕਾਰੀਆਂ ਦੇ ਸਾਹਮਣੇ ਆਪਣੇ ਜ਼ਿੰਦਾ ਹੋਣ ਦਾ ਸਬੂਤ ਦਿੱਤਾ। ਨਾਲ ਹੀ ਕਿਹਾ ਕਿ ਸਾਬ੍ਹ, ਮੈਂ ਜ਼ਿੰਦਾ ਹਾਂ, ਪਰ ਸਰਕਾਰੀ ਦਸਤਾਵੇਜ਼ਾਂ ਵਿਚ ਮ੍ਰਿਤਕ ਕਰਾਰ ਦੇ ਕੇ ਮੇਰੀ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਉਹ ਪੈਨਸ਼ਨ ਲਈ ਨਵੇਂ ਸਿਰੇ ਤੋਂ ਅਪਲਾਈ ਕਰਦੇ ਹਨ ਤਾਂ ਰਾਸ਼ੀ ਜਲਦੀ ਹੀ ਮਿਲਣੀ ਸ਼ੁਰੂ ਹੋ ਜਾਵੇਗੀ। 64 ਸਾਲਾ ਘਮੂ ਪ੍ਰਜਾਪਤੀ ਬੁਢਾਪਾ ਪੈਨਸ਼ਨ ਲੈਂਦਾ ਸੀ, ਜੋ ਕਿ ਬੰਦ ਹੋ ਗਈ ਹੈ। ਜਾਂਚ ਕਰਨ ਉਤੇ ਪਤਾ ਲੱਗਾ ਕਿ ਸਰਕਾਰੀ ਦਸਤਾਵੇਜ਼ਾਂ 'ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਬਜ਼ੁਰਗ ਨੇ ਅਧਿਕਾਰੀਆਂ ਦੇ ਸਾਹਮਣੇ ਸਬੂਤ ਵਜੋਂ ਦਸਤਾਵੇਜ਼ ਵੀ ਦਿਖਾਏ।
ਗੋਮੀਆ ਦੇ ਵਿਧਾਇਕ ਡਾ. ਲੰਬੋਦਰ ਮਹਤੋ ਨੇ ਕਿਹਾ ਹੈ ਕਿ ਇਹ ਸਿਰਫ਼ ਇਕ ਮਾਮਲਾ ਨਹੀਂ ਹੈ। ਗੋਮੀਆ ਵਿਧਾਨ ਸਭਾ ਹਲਕੇ ਵਿਚ ਅਜਿਹੇ ਹਜ਼ਾਰਾਂ ਦੇ ਕਰੀਬ ਮਾਮਲੇ ਹਨ। ਜਿੱਥੇ ਇਕ ਜਿਉਂਦੇ ਵਿਅਕਤੀ ਨੂੰ ਮ੍ਰਿਤਕ ਕਰਾਰ ਦੇ ਕੇ ਬੁਢਾਪਾ ਅਤੇ ਵਿਧਵਾ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ।
ਇਸ ਸਬੰਧੀ ਉਹ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਤਾਂ ਜੋ ਅਜਿਹੇ ਬੇਸਹਾਰਾ ਵਿਅਕਤੀਆਂ ਦੀ ਪੈਨਸ਼ਨ ਦੁਬਾਰਾ ਸ਼ੁਰੂ ਕੀਤੀ ਜਾ ਸਕੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Atal Pension Scheme, Donate a Pension, Jharkhand, Old pension scheme, Pension